ਵਿਆਹ ਕਿਉਂ ਨਹੀਂ ਕਰਨਾ ਚਾਹੁੰਦੇ ਜਾਪਾਨੀ ਨੌਜਵਾਨ ਅਤੇ ਕੁੜੀਆਂ

12/07/2019 8:06:41 PM

ਟੋਕੀਓ (ਏਜੰਸੀ)- ਜਾਪਾਨ ਦੀ ਨੌਜਵਾਨ ਆਬਾਦੀ ਵਿਆਹ ਕਰਨ ਤੋਂ ਝਿਜਕ ਰਹੀ ਹੈ। ਇਸ ਦਾ ਕਾਰਣ ਪੁਰਾਣੀਆਂ ਸਮਾਜਿਕ ਪ੍ਰਥਾਵਾਂ ਅਤੇ ਵੱਧਦੇ ਆਰਥਿਕ ਦਬਾਅ ਹਨ। ਐਕਸਪਰਟ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਨਾਂ ਨਾਲ ਵਿਆਹ ਦੀ ਚਾਹਤ ਰੱਖਣ ਵਾਲੇ ਜਾਪਾਨ ਦੇ ਨੌਜਵਾਨ ਅਤੇ ਕੁੜੀਆਂ ਕਦੇ ਹਿੰਮਤ ਨਹੀਂ ਦਿਖਾ ਪਾਉਂਦੇ ਅਤੇ ਅਖੀਰ ਵਿਚ ਕੁਵਾਰੇ ਰਹਿਣ ਦਾ ਹੀ ਫੈਸਲਾ ਕਰ ਲੈਂਦੇ ਹਨ। ਟੋਕੀਓ ਦੇ ਚੋਊ ਯੂਨੀਵਰਸਿਟੀ ਵਿਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਮਾਸਾਹਿਰੋ ਯਮਾਦਾ ਨੇ ਕਿਹਾ ਕਿ ਕੁੰਵਾਰੇਪਨ ਤੱਕ ਮਾਤਾ-ਪਿਤਾ ਦੇ ਨਾਲ ਜੀਵਨ ਬਸਰ ਕਰਨ ਦੇ ਰਿਵਾਜ਼ ਕਾਰਨ ਉਨ੍ਹਾਂ 'ਤੇ ਆਪਣਾ ਜੀਵਨਸਾਥੀ ਲੱਭਣ ਦਾ ਦਬਾਅ ਘੱਟ ਹੁੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੇ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਵਿਚ ਪੈਣਾ ਸਮੇਂ ਦੀ ਬਰਬਾਦੀ ਹੈ ਜੋ ਉਨ੍ਹਾਂ ਦੀ ਲੋੜ ਪੂਰੀ ਨਹੀਂ ਕਰ ਸਕਦਾ ਅਤੇ ਚੰਗੀ ਜ਼ਿੰਦਗੀ ਨਹੀਂ ਦੇ ਸਕਦਾ। ਪ੍ਰੋਫੈਸਰ ਮਾਸਾਹਿਰੋ ਨੇ ਕਿਹਾ ਕਿ ਉਹ ਪਰਜੀਵੀ ਕੁਵਾਰੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਪਤੀ-ਪਤਨੀ ਦੇ ਰਿਸ਼ਤੇ ਵਿਚ ਲੰਬੇ ਸਮੇਂ ਤੋਂ ਵਿੱਤੀ ਸੁਰੱਖਿਆ ਦਾ ਆਪਣਾ ਮਹੱਤਵ ਹੈ ਪਰ ਵਿਆਹ ਤੋਂ ਬਾਅਦ ਮਾਤਾ-ਪਿਤਾ ਤੋਂ ਵੱਖ ਹੋ ਕੇ ਨਵੇਂ ਘਰ ਦਾ ਖਰਚ ਚੁੱਕਣਾ ਬਹੁਤ ਮੁਸ਼ਕਲ ਹੋ ਰਿਹਾ ਹੈ।

74 ਸਾਲਾ ਇਕ ਬਜ਼ੁਰਗ ਨੇ ਆਪਣੇ 46 ਸਾਲਾ ਪੁੱਤਰ ਲਈ ਜੀਵਨਸਾਥੀ ਲੱਭਣ ਵਿਚ ਇਕ ਵੱਖਰੀ ਤਰ੍ਹਾਂ ਦੀ ਸਮੱਸਿਆ ਦੱਸੀ। ਉਨ੍ਹਾਂ ਨੇ ਕਿਹਾ ਕਿ ਮੇਰਾ ਬੇਟਾ ਇਕ ਸੇਲਸਮੈਨ ਹੈ। ਉਹ ਗਾਹਕਾਂ ਨਾਲ ਡੀਲ ਕਰਨ ਵਿਚ ਮਾਹਰ ਹੈ ਪਰ ਔਰਤਾਂ ਦੇ ਸਾਹਮਣੇ ਉਹ ਬਹੁਤ ਸੰਕੋਚ ਕਰਦਾ ਹੈ। ਆਖਿਰਕਾਰ ਉਨ੍ਹਾਂ ਦਾ ਪੁੱਤਰ ਘਰ ਕਿਉਂ ਨਹੀਂ ਵਸਾ ਰਿਹਾ ਹੈ। ਕਿਉਂਕਿ ਉਸ ਨੂੰ ਆਪਣੇ ਕਾਰੋਬਾਰ ਤੋਂ ਹੀ ਟਾਈਮ ਨਹੀਂ ਹੈ। ਇਸੇ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਧੀ ਦਾ ਵਿਆਹ ਤਾਂ ਹੋ ਚੁੱਕਾ ਹੈ, ਪਰ ਅਮਰੀਕਾ ਵਿਚ ਰਹਿ ਰਹੀ ਉਨ੍ਹਾਂ ਦੀ ਸਭ ਤੋਂ ਛੋਟੀ ਧੀ 34 ਸਾਲ ਦੀ ਹੋ ਗਈ ਹੈ ਅਤੇ ਅਜੇ ਵੀ ਕੁਆਰੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਸ ਦੀ ਚਿੰਤਾ ਹੁੰਦੀ ਹੈ ਕਿਉਂਕਿ ਮੈਨੂੰ ਪਤਾ ਲੱਗਿਆ ਹੈ ਕਿ ਮਹਿਲਾ ਡਾਕਟਰਾਂ ਨੂੰ ਆਪਣਾ ਜੀਵਨਸਾਥੀ ਚੁਣਨ ਵਿਚ ਬੜੀ ਮੁਸ਼ਕਲ ਹੁੰਦੀ ਹੈ।

ਚੁਕਿਓ ਯੂਨੀਵਰਸਿਟੀ ਵਿਚ ਸਮਾਜਸ਼ਾਸਤਰ ਦੇ ਪ੍ਰੋਫੈਸਰ ਸ਼ਿਗੇਕੀ ਮਾਤਸੁਦਾ ਨੇ ਦੱਸਿਆ ਕਿ ਜਾਪਾਨੀ ਔਰਤਾਂ ਅਜਿਹੇ ਪੁਰਸ਼ਾਂ ਦੀ ਭਾਲ ਵਿਚ ਹੁੰਦੀ ਹੈ ਜੋ ਸਥਾਈ ਰੋਜ਼ਗਾਰ ਹੋਣ ਅਤੇ ਚੰਗੇ ਪੜ੍ਹੇ-ਲਿਖੇ ਹੋਣ, ਘੱਟੋ-ਘੱਟ ਉਸ ਤੋਂ ਜ਼ਿਆਦਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਔਰਤਾਂ ਉਨ੍ਹਾਂ ਪੁਰਸ਼ਾਂ ਨਾਲ ਵੀ ਵਿਆਹ ਕਰਨ ਨੂੰ ਤਿਆਰ ਨਹੀਂ ਹੋਵੇਗੀ ਜਿਨ੍ਹਾਂ ਦੀ ਕਮਾਈ ਉਨ੍ਹਾਂ ਤੋਂ ਘੱਟ ਹੈ, ਉਦੋਂ ਤੱਕ ਕੁਵਾਰੇਪਨ ਦੀ ਮੌਜੂਦਾ ਸਥਿਤੀ ਵਿਚ ਕਮੀ ਨਹੀਂ ਆਵੇਗੀ।

ਜਾਪਾਨ ਦੇ ਲੋਕ ਕੰਮਕਾਜ ਪ੍ਰਤੀ ਕਾਫੀ ਸਮਰਪਿਤ ਹੁੰਦੇ ਹਨ। ਇਹ ਅਤਿ ਕੰਮਕਾਜੀ ਪ੍ਰਵਿਰਤੀ ਵੀ ਕੁਵਾਰੇਪਨ ਦੀ ਸਮੱਸਿਆ ਦਾ ਇਕ ਵੱਡਾ ਕਾਰਨ ਹੈ। ਕਈ ਲੋਕਾਂ ਨੂੰ ਦਫਤਰ ਵਿਚ ਭਵਿੱਖ ਦਾ ਜੀਵਨਸਾਥੀ ਮਿਲ ਜਾਂਦਾ ਹੈ, ਪਰ ਕੰਮ ਦੇ ਕਾਰਨ ਉਨ੍ਹਾਂ ਨੂੰ ਵਿਆਹ ਦੇ ਬੰਧਨ ਦਾ ਸਮਾਂ ਹੀ ਨਹੀਂ ਮਿਲਦਾ ਹੈ। ਦਰਅਸਲ ਦੂਜੇ ਵਿਸ਼ਵ ਯੁੱਧ ਵਿਚ ਤਬਾਹੀ ਝੱਲ ਚੁੱਕੇ ਜਾਪਾਨ ਨੇ ਵੱਡੇ-ਵੱਡੇ ਉਦਯੋਗਾਂ ਰਾਹੀਂ ਆਪਣੀ ਅਰਥਵਿਵਸਥਾ ਸੁਧਾਰੀ। ਉਨ੍ਹਾਂ ਉਦਯੋਗਾਂ ਨੇ ਵੈਸੇ ਮੁਲਾਜ਼ਮਾਂ ਨੂੰ ਤਵੱਜੋ ਦਿੱਤੀ ਜੋ ਕੰਮ  ਦੇ ਪ੍ਰਤੀ ਸਮਰਪਿਤ ਹੋਣ। ਬਦਲੇ ਵਿਚ ਉਨ੍ਹਾਂ ਨੂੰ ਬਾਬ ਸਕਿਓਰਿਟੀ ਮਿਲਦੀ ਰਹੀ, ਪਰ ਹੁਣ ਅਜਿਹਾ ਮਾਹੌਲ ਨਹੀਂ ਰਿਹਾ। ਜਾਬ ਸਕਿਓਰਿਟੀ ਵਿਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਜਾਪਾਨ ਦੇ ਮਜ਼ਬੂਤ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ 1990 ਦੇ ਪਹਿਲੇ ਅੱਧ ਤੋਂ ਲੈ ਕੇ ਅਸਥਾਈ ਅਤੇ ਠੇਕੇ 'ਤੇ ਰੱਖੇ ਗਏ ਮੁਲਾਜ਼ਮਾਂ ਦਾ ਔਸਤ 15 ਫੀਸਦੀ ਤੋਂ ਵੱਧ ਕੇ 40 ਫੀਸਦੀ ਤੱਕ ਪਹੁੰਚ ਚੁੱਕਾ ਹੈ।


Sunny Mehra

Content Editor

Related News