ਕੋਵਿਡ-19 ਦੇ ਪ੍ਰਭਾਵੀ ਟੀਕਿਆਂ ਨੂੰ ਮਨਜ਼ੂਰੀ ਨਾ ਮਿਲਣ ''ਤੇ WHO ਨੇ ਜਤਾਈ ਚਿੰਤਾ
Friday, Oct 08, 2021 - 01:41 AM (IST)

ਸੰਯੁਕਤ ਰਾਸ਼ਟਰ-ਵਿਸ਼ਵ ਸਿਹਤ ਸੰਗਠਨ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਤ ਹੈ ਕਿ ਕੋਵਿਡ-19 ਰੋਕੂ ਟੀਕੇ ਜੋ ਪ੍ਰਭਾਵੀ ਸਾਬਤ ਹੋਏ ਹਨ ਅਤੇ ਜਿਨ੍ਹਾਂ ਨੂੰ ਐਮਰਜੈਂਸੀ ਵਰਤੋਂ ਲਈ ਗਲੋਬਲ ਸਿਹਤ ਸੰਸਥਾ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਨੂੰ ਸਾਰੇ ਦੇਸ਼ਾਂ 'ਚ ਮਾਨਤਾ ਨਹੀਂ ਦਿੱਤੀ ਜਾ ਰਹੀ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਬਲਿਉ.ਐੱਚ.ਓ.ਦੇ ਡਾਇਰੈਕਟਰ-ਜਨਰਲ ਟੇਡ੍ਰੋਮ ਅਦਨੋਮ ਘੇਬ੍ਰੇਯੇਸਸ ਦੇ ਸੀਨੀਅਰ ਸਲਾਹਕਾਰ ਬਰੂਸ ਆਇਲਵਰਡ ਨੇ ਪ੍ਰੈੱਸ ਬ੍ਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੰਗਠਨ ਫਿਰ ਤੋਂ ਸਾਰੇ ਦੇਸ਼ਾਂ ਤੋਂ ਪ੍ਰਭਾਵੀ ਅਤੇ ਸੁਰੱਖਿਅਤ ਸਾਬਤ ਹੋਣ ਵਾਲੇ ਟੀਕਿਆਂ ਦੀ ਮਾਨਤਾ ਯਕੀਨੀ ਕਰਨ ਦੀ ਅਪੀਲ ਕਰਦਾ ਹੈ ਜੋ ਡਬਲਿਉ.ਐੱਚ.ਓ. ਐਮਰਜੈਂਸੀ ਵਰਤੋਂ ਸੂਚੀ ਮਾਪਦੰਡਾਂ ਨੂੰ ਪੂਰਾ ਕਰਦੇ ਹਨ।
ਇਹ ਵੀ ਪੜ੍ਹੋ : ਦੁਬਈ ਦੇ ਕਿੰਗ ਨੇ ਸਾਬਕਾ ਪਤਨੀ ਦਾ ਫੋਨ ਕਰਵਾਇਆ ਹੈਕ
ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਯਾਤਰਾ ਲਈ ਟੀਕਿਆਂ ਨੂੰ ਮਾਨਤਾ ਦਿੱਤੇ ਜਾਣ ਦੇ ਮਹੱਤਵ 'ਤੇ ਡਬਲਉ.ਐੱਚ.ਓ. ਹੁਣ ਵੀ ਕਾਫੀ ਚਿੰਤਤ ਹੈ ਕਿ ਪ੍ਰਭਾਵੀ ਸਾਬਤ ਹੋਏ ਟੀਕਿਆਂ ਨੂੰ ਡਬਲਉ.ਐੱਚ.ਓ. ਨੇ ਐਮਰਜੈਂਸੀ ਵਰਤੋਂ ਸੂਚੀ ਪ੍ਰਕਿਰਿਆ ਰਾਹੀਂ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ ਪਰ ਉਨ੍ਹਾਂ ਨੂੰ ਸਾਰੇ ਦੇਸ਼ਾਂ 'ਚ ਮਾਨਤਾ ਨਹੀਂ ਦਿੱਤੀ ਜਾ ਰਹੀ ਹੈ। ਐਸਟ੍ਰਾਜ਼ੇਨੇਕਾ ਵੱਲੋਂ ਵਿਕਸਿਤ ਕੋਵਿਸ਼ੀਲਡ ਟੀਕਾ ਦਾ ਭਰਤ 'ਚ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਉਤਪਾਦਨ ਕੀਤਾ ਜਾ ਰਿਹਾ ਹੈ। ਭਾਰਤ ਨੇ ਕਰੀਬ 100 ਦੇਸ਼ਾਂ ਨੂੰ ਟੀਕੇ ਦੀਆਂ 6.6 ਕਰੋੜ ਤੋਂ ਜ਼ਿਆਦਾ ਖੁਰਾਕਾ ਦਾ ਨਿਰਯਾਤ ਕੀਤਾ ਹੈ। ਬ੍ਰਿਟੇਨ ਨੇ ਸ਼ੁਰੂ 'ਚ ਕੋਵਿਸ਼ੀਲਡ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਭਾਰਤ ਦੀ ਸਖਤ ਆਲੋਚਨਾ ਤੋਂ ਬਾਅਦ ਬ੍ਰਿਟੇਨ ਨੇ 22 ਸਤੰਬਰ ਨੂੰ ਆਪਣੇ ਨਵੇਂ ਹੁਕਮਾਂ 'ਚ ਸੋਧ ਕੀਤੀ ਅਤੇ ਟੀਕੇ ਨੂੰ ਸ਼ਾਮਲ ਕੀਤਾ।
ਇਹ ਵੀ ਪੜ੍ਹੋ : ਵਧਦੀਆਂ ਚੁਣੌਤੀਆਂ ਦਰਮਿਆਨ ਚੀਨ 'ਤੇ ਕਾਰਜਕਾਰੀ ਸਮੂਹ ਦਾ ਗਠਨ ਕਰੇਗੀ CIA
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।