ਇਹ 11 ਲੋਕ ਆਮ ਜਨਤਾ ਲਈ ਖ਼ਤਰਾ ! BC ਪੁਲਸ ਨੇ ਜਾਰੀ ਕੀਤੀ ਲਿਸਟ
Monday, Dec 15, 2025 - 10:55 AM (IST)
ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਮਹੀਨਿਆਂ ਤੋਂ ਭਾਰਤ ਤੋਂ ਇਲਾਵਾ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ 'ਚ ਵੀ ਲਗਾਤਾਰ ਅੱਤਵਾਦੀ ਹਮਲੇ, ਗੈਂਗਵਾਰ ਅਤੇ ਫਿਰੌਤੀਆਂ ਮੰਗਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਇਸ ਦੌਰਾਨ ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬ੍ਰਿਟਿਸ਼ ਕੋਲੰਬੀਆ ਪੁਲਸ ਨੇ ਇਕ ਪਬਲਿਕ ਵਾਰਨਿੰਗ ਜਾਰੀ ਕੀਤੀ ਹੈ।
ਬ੍ਰਿਟਿਸ਼ ਕੋਲੰਬੀਆ ਪੁਲਸ ਨੇ 11 ਲੋਕਾਂ ਦੀ ਇਕ ਸੂਚੀ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੂੰ ਗੈਂਗਵਾਰ ਤੇ ਇਲਾਕੇ 'ਚ ਲਗਾਤਾਰ ਹਿੰਸਕ ਹਮਲੇ ਕਰਨ ਲਈ ਆਮ ਜਨਤਾ ਲਈ ਖ਼ਤਰਾ ਕਰਾਰ ਦਿੱਤਾ ਗਿਆ ਹੈ। ਇਸ ਲਿਸਟ 'ਚ ਸ਼ਕੀਲ ਬਸਰਾ (28), ਜਗਦੀਪ ਚੀਮਾ (30), ਅਮਰਪ੍ਰੀਤ ਸਮਰਾ (28), ਰਵਿੰਦਰ ਸਮਰਾ (35), ਬਰਿੰਦਰ ਧਾਲੀਵਾਲ (39), ਐਂਡੀ ਸੇਂਟ ਪੀਅਰ (40), ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸਫ ਵ੍ਹਿਟਲੌਕ (40), ਸਮਰੂਪ ਗਿੱਲ (29), ਸਮਦਿਸ਼ ਗਿੱਲ (28) ਤੇ ਸੁਖਦੀਪ ਪੰਸਲ (33) ਦਾ ਨਾਂ ਸ਼ਾਮਲ ਹੈ।
ਪੁਲਸ ਨੇ ਇਨ੍ਹਾਂ ਲੋਕਾਂ ਨੂੰ ਆਮ ਜਨਤਾ ਲਈ ਖ਼ਤਰਾ ਕਰਾਰ ਦਿੰਦੇ ਹੋਏ ਇਨ੍ਹਾਂ ਲੋਕਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪੁਲਸ ਨੇ ਕਿਹਾ ਹੈ ਕਿ ਜੇਕਰ ਇਨ੍ਹਾਂ 'ਚੋਂ ਕਿਸੇ ਨਾਲ ਵੀ ਕੋਈ ਸੰਪਰਕ 'ਚ ਹੈ ਤਾਂ ਉਹ ਆਪਣੀ ਜਾਨ ਖ਼ਤਰੇ 'ਚ ਪਾ ਰਿਹਾ ਹੈ, ਕਿਉਂਕਿ ਇਹ ਲੋਕ ਲਗਾਤਾਰ ਗੈਂਗਵਾਰ ਤੇ ਹਿੰਸਾ 'ਚ ਸ਼ਾਮਲ ਰਹੇ ਹਨ।
