ਗੰਦੀਆਂ ਫਿਲਮਾਂ ਬਣਾਉਣ ''ਚ ਟੌਪ ''ਤੇ ਹੈ ਇਹ ਦੇਸ਼! 4 ਲੱਖ ਮਾਡਲਾਂ ਕਰਦੀਆਂ ਇਹ ਕੰਮ

Monday, Jul 07, 2025 - 04:05 PM (IST)

ਗੰਦੀਆਂ ਫਿਲਮਾਂ ਬਣਾਉਣ ''ਚ ਟੌਪ ''ਤੇ ਹੈ ਇਹ ਦੇਸ਼! 4 ਲੱਖ ਮਾਡਲਾਂ ਕਰਦੀਆਂ ਇਹ ਕੰਮ

ਵੈੱਬ ਡੈਸਕ : ਆਧੁਨਿਕ ਯੁੱਗ 'ਚ ਪੋਰਨੋਗ੍ਰਾਫੀ ਇੱਕ ਅਜਿਹੀ ਹਨੇਰੀ ਦੁਨੀਆਂ ਹੈ ਜਿਸ ਬਾਰੇ ਲਗਭਗ ਹਰ ਵਿਅਕਤੀ, ਖਾਸ ਕਰ ਕੇ ਨੌਜਵਾਨ, ਜਾਣਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੋਰਨੋਗ੍ਰਾਫੀ ਦੀ ਆਦਤ ਦਾ ਸਭ ਤੋਂ ਵੱਡਾ ਸ਼ਿਕਾਰ ਨੌਜਵਾਨ ਖੁਦ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸਨੂੰ ਦੇਖਣ ਵਿੱਚ ਕਿਹੜਾ ਦੇਸ਼ ਨੰਬਰ 1 ਹੈ? ਇੱਕ ਰਿਪੋਰਟ ਦੇ ਅਨੁਸਾਰ, ਦੁਨੀਆ 'ਚ 11 ਤੋਂ 16 ਸਾਲ ਦੀ ਉਮਰ ਦੇ 53 ਫੀਸਦੀ ਤੋਂ ਵੱਧ ਨੌਜਵਾਨ ਇਸਦੀ ਪਕੜ 'ਚ ਹਨ ਤੇ ਭਾਰਤ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ। ਹੁਣ ਇਸ ਹਨੇਰੀ ਦੁਨੀਆਂ 'ਚ ਇੱਕ ਨਵਾਂ ਤੇ ਖਤਰਨਾਕ ਨਾਮ ਜੁੜ ਗਿਆ ਹੈ: ਲਾਈਵ ਪੋਰਨੋਗ੍ਰਾਫੀ।

'ਲਾਈਵ ਪੋਰਨੋਗ੍ਰਾਫੀ' ਕੀ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ?
ਲਾਈਵ ਪੋਰਨੋਗ੍ਰਾਫੀ ਇੱਕ ਨਵਾਂ ਰੁਝਾਨ ਹੋ ਸਕਦਾ ਹੈ ਪਰ ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਗਈਆਂ ਹਨ। ਅਮਰੀਕਾ ਤੇ ਯੂਰਪ ਦੇ ਕਈ ਦੇਸ਼ ਇਸਦੀ ਪਕੜ 'ਚ ਆ ਗਏ ਹਨ। ਇਹ ਪੋਰਨੋਗ੍ਰਾਫੀ ਦਾ ਇੱਕ ਰੂਪ ਹੈ ਜਿੱਥੇ ਮਾਡਲ ਕੈਮਰੇ ਦੇ ਸਾਹਮਣੇ ਆਉਂਦੀ ਹੈ ਅਤੇ ਜਿਨਸੀ ਹਰਕਤਾਂ ਕਰਦੀ ਹੈ ਜਿਸਦਾ ਪੂਰੀ ਦੁਨੀਆ ਵਿੱਚ ਸਿੱਧਾ ਪ੍ਰਸਾਰਣ (ਲਾਈਵ ਸਟ੍ਰੀਮ) ਕੀਤਾ ਜਾਂਦਾ ਹੈ। ਇਸ ਦੌਰਾਨ, ਦਰਸ਼ਕ ਮਾਡਲ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਨਿਰਦੇਸ਼ ਦਿੰਦੇ ਹਨ ਤੇ ਉਨ੍ਹਾਂ ਦੀਆਂ ਕਾਰਵਾਈਆਂ ਦੀ ਨਿਗਰਾਨੀ ਕਰਦੇ ਹਨ। ਮਾਡਲ ਦਰਸ਼ਕਾਂ ਦੀ ਬੇਨਤੀ 'ਤੇ ਇੰਟੀਮੇਟ ਐਕਟ ਕਰਦੇ ਹਨ।

ਖਾਸ ਗੱਲ ਇਹ ਹੈ ਕਿ ਲਾਈਵ ਪੋਰਨੋਗ੍ਰਾਫੀ ਇਸ ਹੱਦ ਤੱਕ ਫੈਲ ਗਈ ਹੈ ਕਿ ਮਾਡਲ ਆਪਣੇ ਘਰਾਂ 'ਚ ਰਹਿ ਕੇ ਵੀ ਮੋਬਾਈਲ ਜਾਂ ਲੈਪਟਾਪ ਦੇ ਕੈਮਰੇ ਦੇ ਸਾਹਮਣੇ ਸੈਕਸ ਐਕਟ ਕਰਦੇ ਹਨ, ਜਿਵੇਂ ਕਿਸੇ ਨੂੰ ਵੀਡੀਓ ਕਾਲ ਕਰਨਾ।

ਦੁਨੀਆ 'ਚ ਸਭ ਤੋਂ ਵੱਧ ਲਾਈਵ ਪੋਰਨੋਗ੍ਰਾਫੀ ਕਿੱਥੇ ਹੈ?
ਰਿਪੋਰਟ ਦੇ ਅਨੁਸਾਰ, ਕੋਲੰਬੀਆ ਇੱਕ ਅਜਿਹਾ ਦੇਸ਼ ਹੈ ਜਿੱਥੇ ਲਾਈਵ ਪੋਰਨੋਗ੍ਰਾਫੀ ਵੱਡੇ ਪੱਧਰ 'ਤੇ ਹੋ ਰਹੀ ਹੈ। ਇੱਥੇ ਬਹੁਤ ਸਾਰੀਆਂ ਕੁੜੀਆਂ ਵੈਬਕੈਮ ਮਾਡਲ ਵਜੋਂ ਕੰਮ ਕਰ ਰਹੀਆਂ ਹਨ। ਵੱਡੀ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਵੈਬਕੈਮ ਮਾਡਲ ਲਈ ਆਪਣੇ ਬੈੱਡਰੂਮ ਦੀ ਵਰਤੋਂ ਕਰ ਸਕਦਾ ਹੈ।

ਇੱਕ ਰਿਪੋਰਟ ਦੇ ਅਨੁਸਾਰ, ਸੈਕਸ ਕੈਮ ਇੰਡਸਟਰੀ ਤੇਜ਼ੀ ਨਾਲ ਫੈਲ ਰਹੀ ਹੈ ਤੇ 2017 ਤੋਂ ਬਾਅਦ, ਪੋਰਨੋਗ੍ਰਾਫੀ 'ਚ ਵੈਬਕੈਮ ਉਪਭੋਗਤਾਵਾਂ ਦੀ ਗਿਣਤੀ ਲਗਭਗ ਤਿੰਨ ਗੁਣਾ ਹੋ ਗਈ ਹੈ। ਅਪ੍ਰੈਲ 2025 ਤੱਕ, ਇਹ ਗਿਣਤੀ 1.3 ਬਿਲੀਅਨ (130 ਕਰੋੜ) ਤੱਕ ਪਹੁੰਚਣ ਦੀ ਉਮੀਦ ਹੈ।

ਕੋਲੰਬੀਆ 'ਚ ਵੈਬਕੈਮ ਮਾਡਲਾਂ ਦੀ ਗਿਣਤੀ 4 ਲੱਖ ਦੇ ਨੇੜੇ ਹੈ ਜੋ ਕਿ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਹੈ। ਇੱਥੇ 12,000 ਤੋਂ ਵੱਧ ਸੈਕਸ ਕੈਮ ਸਟੂਡੀਓ ਕੰਮ ਕਰਦੇ ਹਨ। ਦੁਨੀਆ ਦੇ ਕਈ ਦੇਸ਼ਾਂ ਵਿੱਚ, ਇਹ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਵੀ ਕਾਨੂੰਨੀ ਹੈ ਜੋ ਕਿ ਇਸ ਉਦਯੋਗ ਦੇ ਵਿਸਥਾਰ ਦਾ ਇੱਕ ਵੱਡਾ ਕਾਰਨ ਹੈ।

ਲਾਈਵ ਪੋਰਨੋਗ੍ਰਾਫੀ ਦਾ ਇਹ ਵਧਦਾ ਨੈੱਟਵਰਕ ਨੌਜਵਾਨਾਂ ਅਤੇ ਸਮਾਜ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਜਿਸਦੇ ਦੂਰਗਾਮੀ ਨਕਾਰਾਤਮਕ ਨਤੀਜੇ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News