ਬੱਚਿਆਂ ਲਈ ਮਾਸਕ ਪਾਉਣਾ ਕਿੰਨਾ ਕੁ ਜ਼ਰੂਰੀ? WHO ਨੇ ਦਿੱਤੀ ਸਲਾਹ
Sunday, Aug 23, 2020 - 07:38 AM (IST)
ਜੈਨੇਵਾ- ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਹੈ ਕਿ ਕੋਰੋਨਾ ਤੋਂ ਬਚਣ ਲਈ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਬਜ਼ੁਰਗਾਂ ਵਾਂਗ ਮਾਸਕ ਪਹਿਨਣੇ ਚਾਹੀਦੇ ਹਨ। 6 ਅਤੇ 11 ਸਾਲ ਦੀ ਉਮਰ ਦੇ ਬੱਚੇ ਖ਼ਤਰੇ ਦੇ ਅਧਾਰ 'ਤੇ ਮਾਸਕ ਪਹਿਨ ਸਕਦੇ ਹਨ।
21 ਅਗਸਤ ਨੂੰ ਡਬਲਯੂ. ਐੱਚ. ਓ. ਦੀ ਵੈੱਬਸਾਈਟ 'ਤੇ ਜਾਰੀ ਕੀਤੀ ਇਕ ਪੋਸਟ ਵਿਚ, ਸੰਯੁਕਤ ਰਾਸ਼ਟਰ ਬੱਚਿਆਂ ਦੇ ਫੰਡ (ਯੂਨੀਸੇਫ) ਨੇ ਸੰਗਠਨ ਨੂੰ ਕਿਹਾ ਕਿ ਉਹ ਖੇਤਰ ਜਿੱਥੇ ਕੋਰੋਨਾ ਦੀ ਲਾਗ ਵਧੇਰੇ ਫੈਲਦੀ ਹੈ ਅਤੇ ਜਿੱਥੇ 12 ਮੀਟਰ ਦੀ ਦੂਰੀ ਬਣਾਈ ਰੱਖਣਾ ਸੰਭਵ ਨਹੀਂ ਹੁੰਦਾ, ਉੱਥੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ।
ਦੋਵਾਂ ਸੰਗਠਨਾਂ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਉਨ੍ਹਾਂ ਦੀ ਸਿਹਤ ਅਤੇ ਆਦਤਾਂ ਨੂੰ ਵੇਖਦਿਆਂ ਮਾਸਕ ਪਹਿਨਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਅਧਿਐਨਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਕੋਰੋਨਾ ਛੋਟੇ ਬੱਚਿਆਂ ਨਾਲੋਂ ਵੱਡੇ ਬੱਚਿਆਂ ਵਿੱਚ ਵਧੇਰੇ ਫੈਲ ਰਿਹਾ ਹੈ।
ਬੀਤੇ ਦਿਨੀਂ ਕੈਨੇਡੀਅਨ ਮਾਹਿਰਾਂ ਨੇ ਵੀ ਇਹ ਹੀ ਵਿਚਾਰ ਦਿੱਤਾ ਸੀ ਕਿ ਛੋਟੇ ਬੱਚੇ ਵਾਰ-ਵਾਰ ਮਾਸਕ ਨੂੰ ਹੱਥ ਲਗਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਸੰਕਰਮਿਤ ਹੋਣ ਦਾ ਖਤਰਾ ਵਧੇਰੇ ਰਹਿੰਦਾ ਹੈ।