WHO ਮੁਖੀ ਬੋਲੇ- ਕੋਰੋਨਾ ਸਬੰਧੀ ਜਾਂਚ ’ਚ ਸਹਿਯੋਗ ਕਰੇ ਚੀਨ

Sunday, Jun 13, 2021 - 09:26 PM (IST)

ਜੇਨੇਵਾ- ਜੀ-7 ਸੰਮੇਲਨ ’ਚ ਹਿੱਸਾ ਲੈਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਮੁਖੀ ਟੇਡ੍ਰੋਸ ਗੈਬਿਯਸ ਨੇ ਚੀਨ ਨੂੰ ਕੋਵਿਡ-19 ਦੀ ਸ਼ੁਰੂਆਤੀ ਚੱਲ ਰਹੀ ਜਾਂਚ ’ਚ ਸਹਿਯੋਗ ਕਰਨ ਲਈ ਕਿਹਾ ਹੈ। ਦਿ ਵਾਲ ਸਟ੍ਰੀਟ ਜਰਨਲ (ਡਬਲਿਊ. ਐੱਸ. ਜੇ.) ਦੀ ਰਿਪੋਰਟ ਅਨੁਸਾਰ, ਡਾਕਟਰ ਟੇਡ੍ਰੋਸ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਹੁਣ ਜਦੋਂ ਵਾਇਰਸ ਦੇ ਓਰੀਜਨ ਦੀ ਜਾਂਚ ਦਾ ਅਗਲਾ ਪੜਾਅ ਚੱਲ ਰਿਹਾ ਹੋਵੇਗਾ ਤਾਂ ਬਿਹਤਰ ਸਹਿਯੋਗ ਅਤੇ ਪਾਰਦਰਸ਼ਤਾ ਦੀ ਉਮੀਦ ਹੈ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ


ਉਨ੍ਹਾਂ ਕਿਹਾ ਕਿ ਇਸ ਵਾਇਰਸ ਦੀ ਸ਼ੁਰੂਆਤ ਨੂੰ ਸਮਝਣ ਲਈ ਪਾਰਦਰਸ਼ਤਾ ਦੀ ਲੋੜ ਹੈ ਅਤੇ ਇਸ ਲਈ ਚੀਨੀ ਧਿਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕਿਹਾ ਸੀ ਕਿ ਉਹ ਚੀਨ ਨੂੰ ਵਾਇਰਸ ਦੀ ਸ਼ੁਰੂਆਤ ਬਾਰੇ ਵਧੇਰੇ ਅੰਕੜੇ ਪੇਸ਼ ਕਰਨ ਲਈ ਮਜਬੂਰ ਨਹੀਂ ਕਰ ਸਕਦਾ।

ਇਹ ਖ਼ਬਰ ਪੜ੍ਹੋ-  ENG v NZ : ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤਿਆ ਮੈਚ, ਇੰਗਲੈਂਡ 'ਚ 22 ਸਾਲ ਬਾਅਦ ਜਿੱਤੀ ਸੀਰੀਜ਼

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News