ਵ੍ਹਾਈਟ ਤੇ ਆਫ ਵ੍ਹਾਈਟ ਦੀ ਗ੍ਰੈਸ ਦਾ ਅੰਮ੍ਰਿਤਸਰ ’ਚ ਟ੍ਰੈਂਡ
Saturday, Jun 15, 2024 - 01:13 PM (IST)

ਅੰਮ੍ਰਿਤਸਰ- ਰੰਗਾਂ ਦੀ ਗੱਲ ਕੀਤੀ ਜਾਵੇ ਤਾਂ ਰੰਗਾਂ ਵਿਚ ਸਭ ਤੋਂ ਬੇਸਿਕ ਰੰਗ ਵ੍ਹਾਈਟ ਰੰਗ ਹੈ। ਵ੍ਹਾਈਟ ਰੰਗ ਵਿਚ ਜਿੰਨੀ ਕੋਮਲਤਾ ਹੁੰਦੀ ਹੈ, ਓਨਾਂ ਹੀ ਆਕਰਸ਼ਿਕ ਹੁੰਦਾ ਹੈ। ਦੇਖਣ ਵਿਚ ਜਿੰਨੇ ਸੂਥਿੰਗ ਲੱਗਦੇ ਹਨ, ਓਨਾ ਹੀ ਪਹਿਨਣ ਵਾਲੇ ਦੀ ਲੁੱਕ ਨੂੰ ਗ੍ਰੇਸਫੁਲ ਵੀ ਬਣਾ ਦਿੰਦੇ ਹਨ। ਇਸ ਲਈ ਵ੍ਹਾਈਟ ਰੰਗ ਦਾ ਔਰਤਾਂ ਵਿਚਕਾਰ ਇਕ ਖਾਸ ਆਕਰਸ਼ਿਕ ਬਣਿਆ ਰਹਿੰਦਾ ਹੈ। ਔਰਤਾਂ ਵ੍ਹਾਈਟ ਅਤੇ ਵ੍ਹਾਈਟ ਦੀ ਟੋਨ ਆਫ ਵ੍ਹਾਈਟ ਨੂੰ ਪਾਉਣਾ ਕਾਫੀ ਜ਼ਿਆਦਾ ਪਸੰਦ ਕਰਦੀਆਂ ਹਨ।
ਫਿਰ ਭਾਵੇ ਉਹ ਪਲੇਨ ਵ੍ਹਾਈਟ ਹੋਵੇ, ਵ੍ਹਾਈਟ ’ਤੇ ਸੇਲਫ ਦਾ ਕੰਮ ਹੋਵੇ, ਵ੍ਹਾਈਟ ਦੇ ਨਾਲ ਸਟਲ ਰੰਗਾਂ ਦੇ ਨਾਲ ਇਬ੍ਰਾਂਯਡਰੀ ਕੀਤੀ ਗਈ ਹੋਵੇ ਜਾਂ ਫਿਰ ਰੰਗ-ਬਿਰੰਗੇ ਕਲਰ ਫੁਲ ਕਲਰ ਪਲੇਟ ਦੇ ਨਾਲ ਵ੍ਹਾਈਟ ਨੂੰ ਅਨਹਾਂਸ ਕੀਤਾ ਗਿਆ ਹੋਵੇ। ਇਸ ਤਰ੍ਹਾਂ ਦੇ ਆਊਟਫਿਟਸ ਔਰਤਾਂ ਨੂੰ ਕਾਫੀ ਆਕਰਸ਼ਿਤ ਕਰਦੇ ਹਨ ਜੋ ਕਿ ਆਪਣੇ ਆਪ ਵਿਚ ਬੇਹੱਦ ਖੂਬਸੂਰਤ ਲੱਗਦੇ ਹਨ ਅਤੇ ਨਾਲ ਹੀ ਨਾਲ ਪਾਉਣ ਵਾਲੇ ਦੀ ਸੁੰਦਰਤਾ ਨੂੰ ਵੀ ਖੂਬ ਅਨਹਾਂਸ ਕਰਦੇ ਹਨ। ਵ੍ਹਾਈਟ ਅਤੇ ਆਫ ਵ੍ਹਾਈਟ ਸਿਰਫ ਔਰਤਾਂ ਵਿਚ ਹੀ ਨਹੀਂ, ਬਲਕਿ ਪੁਰਸ਼ਾਂ ਵਿਚ ਵੀ ਵਾੲ੍ਹੀਟ, ਆਫ ਵਾੲ੍ਹੀਟ ਰੰਗਾਂ ਨੂੰ ਕਾਫੀ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਪਰ ਔਰਤਾਂ ਵਿਚ ਤਾਂ ਇਨ੍ਹਾਂ ਦੋ ਰੰਗਾਂ ਦਾ ਕੁਝ ਵੱਖਰਾ ਹੀ ਕ੍ਰੇਜ਼ ਦੇਖਣ ਨੂੰ ਮਿਲਦਾ ਹੈ।
ਇਸ ਦੇ ਚੱਲਦਿਆ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿਚ ਅੱਜ-ਕੱਲ ਅੰਮ੍ਰਿਤਸਰ ਔਰਤਾਂ ਵ੍ਹਾਈਟ ਆਫ ਵ੍ਹਾਈਟ ਰੰਗ ਦੇ ਪਹਿਰਾਵਿਆਂ ਵਿਚ ਦੇਖੀਆਂ ਜਾ ਰਹੀਆ ਹਨ। ਜਗ ਬਾਣੀ ਦੀ ਟੀਮ ਨੇ ਵੱਖ-ਵੱਖ ਮੌਕਿਆਂ ’ਤੇ ਪੁੱਜ ਕੇ ਅੰਮ੍ਰਿਤਸਰੀ ਔਰਤਾਂ ਦੇ ਵਾੲ੍ਹੀਟ ਆਫ ਵਾੲ੍ਹੀਟ ਪਹਿਰਾਵਿਆਂ ਦੀਆਂ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ ਹਨ।