WHO ਨੇ ਕੋਵਿਡ-19 ਦੇ ਨਵੇਂ ਵੇਰੀਐਂਟ ''ਤੇ ਬੁਲਾਈ ਬੈਠਕ

Friday, Nov 26, 2021 - 07:43 PM (IST)

WHO ਨੇ ਕੋਵਿਡ-19 ਦੇ ਨਵੇਂ ਵੇਰੀਐਂਟ ''ਤੇ ਬੁਲਾਈ ਬੈਠਕ

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਸਲਾਹਕਾਰ ਦੱਖਣੀ ਅਫਰੀਕਾ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਇਕ ਨਵੇਂ ਚਿੰਤਾਜਨਕ ਰੂਪ ਦੇ ਬਾਰੇ 'ਚ ਜਾਣਕਾਰੀ ਇਕੱਠੀ ਕਰਨ ਲਈ ਸ਼ੁੱਕਰਵਾਰ ਨੂੰ ਵਿਸ਼ੇਸ਼ ਸੈਸ਼ਨ ਆਯੋਜਿਤ ਕਰ ਰਹੇ ਹਨ। ਹਾਲਾਂਕਿ ਇਕ ਚੋਟੀ ਦੇ ਮਾਹਿਰ ਦਾ ਕਹਿਣਾ ਹੈ ਕਿ ਕੋਵਿਡ-19 ਰੋਕੂ ਟੀਕਿਆਂ ਦਾ ਇਸ ਵੇਰੀਐਂਟ 'ਤੇ ਅਸਰ ਦਾ ਪਤਾ ਲਗਣ 'ਚ ਹਫ਼ਤੇ ਲੱਗ ਜਾਣਗੇ।

ਇਹ ਵੀ ਪੜ੍ਹੋ : ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ 'ਤੇ ਇਜ਼ਰਾਈਲ ਨੇ 'ਐਮਰਜੈਂਸੀ ਸਥਿਤੀ' ਦੀ ਦਿੱਤੀ ਚਿਤਾਵਨੀ

ਕੋਵਿਡ-19 ਸੰਬੰਧੀ ਤਕਨੀਕੀ ਸਲਾਹਕਾਰ ਸਮੂਹ ਦੀ ਅਖੌਤੀ ਬੀ.1.1.529 ਵੇਰੀਐਂਟ 'ਤੇ ਚਰਚਾ ਲਈ ਡਿਜੀਟਲ ਬੈਠਕ ਹੋ ਰਹੀ ਹੈ। ਇਸ ਨਵੇਂ ਵੇਰੀਐਂਟ ਕਾਰਨ ਯੂਰਪੀਨ ਯੂਨੀਅਨ ਨੂੰ ਦੱਖਣੀ ਅਫਰੀਕਾ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਾਉਣ ਦੀ ਸਿਫਾਰਿਸ਼ ਕਰਨੀ ਪਈ ਹੈ। ਡਬਲਯੂ.ਐੱਚ.ਓ. ਦਾ ਸਮੂਹ ਫੈਸਲਾ ਲੈ ਸਕਦਾ ਹੈ ਕਿ ਕੀ ਇਹ ਡੈਲਟਾ ਵੇਰੀਐਂਟ ਦੀ ਤਰ੍ਹਾਂ 'ਚਿੰਤਾਜਨਕ ਵੇਰੀਐਂਟ' ਹੈ ਅਤੇ ਕੀ ਇਸ ਦਾ ਵਰਗੀਕਰਨ ਕਰਨ ਲਈ ਗ੍ਰੀਕ ਸ਼ਬਦ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਚੀਨ ਨੇ ਅਮਰੀਕਾ ਨੂੰ ਦੱਖਣੀ ਚੀਨ ਸਾਗਰ 'ਚ ਫੌਜੀ ਗਤੀਵਿਧੀਆਂ ਰੋਕਣ ਲਈ ਕਿਹਾ

ਕੋਵਿਡ-19 'ਤੇ ਡਬਲਯੂ.ਐੱਚ.ਓ. ਦੀ ਤਕਨੀਕੀ ਮੁਖੀ ਮਾਰੀਆ ਵਾਨ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਅਜੇ ਤੱਕ ਇਸ ਦੇ ਬਾਰੇ 'ਚ ਜ਼ਿਆਦਾ ਨਹੀਂ ਜਾਣਦੇ ਹਨ। ਅਸੀਂ ਅਜੇ ਜਾਣਦੇ ਹਾਂ ਕਿ ਇਹ ਅਜਿਹਾ ਵੇਰੀਐਂਟ ਹੈ ਜੋ ਵੱਡੀ ਗਿਣਤੀ 'ਚ ਪਰਿਵਰਤਨ ਕਰਦਾ ਹੈ ਅਤੇ ਇਹ ਚਿੰਤਾ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਸਮਝਣ ਲਈ ਕੁਝ ਹਫ਼ਤਿਆਂ ਦਾ ਸਮਾਂ ਲੱਗੇਗਾ ਕਿ ਇਸ ਵੇਰੀਐਂਟ 'ਤੇ ਟੀਕਿਆਂ ਦਾ ਕੀ ਅਸਰ ਪੈਂਦਾ ਹੈ। ਸਲਾਹਕਾਰ ਸਮੂਹ ਦੇ ਪ੍ਰਧਾਨ ਡਾ. ਅਨੁਰਾਗ ਅਗਰਵਾਲ ਨੇ ਫੋਨ 'ਤੇ ਕਿਹਾ ਕਿ ਇਸ ਵੇਰੀਐਂਟ 'ਤੇ ਟਿੱਪਣੀ ਕਰਨਾ ਬਹੁਤ ਜਦਲਬਾਜ਼ੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਜੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਬਰਾਮਦ 3 ਮਹੀਨਿਆਂ ’ਚ 132 ਫੀਸਦੀ ਵਧੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News