‘ਕ੍ਰਿਸਮਸ ਦੌਰਾਨ ਲੋਕਾਂ ਨੇ ਨਾ ਪਾਇਆ ਮਾਸਕ ਤਾਂ ਹਾਲਾਤ ਹੋਣਗੇ ਹੋਰ ਖਰਾਬ’
Thursday, Dec 17, 2020 - 09:35 PM (IST)
ਲੰਡਨ-ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਇਕ ਚਿਤਾਵਨੀ ਜਾਰੀ ਕਰ ਕਿਹਾ ਹੈ ਕਿ ਯੂਰਪੀਅਨ ਦੇਸ਼ਾਂ ’ਚ ਕੋਰੋਨਾ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਡਬਲਯੂ.ਐੱਚ.ਓ. ਮੁਤਾਬਕ ਕ੍ਰਿਸਮਸ ਦੇ ਜਸ਼ਨ ਦੌਰਾਨ ਜੇਕਰ ਮਾਸਕ ਅਤੇ ਸੋਸ਼ਲ ਡਿਸੈਂਟਸਿੰਗ ਨਾਲ ਜੁੜੇ ਨਿਯਮਾਂ ਦਾ ਪਾਲਣ ਨਾ ਕੀਤਾ ਗਿਆ ਤਾਂ ਦੇਸ਼ ’ਚ ਹਾਲਾਤ ਕਾਫੀ ਖਰਾਬ ਹੋ ਸਕਦੇ ਹਨ। ਸੰਸਥਾ ਨੇ ਕਿਹਾ ਕਿ ਜੇਕਰ ਲੋਕਾਂ ਨੇ ਕ੍ਰਿਸਮਸ ’ਤੇ ਚਰਚ ਜਾਣ ਜਾਂ ਫਿਰ ਪਾਰਟੀ ਕਰਨ ਦੌਰਾਨ ਮਾਸਕ ਨਾ ਪਾਇਆ ਤਾਂ ਆਉਣ ਵਾਲਾ ਪੂਰਾ ਸਾਲ ਵੀ ਇਸ ਮਹਾਮਾਰੀ ਨਾਲ ਜੂਝਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ -ਈਰਾਨ ਨੇ ਕੋਰੋਨਾ ਦੀ ਤੀਸਰੀ ਲਹਿਰ ’ਤੇ ਪਾਇਆ ਕਾਬੂ : ਰੂਹਾਨੀ
ਡਬਲਯੂ.ਐੱਚ.ਓ. ਨੇ ਬਿ੍ਰਟੇਨ, ਇਟਲੀ, ਸਪੇਨ, ਜਰਮਨੀ ਅਤੇ ਫਰਾਂਸ ਵਰਗੇ ਦੇਸ਼ਾਂ ਨੂੰ ਵੀ ਇਨ੍ਹਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਲੋਕਾਂ ਦੇ ਇਕੱਠਾ ਹੋਣ ਅਤੇ ਕ੍ਰਿਸਮਸ ਪਾਰਟੀਆਂ ’ਚ ਤੈਅ ਸੀਮਾ ਤੋਂ ਜ਼ਿਆਦਾ ਲੋਕਾਂ ਦੇ ਸ਼ਾਮਲ ਹੋਣ ’ਤੇ ਸਖਤੀ ਨਾਲ ਰੋਕ ਲਾਉਣ ਲਈ ਵੀ ਕਿਹਾ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਜੇਕਰ ਲੋਕ ਪਾਰਟੀ ਵੀ ਕਰਨਾ ਚਾਹੁੰਦੇ ਹਾਂ ਤਾਂ ਘਰ ’ਤੋਂ ਬਾਹਰ ਖੁੱਲੇ ਮੈਦਾਨ ਜਾਂ ਵਿਹੜੇ ’ਚ ਕਰਨ, ਬੰਦ ਕਮਰੇ ਕਾਫੀ ਖਤਰਨਾਕ ਸਾਬਤ ਹੋ ਸਕਦੇ ਹਨ। ਉੱਥੇ ਦੂਜੇ ਪਾਸੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ’ਤੇ ਕ੍ਰਿਸਮਤ ਦੌਰਾਨ ਕੋਰੋਨਾ ਨਾਲ ਸੰਬੰਧਿਤ ਪਾਬੰਦੀਆਂ ’ਚ ਢਿੱਲ ਦੇਣ ਦਾ ਦਬਾਅ ਬਣਿਆ ਹੋਇਆ ਹੈ। ਕਈ ਹੋਰ ਨੇਤਾਵਾਂ ਅਤੇ ਚਰਚ ਦੇ ਨੁਮਾਇੰਦਿਆਂ ਨੇ ਪੀ.ਐੱਮ. ਤੋਂ ਇਨ੍ਹਾਂ ਪਾਬੰਦੀਆਂ ’ਚ ਢਿੱਲ ਦੇਣ ਦੀ ਅਪੀਲ ਕੀਤੀ ਹੈ ਜਿਸ ਨਾਲ ਲੋਕ ਕ੍ਰਿਸਮਤ ਮਨਾ ਸਕਣ।
ਜਰਮਨੀ ’ਚ ਸਖਤ ਲਾਕਡਾਊਨ ਦੀ ਸ਼ੁਰੂਆਤ
ਕੋਵਿਡ-19 ਮਰੀਜ਼ਾਂ ਦੀ ਮੌਤ ਦੇ ਮਾਮਲੇ ’ਚ ਵਾਧੇ ਦੇ ਚੱਲਦੇ ਜਰਮਨੀ ’ਚ ਬੁੱਧਵਾਰ ਤੋਂ ਸਖਤ ਲਾਕਡਾਊਨ ਦੀ ਸ਼ੁਰੂਆਤ ਕੀਤੀ ਗਈ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ ’ਚ ਕਮੀ ਲਿਆਉਣ ਲਈ ਦੁਕਾਨਾਂ ਅਤੇ ਸਕੂਲਾਂ ਨੂੰ ਵੀ ਬੰਦ ਕੀਤਾ ਗਿਆ ਹੈ। ਰੋਗ ਕੰਟਰੋਲ ਕੇਂਦਰ ‘ਰਾਬਰਟ ਕੋਚ ਇੰਸਟੀਚਿਊਟ’ ਮੁਤਾਬਕ, ਜਰਮਨੀ ’ਚ ਪਿਛਲੇ 7 ਦਿਨ ’ਚ ਪ੍ਰਤੀ ਇਕ ਲੱਖ ਨਿਵਾਸੀਆਂ ’ਤੇ ਕੋਵਿਡ-19 ਦੇ 179.8 ਮਰੀਜ਼ਾਂ ਦੀ ਮੌਤ ਹੋਈ ਜੋ ਕਿ ਪਿਛਲੇ ਹਫਤੇ ਤੋਂ ਕਾਫੀ ਜ਼ਿਆਦਾ ਹੈ। ਇਸ ਤੋਂ ਪਿਛਲੇ ਹਫਤੇ ਪ੍ਰਤੀ ਇਕ ਲੱਖ ਨਿਵਾਸੀਆਂ ’ਤੇ 149 ਮੌਤਾਂ ਹੋਈਆਂ ਸਨ। ਇਸ ਮੁਤਾਬਕ, ਜਰਮਨੀ ਦੇ 16 ਸੂਬਿਆਂ ’ਚ ਇਕ ਦਿਨ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ’ਚ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ -'ਕੋਰੋਨਾ ਸਕਰੀਨਿੰਗ 'ਚ ਮਦਦਗਾਰ ਨਹੀਂ ਹੈ ਇਨਫਰਾਰੈੱਡ ਥਰਮਾਮੀਟਰ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।