ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

Monday, Apr 28, 2025 - 04:48 PM (IST)

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਲਗਭਗ ਇਕ ਦਹਾਕੇ ਤੱਕ ਦੇਸ਼ ਦੀ ਅਗਵਾਈ ਕਰਨ ਵਾਲੇ ਜਸਟਿਨ ਟਰੂਡੋ ਦੇ ਅਸਤੀਫੇ ਮਗਰੋਂ ਕੈਨੇਡਾ ਵਿੱਚ ਅੱਜ ਯਾਨੀ 28 ਅਪ੍ਰੈਲ ਨੂੰ ਆਮ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ ਤੈਅ ਕਰਨਗੀਆਂ ਕਿ ਅਗਲੇ 5 ਸਾਲਾਂ ਲਈ ਦੇਸ਼ ਦੀ ਵਾਗਡੋਰ ਕੌਣ ਸੰਭਾਲੇਗਾ। ਮੁੱਖ ਮੁਕਾਬਲਾ ਲਿਬਰਲ ਨੇਤਾ ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਨੇਤਾ ਪਿਅਰੇ ਪੋਈਲੀਵਰੇ ਵਿਚਕਾਰ ਹੈ। ਟਰੂਡੋ ਦੇ ਅਸਤੀਫਾ ਦੇਣ ਤੋਂ ਬਾਅਦ, ਮਾਰਕ ਕਾਰਨੀ ਨੇ ਲਿਬਰਲ ਪਾਰਟੀ ਦੀ ਅਗਵਾਈ ਸੰਭਾਲੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ, ਉਨ੍ਹਾਂ ਆਪਣੀ ਪਾਰਟੀ ਦੇ ਅੰਦਰ 85 ਫੀਸਦੀ ਤੋਂ ਵੱਧ ਸਮਰਥਨ ਮਿਲਿਆ। ਉਨ੍ਹਾਂ ਨੇ ਗੁਆਂਢੀ ਅਮਰੀਕਾ ਨਾਲ ਵਧਦੇ ਤਣਾਅ ਦੇ ਵਿਚਕਾਰ ਅਹੁਦਾ ਸੰਭਾਲਿਆ ਅਤੇ ਅਹੁਦਾ ਸੰਭਾਲਣ ਤੋਂ ਸਿਰਫ਼ 9 ਦਿਨਾਂ ਬਾਅਦ ਹੀ ਤੁਰੰਤ ਚੋਣਾਂ ਦਾ ਐਲਾਨ ਕਰ ਦਿੱਤਾ। ਮਾਰਕ ਕਾਰਨੀ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਗਵਰਨਰ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਮਗਰੋਂ ਬੋਲੀ ਰਾਖੀ ਸਾਵੰਤ; 'ਜਿੰਨਾ ਭਾਰਤ ਹਿੰਦੂਆਂ ਦਾ ਹੈ, ਓਨਾ ਹੀ ਮੁਸਲਮਾਨਾਂ ਦਾ ਵੀ ਹੈ'

PunjabKesari

ਇੱਥੇ ਦੱਸ ਦੇਈਏ ਕਿ ਮਾਰਕ ਕਾਰਨੀ ਪਹਿਲੀ ਵਾਰ ਲਿਬਰਲ ਨੇਤਾ ਵਜੋਂ ਚੋਣਾਂ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੰਜ਼ਰਵੇਟਿਵ ਪਾਰਟੀ ਦੇ ਪੀਅਰੇ ਪੋਇਲੀਵਰੇ ਅਤੇ ਐੱਨ.ਡੀ.ਪੀ ਦੇ ਜਗਮੀਤ ਸਿੰਘ ਹਨ। ਜੇਕਰ ਕਾਰਨੀ ਅਤੇ ਲਿਬਰਲ ਪਾਰਟੀ ਬਹੁਮਤ ਹਾਸਲ ਕਰ ਲੈਂਦੇ ਹਨ ਤਾਂ ਉਹ ਅਗਲੇ 5 ਸਾਲਾਂ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਜਾਂ ਤਾਂ ਗੱਠਜੋੜ ਬਣਾਉਣਾ ਪਵੇਗਾ ਜਾਂ ਵਿਰੋਧੀ ਪਾਰਟੀਆਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲੇਗਾ। ਚੋਣ ਨਤੀਜੇ ਇਹ ਵੀ ਦਰਸਾਉਂਦੇ ਹਨ ਕਿ ਅਮਰੀਕਾ ਨਾਲ ਵਧ ਰਹੇ ਤਣਾਅ ਵਿਚਕਾਰ ਕੈਨੇਡਾ ਦੇ ਲੋਕ ਸਰਕਾਰ ਦੀ ਵਾਗਡੋਰ ਕਿਸ ਨੂੰ ਸੌਂਪਣਾ ਚਾਹੁੰਦੇ ਹਨ। ਉਂਝ ਤਾਜ਼ਾ ਸਰਵੇਖਣ ਦਿਖਾਉਂਦੇ ਹਨ ਕਿ ਮਾਰਕ ਕਾਰਨੀ 42.5 ਫੀਸਦੀ ਨਾਲ ਅੱਗੇ ਹਨ, ਜਦਕਿ ਪੋਇਲੀਵਰੇ ਨੂੰ 38.7 ਫੀਸਦੀ ਵੋਟ ਸ਼ੇਅਰ ਮਿਲ ਰਿਹਾ ਹੈ। ਕੈਨੇਡਾ 'ਚ ਪਿਛਲੇ ਇਕ ਹਫਤੇ ਤੋਂ ਚੱਲ ਰਹੀ ਸ਼ੁਰੂਆਤੀ ਵੋਟਿੰਗ 'ਚ 3.5 ਕਰੋੜ ਵੋਟਰਾਂ 'ਚੋਂ ਹੁਣ ਤੱਕ 75 ਲੱਖ ਦੇ ਕਰੀਬ ਵੋਟਰ ਵੋਟ ਪਾ ਚੁੱਕੇ ਹਨ। ਕੈਨੇਡਾ ਦੀ ਪਾਰਲੀਮੈਂਟ ਵਿੱਚ 343 ਸੀਟਾਂ ਹਨ। ਬਹੁਮਤ ਲਈ ਇੱਕ ਪਾਰਟੀ ਨੂੰ 172 ਸੀਟਾਂ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ: ਤੀਜੀ ਵਾਰ ਕੁਆਰੀ ਮਾਂ ਬਣੀ 23 ਸਾਲ ਦੀ ਇਹ ਮਸ਼ਹੂਰ ਅਦਾਕਾਰਾ! ਘਰ ਆਈ ਨੰਨ੍ਹੀ ਪਰੀ

ਇਨ੍ਹਾਂ ਪਾਰਟੀਆਂ ਵਿਚਕਾਰ ਹੈ ਮੁਕਾਬਲਾ

ਇਸ ਵਾਰ ਕੈਨੇਡਾ ਦੀਆਂ ਚੋਣਾਂ ਵਿੱਚ ਚਾਰ ਮੁੱਖ ਪਾਰਟੀਆਂ ਵਿਚਕਾਰ ਮੁਕਾਬਲਾ ਹੈ। ਪਹਿਲੀ ਲਿਬਰਲ ਪਾਰਟੀ ਹੈ ਜੋ ਮੌਜੂਦਾ ਸੱਤਾਧਾਰੀ ਪਾਰਟੀ ਹੈ। ਪਾਰਟੀ ਦੀ ਅਗਵਾਈ ਹੁਣ ਮਾਰਕ ਕਾਰਨੀ ਕਰ ਰਹੇ ਹਨ। ਇਹ ਪਾਰਟੀ 2015 ਤੋਂ ਸੱਤਾ ਵਿੱਚ ਹੈ। ਦੂਜੀ ਕੰਜ਼ਰਵੇਟਿਵ ਪਾਰਟੀ ਹੈ। ਇਹ ਪੀਅਰੇ ਪੋਇਲੀਵਰੇ ਦੀ ਅਗਵਾਈ ਵਾਲੀ ਮੁੱਖ ਵਿਰੋਧੀ ਪਾਰਟੀ ਹੈ। ਜਗਮੀਤ ਸਿੰਘ ਦੀ ਅਗਵਾਈ ਹੇਠ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) ਤੀਜੀ ਸਭ ਤੋਂ ਵੱਡੀ ਪਾਰਟੀ ਹੈ। ਚੌਥੀ ਪਾਰਟੀ ਬਲਾਕ ਕਿਊਬੇਕੋਇਸ ਹੈ, ਜੋ ਕਿ ਮੁੱਖ ਤੌਰ 'ਤੇ ਕਿਊਬੈਕ ਸੂਬੇ ਦੀ ਇੱਕ ਖੇਤਰੀ ਪਾਰਟੀ ਹੈ। ਸੰਸਦ ਦੇ ਆਖਰੀ ਭੰਗ ਹੋਣ ਸਮੇਂ ਲਿਬਰਲ ਪਾਰਟੀ ਕੋਲ 153 ਸੀਟਾਂ ਸਨ। ਕੰਜ਼ਰਵੇਟਿਵ ਪਾਰਟੀ ਕੋਲ 120 ਸੀਟਾਂ ਸਨ, ਬਲਾਕ ਕਿਊਬੈਕੋਇਸ ਕੋਲ 33 ਅਤੇ ਐਨ.ਡੀ.ਪੀ ਕੋਲ 24 ਸੀਟਾਂ ਸਨ। ਗ੍ਰੀਨ ਪਾਰਟੀ ਨੂੰ ਸਿਰਫ਼ 2 ਸੀਟਾਂ ਹੀ ਮਿਲੀਆਂ।

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਆਪਣਾ UK ਦੌਰਾ ਕੀਤਾ ਮੁਲਤਵੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News