ਸਰਹੱਦ ਪਾਰ : ਠੰਡਾ ਖਾਣਾ ਦੇਣ ’ਤੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਦੋ ਮਹੀਨੇ ਪਹਿਲਾਂ ਹੋਇਆ ਸੀ ਨਿਕਾਹ

Friday, Dec 09, 2022 - 07:42 PM (IST)

ਸਰਹੱਦ ਪਾਰ : ਠੰਡਾ ਖਾਣਾ ਦੇਣ ’ਤੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਦੋ ਮਹੀਨੇ ਪਹਿਲਾਂ ਹੋਇਆ ਸੀ ਨਿਕਾਹ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਕਰਾਚੀ ਦੇ ਔਰੰਗੀ ਕਾਲੋਨੀ ਦੇ ਅਜ਼ੀਜ਼ ਨਗਰ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਸਿਰਫ ਇਸ ਲਈ ਸਾੜ ਕੇ ਮਾਰ ਦਿੱਤਾ ਕਿਉਂਕਿ ਪਤਨੀ ਨੇ ਉਸ ਨੂੰ ਗਰਮ ਦੀ ਬਜਾਏ ਠੰਡਾ ਖਾਣਾ ਪਰੋਸ ਦਿੱਤਾ ਸੀ। ਸੂਤਰਾਂ ਅਨੁਸਾਰ ਵੀਰਵਾਰ ਸਵੇਰੇ ਇਕ ਵਿਅਕਤੀ ਜਾਵੇਦ ਖ਼ਾਲਿਕ ਨੇ ਖੁਦ ਹੀ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਦੀ ਪਤਨੀ ਦੁਆ ਖਾਲਿਕ ਖਾਣਾ ਬਣਾਉਂਦੇ ਸਮੇਂ ਕੱਪੜਿਆਂ ਨੂੰ ਅੱਗ ਲੱਗਣ ਨਾਲ ਸੜ ਕੇ ਦਮ ਤੋੜ ਗਈ ਹੈ, ਜਿਸ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਪਰ ਜਦ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਉਸ ’ਚ ਪਾਇਆ ਗਿਆ ਕਿ ਦੁਆ ਖਾਲਿਕ ਦੀ ਮੌਤ ਦਾ ਮੁੱਖ ਕਾਰਨ ਗਲਾ ਦਬਾ ਕੇ ਕਤਲ ਕਰਨਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਆਗੂ ਡਾ. ਕੰਗ ਨੇ ਕੀਤਾ ਸਟਿੰਗ ਆਪ੍ਰੇਸ਼ਨ, ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਇਸ ’ਤੇ ਪੁਲਸ ਨੇ ਜਾਵੇਦ ਖਾਲਿਕ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਸਵੀਕਾਰ ਕੀਤਾ ਕਿ ਉਸ ਦਾ ਦੁਆ ਖਾਲਿਕ ਨਾਲ ਦੋ ਮਹੀਨੇ ਪਹਿਲਾਂ ਨਿਕਾਹ ਹੋਇਆ ਸੀ। ਘਟਨਾ ਦੇ ਦਿਨ ਉਹ ਜਦ ਰਾਤ ਨੂੰ ਘਰ ਆਇਆ ਤਾਂ ਦੁਆ ਨੇ ਉਸ ਨੂੰ ਠੰਡਾ ਖਾਣਾ ਪਰੋਸ ਦਿੱਤਾ ਸੀ, ਜਿਸ ’ਤੇ ਗੁੱਸੇ ਵਿਚ ਆ ਕੇ ਉਸ ਨੇ ਪਤਨੀ ਦਾ ਗਲਾ ਦਬਾ ਕੇ ਕਤਲ ਕਰਨ ਤੋਂ ਬਾਅਦ ਰਸੋਈ ਵਿਚ ਲਿਜਾ ਕੇ ਉਸ ਨੂੰ ਅੱਗ ਲਾ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ, ਕਿਹਾ-‘ਪੰਜਾਬ ਨੂੰ ਦੀਵਾਲੀਏਪਣ ਵੱਲ ਨਾ ਧੱਕੋ’


author

Manoj

Content Editor

Related News