ਐਵਾਰਡ ਸ਼ੋਅ 'ਚ ਮਸ਼ਹੂਰ ਗਾਇਕਾ ਕਿਉਂ ਹੋਈ ਟਾਪਲੈੱਸ, ਪੜ੍ਹੋ ਪੂਰੀ ਖਬਰ

11/17/2019 11:27:46 PM

ਚਿਲੀ - ਚਿਲੀ ਦੀ ਗਾਇਕਾ ਮੋਨ ਲਾਫਰਤੇ ਲਾਤਿਨ ਗ੍ਰੈਮੀ ਸ਼ੋਅ ਦੌਰਾਨ ਟਾਪਲੈੱਸ ਹੋ ਗਈ। ਅਜਿਹਾ ਉਨ੍ਹਾਂ ਨੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਸਮਰਥਨ 'ਚ ਕੀਤਾ ਹੈ। ਲਾਗ ਵੇਗਸ 'ਚ ਜਦ 36 ਸਾਲ ਦੀ ਗਾਇਕਾ ਅਤੇ ਗੀਤਕਾਰ ਮੋਨ ਲਾਫਰਤੇ ਰੈੱਡ ਕਾਰਪੈੱਟ 'ਤੇ ਐਵਾਰਡ ਸਮਾਰੋਹ 'ਚ ਆਈ ਤਾਂ ਉਸ ਨੇ ਚਿਲੀ 'ਚ ਪੁਲਸ ਦੀ ਬੇਰਹਿਮੀ ਖਿਲਾਫ ਖਾਮੋਸ਼ੀ ਨਾਲ ਆਪਣੇ ਸਮਰਥਨ ਦਾ ਇਜ਼ਹਾਰ ਕੀਤਾ। ਰੈੱਡ ਕਾਰਪੈੱਟ 'ਤੇ ਚੱਲਦੀ ਹੋਈ ਇਕ ਥਾਂ ਮੋਨ ਰੁਕ ਗਈ ਅਤੇ ਉਸ ਨੇ ਕਾਲੀ ਜੈੱਕਟ ਲਾ ਦਿੱਤੀ ਅਤੇ ਆਪਣੀ ਬ੍ਰੈਸਟ 'ਤੇ ਲਿਖਿਆ ਦਿਖਾਇਆ, 'ਚਿਲੀ 'ਚ ਬਲਾਤਕਾਰ, ਤਸੀਹਿਆਂ ਨਾਲ ਲੋਕਾਂ ਨੂੰ ਮਾਰ ਰਹੇ ਹਨ। ਚਿਲੀ 'ਚ ਲੋਕ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸਰਕਾਰੀ ਅਣਗਹਿਲੀ ਅਤੇ ਆਰਥਿਕ ਗੈਰ-ਬਰਾਬਰੀ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਰੋਧ-ਪ੍ਰਦਰਸ਼ਨਾਂ 'ਚ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ 'ਚੋਂ 5 ਦੀ ਮੌਤ ਸੁਰੱਖਿਆ ਬਲਾਂ ਦੇ ਹੱਥੋਂ ਹੋਈ ਹੈ। ਸੁਰੱਖਿਆ ਬਲਾਂ 'ਤੇ ਤਸੀਹੇ, ਬਲਾਤਕਾਰ ਅਤੇ ਹਿੰਸਾ ਭੜਕਾਉਣ ਦੇ ਗੰਭੀਰ ਦੋਸ਼ ਹਨ।

Image result for Chilean singer Mon Laferte Latin

ਪੁਲਸ ਵੱਲੋਂ ਪੈਲੇਟ ਗਨ ਦੇ ਇਸਤੇਮਾਲ ਕਾਰਨ ਸੈਂਕੜੇ ਲੋਕਾਂ ਨੇ ਆਪਣੀਆਂ ਅੱਖਾਂ ਗੁਆ ਦਿੱਤੀਆਂ ਹਨ। ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਨੂੰ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ। ਮੋਨ ਲਾਫਰਤੇ ਲਾਤਿਨ ਗ੍ਰੈਮੀ ਐਵਾਰਡ 'ਚ ਬੈਸਟ ਅਲਟਰਨੇਟਿਵ ਐਲਬਮ ਐਵਾਰਡ ਲੈਣ ਆਈ ਸੀ। ਉਨ੍ਹਾਂ ਨੇ ਇਸ ਐਵਾਰਡ ਨੂੰ ਚਿਲੀ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਮੋਨ ਨੇ ਇਸ ਐਵਾਰਡ ਦੇ ਨਾਲ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਪਾਈ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਮੇਰਾ ਸਰੀਰ ਇਕ ਮੁਕਤ ਜਨਮ ਭੂਮੀ ਲਈ ਆਜ਼ਾਦ ਹੈ। ਇਸ ਤਸਵੀਰ 'ਚ ਮੋਨ ਟਾਪਲੈੱਸ ਹੈ ਅਤੇ ਬ੍ਰੈਸਟ 'ਤੇ ਲਿਖਿਆ ਆਪਣਾ ਵਿਰੋਧ ਦਿਖਾ ਰਹੀ ਹੈ। ਚਿਲੀ ਦੇ ਕਲਾਕਾਰਾਂ, ਖਿਡਾਰੀਆਂ ਅਤੇ ਔਰਤਾਂ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ 'ਚ ਖੁਲ੍ਹ ਕੇ ਲੋਕਾਂ ਦਾ ਸਾਥ ਦਿੱਤਾ ਹੈ। ਚਿਲੀ 'ਚ ਪ੍ਰਦਰਸ਼ਨ ਦੀ ਸ਼ੁਰੂਆਤ ਮੈਟਰੋ ਦੇ ਕਿਰਾਏ 'ਚ ਵਾਧੇ ਨਾਲ ਹੋਈ ਸੀ ਪਰ ਬਾਅਦ 'ਚ ਇਹ ਪ੍ਰਦਰਸ਼ਨ ਕਈ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਵਿਆਪਕ ਹੋ ਗਿਆ। ਪ੍ਰਦਰਸ਼ਨਕਾਰੀਆਂ ਦੀ ਮੰਗ ਇਹ ਹੈ ਕਿ ਤਾਨਾਸ਼ਾਹ ਆਗਸਟ ਪਿਨੋਚੇਟ ਨੇ ਜਿਸ ਸਿਆਸੀ ਅਤੇ ਆਰਥਿਕ ਵਿਵਸਥਾ ਨੂੰ ਸਥਾਪਿਤ ਕੀਤਾ ਸੀ, ਉਸ ਨੂੰ ਬਦਲਿਆ ਜਾਵੇ।

PunjabKesari

ਚਿਲੀ ਦੀ ਰਾਸ਼ਟਰੀ ਟੀਮ ਦੇ ਫੁੱਟਬਾਲ ਖਿਡਾਰੀਆਂ ਨੇ ਅਗਲੇ ਹਫਤੇ ਪੇਰੂ ਖਿਲਾਫ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਚਿਲੀ ਫੁੱਟਬਾਲ ਟੀਮ ਦੇ ਕੈਪਟਨ ਗੈਰੀ ਮੇਡਲ ਨੇ ਆਖਿਆ ਕਿ ਅਸੀਂ ਲੋਕ ਫੁੱਟਬਾਲਰ ਹਾਂ ਪਰ ਸਭ ਤੋਂ ਪਹਿਲਾਂ ਅਸੀਂ ਜਨਤਾ ਅਤੇ ਨਾਗਰਿਕ ਹਾਂ। ਅਜੇ ਸਾਡੇ ਲਈ ਚਿਲੀ ਅਗਲੇ ਮੰਗਲਵਾਰ ਨੂੰ ਫੁੱਟਬਾਲ ਮੈਚ ਤੋਂ ਜ਼ਿਆਦਾ ਅਹਿਮ ਹੈ। ਪ੍ਰਦਰਸ਼ਨਕਾਰੀਆਂ ਦਾ ਕਈ ਹੋਰ ਖਿਡਾਰੀਆਂ ਨੇ ਵੀ ਸਮਰਥਨ ਕੀਤਾ ਹੈ। ਚਾਰਲਸ ਅਰੈਂਗੀਜ਼ ਨੇ ਆਖਿਆ ਕਿ ਅਜੇ ਬਹੁਤ ਮੁਸ਼ਕਿਲ ਹਾਲਾਤ ਹਨ ਅਤੇ ਇਨ੍ਹਾਂ ਨੂੰ ਦੇਖਦੇ ਹੋਏ ਸਾਨੂੰ ਮੈਚ ਨਹੀਂ ਖੇਡਣਾ ਚਾਹੀਦਾ। ਪਿਛਲੇ ਮਹੀਨੇ ਹੀ ਚਿਲੀ ਦੇ ਰਾਸ਼ਟਰਪਤੀ ਸੈਬੇਸਟਿਨ ਪਿਨਯੇਰਾ ਨੇ ਪੂਰੀ ਕੈਬਨਿਟ ਨੂੰ ਮੁਅੱਤਲ ਕਰ ਦਿੱਤਾ ਸੀ। ਰਾਸ਼ਟਰਪਤੀ ਪਿਨਯੇਰਾ ਨੇ ਨਵੀਂ ਸਰਕਾਰ ਦੇ ਗਠਨ ਦਾ ਆਦੇਸ਼ ਦਿੱਤਾ ਸੀ। ਰਾਸ਼ਟਰਪਤੀ ਨੇ ਸਮਾਜਿਕ ਸੁਧਾਰ ਨੂੰ ਲਾਗੂ ਕਰਨ ਦੀ ਗੱਲ ਆਖੀ ਸੀ, ਜਿਸ ਦੀ ਮੰਗ ਚਿਲੀ 'ਚ ਪ੍ਰਦਰਸ਼ਨਕਾਰੀ ਕਰ ਰਹੇ ਹਨ। ਰਾਸ਼ਟਰਪਤੀ ਨੇ ਆਖਿਆ ਸੀ ਕਿ ਮੈਂ ਕੈਬਨਿਟ ਦੇ ਸਾਰੇ ਮੰਤਰੀਆਂ ਨੂੰ ਆਖਿਆ ਹੈ ਕਿ ਕੈਬਨਿਟ ਦਾ ਫਿਰ ਤੋਂ ਗਠਨ ਹੋਵੇਗਾ। ਹਾਲਾਂਕਿ ਅਜੇ ਤੱਕ ਸਾਫ ਨਹੀਂ ਹੈ ਕਿ ਕਿਸ ਤਰ੍ਹਾਂ ਦਾ ਫੇਰਬਦਲ ਹੋਇਆ। ਚਿਲੀ ਦੀ ਰਾਜਧਾਨੀ ਸੈਂਟਿਯਾਗੋ 'ਚ 10 ਲੱਖ ਤੋਂ ਜ਼ਿਆਦਾ ਲੋਕ ਇਕ ਪ੍ਰਦਰਸ਼ਨ 'ਚ ਸ਼ਾਮਲ ਹੋਏ ਸਨ। ਇਸ ਪ੍ਰਦਰਸ਼ਨ ਦੇ ਬਾਰੇ 'ਚ ਆਖਿਆ ਗਿਆ ਕਿ ਇਹ ਸੋਸ਼ਲ ਜਸਟਿਸ ਲਈ ਹੈ। ਇਸ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਪਿਨਯੇਰਾ ਨੇ ਆਖਿਆ ਸੀ ਕਿ ਮੈਂ ਸੜਕਾਂ 'ਤੇ ਉਠ ਰਹੀਆਂ ਮੰਗਾਂ ਨੂੰ ਸੁਣਿਆ ਹੈ। ਅਸੀਂ ਲੋਕ ਇਕ ਨਵੀਂ ਸੱਚਾਈ ਦਾ ਸਾਹਮਣਾ ਕਰ ਰਹੇ ਹਾਂ। ਇਕ ਹਫਤੇ ਪਹਿਲਾਂ ਜੋ ਚਿਲੀ ਸੀ ਹੁਣ ਉਸ ਤੋਂ ਬਿਲਕੁਲ ਅਲਗ ਹੈ। ਰਾਸ਼ਟਰਪਤੀ ਨੇ ਚਿਲੀ ਦੇ ਕਈ ਸ਼ਹਿਰਾਂ 'ਤੇ ਲਾਗੂ ਕਰਫਿਊ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਹ ਕਰਫਿਊ ਇਕ ਹਫਤੇ ਤੋਂ ਲਾਗੂ ਸੀ।

PunjabKesari

ਚਿਲੀ 'ਚ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਮੈਟਰੋ ਦੇ ਕਿਰਾਏ ਨੂੰ ਲੈ ਕੇ ਹੋਈ ਸੀ। ਪਰ ਇਹੀ ਵਿਰੋਧ ਪ੍ਰਦਰਸ਼ਨ ਸਰਕਾਰ ਤੋਂ ਕਈ ਨਰਾਜ਼ਗੀਆਂ ਅਤੇ ਵਧਦੀ ਗੈਰ-ਬਰਾਬਰੀ ਨੂੰ ਲੈ ਕੇ ਵਿਆਪਕ ਹੋ ਗਿਆ। ਲੋਕ ਵਧਦੀ ਮਹਿੰਗਾਈ ਤੋਂ ਖਫਾ ਸੀ ਹੀ ਪਰ ਤੱਤਕਾਲੀ ਕਾਰਨ ਲੰਬੇ ਸਮੇਂ ਤੋਂ ਪਲ ਰਹੇ ਅਸੰਤੋਸ਼ ਨੂੰ ਸੜਕ 'ਤੇ ਲਿਆਉਣ 'ਚ ਕਾਮਯਾਬ ਰਿਹਾ। ਪਿਛਲੇ ਇਕ ਮਹੀਨੇ 'ਚ ਚਿਲੀ 'ਚ ਕਾਫੀ ਖਰਾਬ ਸਥਿਤੀ ਰਹੀ। 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੈਂਟਿਯਾਗੋ ਦੀ ਸੁਰੱਖਿਆ ਨੂੰ ਉਥੋਂ ਦੀ ਫੌਜ ਨੇ ਆਪਣੇ ਹੱਥਾਂ 'ਚ ਲੈ ਲਿਆ। ਐਮਰਜੰਸੀ ਜਿਹੀ ਸਥਿਤੀ ਬਣ ਗਈ ਅਤੇ ਹਜ਼ਾਰਾਂ ਪੁਲਸ ਬਲ ਸੜਕਾਂ 'ਤੇ ਤੈਨਾਤ ਕਰ ਦਿੱਤੇ ਗਏ। ਚਿਲੀ ਲਾਤਿਨ ਅਮਰੀਕਾ ਦਾ ਧਨੀ ਦੇਸ਼ ਰਿਹਾ ਹੈ ਪਰ ਇਸ ਦੇ ਨਾਲ ਹੀ ਉਥੇ ਭਿਆਨਕ ਗੈਰ-ਬਰਾਬਰੀ ਹੈ। ਆਰਗੇਨਾਈਜੇਸ਼ਨ ਫਾਰ ਇਕਨਾਮਕ ਕੋ-ਆਪਰੇਸ਼ਨ ਐਂਡ ਡਿਵਲਪਮੈਂਟ ਮਤਲਬ ਓ. ਈ. ਸੀ. ਡੀ. ਦੇ ਕੁਲ 36 ਮੈਂਬਰ ਦੇਸ਼ਾਂ 'ਚ ਚਿਲੀ ਇਕ ਅਜਿਹਾ ਦੇਸ਼ ਹੈ ਜਿਥੇ ਤਨਖਾਹ 'ਚ ਅਸਮਾਨਤਾ ਬਹੁਤ ਡੂੰਘੀ ਹੈ। ਬੁੱਧਵਾਰ ਨੂੰ ਰਾਸ਼ਟਰਪਤੀ ਨੇ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਇਕ ਸੁਧਾਰ ਪੈਕੇਜ ਦਾ ਐਲਾਨ ਕੀਤਾ ਸੀ। ਇਸ 'ਚ ਬੁਨਿਆਦੀ ਪੈਨਸ਼ਨ ਅਤੇ ਘਟੋਂ-ਘੱਟ ਮਜ਼ਦੂਰੀ ਵਧਾਉਣ ਦੀ ਗੱਲ ਸੀ।


Khushdeep Jassi

Content Editor

Related News