WHO : ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਦੂਜੇ ਹਫ਼ਤੇ ਵਾਧਾ, ਮੌਤਾਂ 'ਚ ਕਮੀ

03/23/2022 8:51:38 PM

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਪੱਛਮੀ ਪ੍ਰਸ਼ਾਂਤ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਗਲੋਬਲ ਪੱਧਰ 'ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਪਿਛਲੇ ਹਫ਼ਤੇ ਸੱਤ ਫੀਸਦੀ ਦਾ ਵਾਧਾ ਹੋਇਆ ਹੈ ਹਾਲਾਂਕਿ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਗਿਰਾਵਟ ਆਈ ਹੈ। ਮਹਾਮਾਰੀ 'ਤੇ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੀ ਮੰਗਲਵਾਰ ਦੀ ਦੇਰ ਰਾਤ ਜਾਰੀ ਰਿਪੋਰਟ ਮੁਤਾਬਕ, ਇਨਫੈਕਸ਼ਨ ਦੇ 1.2 ਕਰੋੜ ਤੋਂ ਜ਼ਿਆਦਾ ਨਵੇਂ ਹਫ਼ਤਾਵਾਰੀ ਮਾਮਲੇ ਆਏ ਜਦਕਿ ਇਸ ਤੋਂ ਹੋਣ ਵਾਲੀ ਮੌਤ ਦਾ ਅੰਕੜਾ 33,000 ਸੀ ਜੋ ਮੌਤ ਦਰ 'ਚ 23 ਫੀਸਦੀ ਦੀ ਗਿਰਾਵਟ ਦਰਸਾਉਂਦਾ ਹੈ।

ਇਹ ਵੀ ਪੜ੍ਹੋ : ਪੇਂਡੂ ਵਿਕਾਸ ਮੰਤਰੀ ਧਾਲੀਵਾਲ ਨੇ ਪੰਚਾਇਤੀ ਵਿਭਾਗ ਦੀਆਂ ਸਕੀਮਾਂ ਲਈ ਜਾਰੀ ਕੀਤੇ ਨਵੇਂ ਹੁਕਮ

ਵਾਇਰਸ ਦੇ ਪੁਸ਼ਟ ਮਾਮਲੇ ਜਨਵਰੀ ਤੋਂ ਦੁਨੀਆ ਭਰ 'ਚ ਲਗਾਤਾਰ ਡਿੱਗ ਰਹੇ ਸਨ ਪਰ ਪਿਛਲੇ ਹਫ਼ਤੇ ਇਨ੍ਹਾਂ 'ਚ ਫ਼ਿਰ ਤੋਂ ਵਾਧਾ ਦੇਖਿਆ ਗਿਆ ਹੈ। ਇਹ ਵਾਧਾ ਜ਼ਿਆਦਾ ਇਨਫੈਕਸ਼ਨ ਓਮੀਕ੍ਰੋਨ ਵੇਰੀਐਂਟ ਅਤੇ ਯੂਰਪ, ਉੱਤਰੀ ਅਮਰੀਕਾ ਅਤੇ ਕਈ ਹੋਰ ਦੇਸ਼ਾਂ 'ਚ ਕੋਵਿਡ-19 ਸਬੰਧੀ ਨਿਯਮਾਂ 'ਚ ਢਿੱਲ ਕਾਰਨ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਤਾਈਵਾਨ ਚਾਰ ਮਹੀਨਿਆਂ ਦੀ ਆਪਣੀ ਲਾਜ਼ਮੀ ਫੌਜੀ ਸੇਵਾ ਦੀ ਮਿਆਦ ਵਧਾਉਣ 'ਤੇ ਕਰ ਰਿਹਾ ਵਿਚਾਰ

ਸਿਹਤ ਅਧਿਕਾਰੀਆਂ ਨੇ ਵਾਰ-ਵਾਰ ਕਿਹਾ ਹੈ ਕਿ ਓਮੀਕ੍ਰੋਨ ਕੋਰੋਨਾ ਵਾਇਰਸ ਦੇ ਪਿਛਲੇ ਵੇਰੀਐਂਟ ਦੀ ਤੁਲਨਾ 'ਚ ਬੀਮਾਰੀ ਦੇ ਮਾਮੂਲੀ ਲੱਛਣ ਪੈਦਾ ਕਰਦਾ ਹੈ। ਪੱਛਮੀ ਪ੍ਰਸ਼ਾਂਤ ਦੁਨੀਆ ਦਾ ਇਕਲੌਤਾ ਅਜਿਹਾ ਖੇਤਰ ਬਣਿਆ ਰਿਹਾ, ਜਿਥੇ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ, ਪਿਛਲੇ ਹਫ਼ਤੇ 21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਉਸ ਤੋਂ ਪਹਿਲਾਂ ਦੇ ਹਫ਼ਤਿਆਂ 'ਚ ਵੀ ਮਾਮਲੇ 'ਚ ਵਾਧਾ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : ਇਜ਼ਰਾਈਲ ਦੇ ਪ੍ਰਧਾਨ ਮੰਤਰੀ 3-5 ਅਪ੍ਰੈਲ ਤੱਕ ਭਾਰਤ ਯਾਤਰਾ ’ਤੇ ਰਹਿਣਗੇ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News