ਵ੍ਹਾਈਟ ਹਾਊਸ ਨੇ 78 ਅੱਤਵਾਦੀ ਹਮਲਿਆਂ ਦੀ ਸੂਚੀ ਕੀਤੀ ਜਾਰੀ, ਟਰੰਪ ਨੇ ਕਿਹਾ- ਮੀਡੀਆ ਨਹੀਂ ਦਿੰਦੀ ਤਵੱਜੋਂ

02/07/2017 11:21:35 AM

ਵਾਸ਼ਿੰਗਟਨ— ਵ੍ਹਾਈਟ ਹਾਊਸ ਨੇ ਅਜਿਹੇ 78 ਅੱਤਵਾਦੀ ਹਮਲਿਆਂ ਦੀ ਸੂਚੀ ਜਾਰੀ ਕੀਤੀ ਹੈ, ਜੋ ਉਸ ਦੇ ਮੁਤਾਬਕ ਜਾਂ ਤਾਂ ਮੀਡੀਆ ਵਲੋਂ ਕਵਰ ਹੀ ਨਹੀਂ ਕੀਤੇ ਗਏ ਜਾਂ ਫਿਰ ਉਨ੍ਹਾਂ ਬਾਰੇ ਬਹੁਤ ਹੀ ਘੱਟ ਜਾਣਕਾਰੀ ਦਿੱਤੀ ਗਈ। ਇਹ ਸੂਚੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨ੍ਹਾਂ ਦੇ ਫੌਜੀ ਕਮਾਂਡਰਾਂ ਦਾ ਸੰਮੇਲਨ ਆਯੋਜਿਤ ਕੀਤੇ ਜਾਣ ਤੋਂ ਬਾਅਦ ਜਾਰੀ ਕੀਤੀ ਗਈ ਹੈ।
ਇਸ ਸੰਮੇਲਨ ਵਿਚ ਟਰੰਪ ਨੇ ਕਿਹਾ ਸੀ ਕਿ ਮੀਡੀਆ ਕਈ ਅੱਤਵਾਦੀ ਹਮਲਿਆਂ ਦੀ ਖਬਰ ਨਹੀਂ ਦੇ ਰਿਹਾ ਹੈ। ਟਰੰਪ ਨੇ ਦੋਸ਼ ਲਾਇਆ ਕਿ ਕਈ ਮਾਮਲਿਆਂ ਵਿਚ ਬਹੁਤ ਜ਼ਿਆਦਾ ਬੇਈਮਾਨ ਪ੍ਰੈੱਸ ਇਸ ਦੀ ਖਬਰ ਦੇਣਾ ਹੀ ਨਹੀਂ ਚਾਹੁੰਦਾ। ਟਰੰਪ ਨੇ ਕਿਹਾ ਕਿ ਕਟੜਪੰਥੀ ਇਸਲਾਮੀ ਅੱਤਵਾਦੀ ਸਾਡੇ ਦੇਸ਼ ''ਤੇ ਹਮਲਾ ਬੋਲਣ ਲਈ ਵਚਨਬੱਧ ਹਨ, ਠੀਕ ਉਂਝ ਹੀ ਜਿਵੇਂ ਉਨ੍ਹਾਂ ਨੇ 9/11 ਨੂੰ ਹਮਲਾ ਬੋਲਿਆ। ਤੁਸੀਂ ਦੇਖਿਆ ਹੀ ਹੋਵੇਗਾ ਕਿ ਪੈਰਿਸ ਅਤੇ ਨੀਸ ''ਚ ਕੀ ਹੋਇਆ ਅਤੇ ਪੂਰੇ ਯੂਰਪ ਵਿਚ ਅਜਿਹਾ ਹੋ ਰਿਹਾ ਹੈ। ਇਹ ਇਕ ਅਜਿਹੇ ਪੱਧਰ ''ਤੇ ਪਹੁੰਚ ਗਿਆ ਹੈ ਕਿ ਇਸ ਬਾਰੇ ਹੁਣ ਖਬਰਾਂ ਤੱਕ ਨਹੀਂ ਦਿੱਤੀ ਜਾ ਰਹੀਆਂ ਹਨ।  
ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਇਨ੍ਹਾਂ ਦੋਸ਼ਾਂ ਨੂੰ ਦੋਹਰਾਇਆ ਅਤੇ ਅਜਿਹੇ ਹਮਲਿਆਂ ਦੀ ਸੂਚੀ ਦੇਣ ਦਾ ਵਾਅਦਾ ਕੀਤਾ। ਇਸ ਸੂਚੀ ਦੀ ਜਾਣਕਾਰੀ ਦਿੰਦੇ ਹੋਏ ''ਸੀ. ਐੱਨ. ਐੱਨ.'' ਨੇ ਕਿਹਾ ਕਿ ਵ੍ਹਾਈਟ ਹਾਊਸ ਮੁਤਾਬਕ ਅਜਿਹੇ ਮਾਮਲਿਆਂ ਦੀ ਗਿਣਤੀ 78 ਹੈ। ਵ੍ਹਾਈਟ ਹਾਊਸ ਦੇ ਪੱਤਰਕਾਰ ਜਿਮ ਐਕੋਸਟਾ ਨੇ ਕਿਹਾ ਕਿ ਅਸੀਂ ਇੱਥੇ ਸੀ. ਐੱਨ. ਐੱਨ. ''ਚ ਅਤੇ ਕਈ ਹੋਰ ਕੌਮਾਂਤਰੀ ਖਬਰ ਸੰਗਠਨਾਂ ਨੇ ਵਿਆਪਕ ਕਵਰੇਜ਼ ਦਿੱਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਜੇਕਰ ਤੁਸੀਂ ਯਾਦ ਕਰੋ ਤਾਂ ਇਨ੍ਹਾਂ ਸਾਰਿਆਂ ''ਤੇ ਕਵਰੇਜ਼ ਹੋਈ। ਇਹ ਗੱਲ ਉਲਝਨ ''ਚ ਪਾਉਣ ਵਾਲੀ ਹੈ ਕਿ ਵ੍ਹਾਈਟ ਹਾਊਸ ਨੇ ਇਨ੍ਹਾਂ ਹਮਲਿਆਂ ਦੀ ਸੂਚੀ ''ਚ ਕਿਉਂ ਪਾਇਆ ਹੈ, ਜਦਕਿ ਇਨ੍ਹਾਂ ਬਾਰੇ ਖਬਰਾਂ ਦਿੱਤੀਆਂ ਗਈਆਂ ਸਨ।

Tanu

News Editor

Related News