WHO ਨੇ ਮੰਨਿਆ, ਕੋਰੋਨਾ ਫੈਲਾਉਣ ''ਚ ਚੀਨ ਦੀ ਸੀ ਭੂਮਿਕਾ

Friday, May 08, 2020 - 10:48 PM (IST)

WHO ਨੇ ਮੰਨਿਆ, ਕੋਰੋਨਾ ਫੈਲਾਉਣ ''ਚ ਚੀਨ ਦੀ ਸੀ ਭੂਮਿਕਾ

ਬੀਜ਼ਿੰਗ (ਰਾਇਟਰ) - ਕੋਰੋਨਾਵਾਇਰਸ ਨੂੰ ਲੈ ਕੇ ਸਾਰੀ ਦੁਨੀਆ ਚੀਨ 'ਤੇ ਦੋਸ਼ ਲਗਾਉਂਦੀ ਰਹੀ ਕਿ ਉਸ ਨੇ ਆਪਣੇ ਇਥੇ ਵਾਇਰਸ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਸਮੇਂ 'ਤੇ ਨਹੀਂ ਕੀਤੀ ਅਤੇ ਬਾਕੀ ਦੁਨੀਆ ਨੂੰ ਵੀ ਹਨੇਰੇ ਵਿਚ ਰੱਖਿਆ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) 'ਤੇ ਵੀ ਚੀਨ ਦਾ ਪੱਖ ਲੈਣ ਦੋਸ਼ ਲੱਗਦਾ ਰਿਹਾ। ਹਾਲਾਂਕਿ, ਹੁਣ ਡਬਲਯੂ. ਐਚ. ਓ. ਨੇ ਆਖਿਆ ਹੈ ਕਿ ਚੀਨ ਦੀ ਵੁਹਾਨ ਮਾਰਕਿਟ ਵਿਚ ਕੋਰੋਨਾਵਾਇਰਸ ਫੈਲਾਉਣ ਦੀ ਭੂਮਿਕਾ ਰਹੀ ਹੈ। ਉਸ ਨੇ ਇਸ ਦਿਸ਼ਾ ਵਿਚ ਹੋਰ ਜ਼ਿਆਦਾ ਰੀਸਰਚ ਦੀ ਜ਼ਰੂਰਤ ਦੱਸੀ ਹੈ।

ਵੁਹਾਨ ਮਾਰਕਿਟ ਦੀ ਭੂਮਿਕਾ
ਡਬਲਯੂ. ਐਚ. ਓ. ਦੇ ਫੂਡ ਸੈਫਟੀ ਜੂਨਾਟਿਕ ਵਾਇਰਸ ਮਾਹਿਰ ਡਾ. ਪੀਟਰ ਬੇਨ ਐਂਬਰੇਕ ਨੇ ਆਖਿਆ ਹੈ ਕਿ ਮਾਰਕਿਟ ਨੇ ਇਸ ਈਵੈਂਟ ਵਿਚ ਭੂਮਿਕਾ ਨਿਭਾਈ ਹੈ, ਇਹ ਸਾਫ ਹੈ ਪਰ ਕੀ ਭੂਮਿਕਾ, ਇਹ ਸਾਨੂੰ ਨਹੀਂ ਪਤਾ ਹੈ। ਕੀ ਉਹ ਵਾਇਰਸ ਦਾ ਸਰੋਤ ਸੀ ਜਾਂ ਇਥੋਂ ਵਧਿਆ ਜਾਂ ਸਿਰਫ ਬਹਾਨਾ ਕਿ ਕੁਝ ਕੇਸ ਮਾਰਕਿਟ ਦੇ ਅੰਦਰ ਅਤੇ ਨੇੜੇ-ਤੇੜੇ ਪਾਏ ਗਏ। ਚੀਨ ਨੇ ਜਾਨਵਰਾਂ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੁਹਾਨ ਮਾਰਕਿਟ ਨੂੰ ਬੰਦ ਕਰ ਦਿੱਤਾ ਸੀ।


author

Khushdeep Jassi

Content Editor

Related News