ਗਾਜ਼ਾ ''ਚ ਹੈ ਮਾਤਮ, ਮੈਡੀਕਲ ਸਹਾਇਤਾ ਦੀ ਲੋੜ : WHO

Friday, May 21, 2021 - 10:23 PM (IST)

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਫਲਸਤੀਨੀ ਖੇਤਰਾਂ 'ਚ ਮਾਤਮ ਦੀ ਸਥਿਤੀ ਹੈ ਅਤੇ ਉਥੇ ਮੈਡੀਕਲ ਸਹਾਇਤਾ ਦੀ ਲੋੜ ਹੈ। ਇਜ਼ਰਾਈਲ ਅਤੇ ਗਾਜ਼ਾ ਦੇ ਹਮਾਸ ਅੱਤਵਾਦੀ ਸੰਗਠਨ ਦਰਮਿਆਨ 11 ਦਿਨ ਤੱਕ ਚੱਲੀ ਲੜਾਈ 'ਚ ਘਟੋ-ਘੱਟ 243 ਫਲਸਤੀਨੀ ਮਾਰੇ ਗਏ ਹਨ। ਡਬਲਯੂ.ਐੱਚ.ਓ. ਦੀ ਬੁਲਾਰਨ ਮਾਰਗਰੇਟ ਹੈਰਿਸ ਨੇ ਕਿਹਾ ਕਿ ਹਿੰਸਾ ਦੌਰਾਨ ਮੈਡੀਕਲ ਖੇਤਰਾਂ 'ਚ 8,538 ਲੋਕ ਜ਼ਖਮੀ ਹੋਏ ਹਨ ਅਤੇ 30 ਸਿਹਤ ਸੰਸਥਾਵਾਂ ਤਬਾਹ ਹੋ ਗਈਆਂ ਹਨ ਜਿਥੇ ਮੈਡੀਕਲ ਸਹਾਇਤਾ ਦੀ ਲੋੜ ਹੈ।

ਇਹ ਵੀ ਪੜ੍ਹੋ-‘ਭਵਿੱਖ ’ਚ ਕੋਰੋਨਾ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਹੋ ਜਾਵੇਗਾ’

ਉਨ੍ਹਾਂ ਨੇ ਇਹ ਗੱਲ ਜੇਨੇਵਾ 'ਚ ਸੰਯੁਕਤ ਰਾਸ਼ਟਰ 'ਚ ਪ੍ਰੈੱਸ ਕਾਨਫੰਰਸ ਦੌਰਾਨ ਕਹੀ। ਉਥੇ, ਅੰਤਰਰਾਸ਼ਟਰੀ ਰੈੱਡਕ੍ਰਾਸ ਕਮੇਟੀ 'ਚ ਪੱਛਮੀ ਏਸ਼ੀਆ ਮਾਮਲਿਆਂ ਦੇ ਖੇਤਰੀ ਨਿਰਦੇਸ਼ਕ ਫੈਬ੍ਰਿਜ਼ੋ ਕਾਰਬੋਰਨੀ ਨੇ ਕਿਹਾ ਕਿ ਗਾਜ਼ਾ 'ਚ ਸੈਂਕੜੇ ਹਥਿਆਰ ਅਜਿਹੇ ਪਏ ਹਨ ਜੋ ਫਟੇ ਨਹੀਂ ਹਨ ਅਤੇ ਉਥੇ ਮੈਡੀਕਲ ਸਪਲਾਈ ਦੀ ਤੁਰੰਤ ਲੋੜ ਹੈ।

ਇਹ ਵੀ ਪੜ੍ਹੋ-ਇਸ ਲੈਬ 'ਚੋਂ ਲੀਕ ਹੋਇਆ ਸੀ ਕੋਰੋਨਾ , ਫਿਰ ਪੂਰੀ ਦੁਨੀਆ 'ਚ ਫੈਲਿਆ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News