ਔਰਤ ਨੇ ਨੰਬਰ ਦੇਣ ਤੋਂ ਕੀਤਾ ਇਨਕਾਰ ਤਾਂ ਸ਼ਖ਼ਸ ਨੇ 'ਕੁਹਾੜੀ' ਨਾਲ ਕਰ ਦਿੱਤਾ ਹਮਲਾ (ਵੀਡੀਓ)

Monday, Sep 19, 2022 - 04:26 PM (IST)

ਔਰਤ ਨੇ ਨੰਬਰ ਦੇਣ ਤੋਂ ਕੀਤਾ ਇਨਕਾਰ ਤਾਂ ਸ਼ਖ਼ਸ ਨੇ 'ਕੁਹਾੜੀ' ਨਾਲ ਕਰ ਦਿੱਤਾ ਹਮਲਾ (ਵੀਡੀਓ)

ਇੰਟਰਨੈਸ਼ਨਲ ਡੈਸਕ (ਬਿਊਰੋ): ਕਈ ਆਦਮੀ ਅਜਿਹੇ ਹੁੰਦੇ ਹਨ ਜੋ ਪਿਆਰ ਦੇ ਮਾਮਲੇ ਵਿੱਚ ਨਾ ਸੁਣ ਨਹੀਂ ਸਕਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਔਰਤ ਤੋਂ ਜੋ ਵੀ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਤੁਰੰਤ ਮਿਲ ਜਾਣਾ ਚਾਹੀਦਾ ਹੈ। ਅਜਿਹੇ ਸ਼ਖ਼ਸ ਔਰਤ ਦੇ ਇਨਕਾਰ ਨੂੰ ਅਪਮਾਨ ਸਮਝਦੇ ਹਨ। ਹਾਲ ਹੀ ਵਿੱਚ ਇੱਕ ਅਮਰੀਕੀ ਵਿਅਕਤੀ ਨੇ ਅਜਿਹਾ ਹੀ ਕੀਤਾ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਇਕ ਔਰਤ ਦੇ ਮਨ੍ਹਾ ਕਰਨ 'ਤੇ ਰੈਸਟੋਰੈਂਟ ਵਿਚ ਹੰਗਾਮਾ ਕਰ ਦਿੱਤਾ।

ਡੇਲੀ ਸਟਾਰ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਨਿਊਯਾਰਕ ਦਾ ਰਹਿਣ ਵਾਲਾ ਮਾਈਕਲ ਪਲਾਸੀਓਸ ਦੁਪਹਿਰ 2 ਵਜੇ ਦੇ ਕਰੀਬ ਮੈਕਡੋਨਲਡ ਵਿੱਚ ਸੀ। ਫਿਰ ਉਸ ਨੇ ਉੱਥੇ ਇੱਕ ਔਰਤ ਨੂੰ ਦੇਖਿਆ ਜੋ ਆਪਣੇ ਦੋਸਤਾਂ ਨਾਲ ਸੀ। ਮਾਈਕਲ ਨੇ ਔਰਤ ਤੋਂ ਉਸਦਾ ਨੰਬਰ ਮੰਗਿਆ ਅਤੇ ਉਸਦੇ ਘਰ ਦਾ ਪਤਾ ਪੁੱਛਣਾ ਸ਼ੁਰੂ ਕਰ ਦਿੱਤਾ। ਔਰਤ ਨੂੰ ਮਾਈਕਲ ਦਾ ਰਵੱਈਆ ਪਸੰਦ ਨਹੀਂ ਆਇਆ, ਇਸ ਲਈ ਉਸ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਹੀ ਮਾਈਕਲ ਨੇ ਉੱਥੇ ਹੰਗਾਮਾ ਸ਼ੁਰੂ ਕਰ ਦਿੱਤਾ।

 

ਪੜ੍ਹੋ ਇਹ ਅਹਿਮ ਖ਼ਬਰ-ਦਰਦਨਾਕ! ਸ਼ਖ਼ਸ ਨੇ ਆਪਣੇ ਬੱਚੇ ਨੂੰ ਸਮੁੰਦਰ 'ਚ ਸੁੱਟਿਆ, ਵੀਡੀਓ ਦੇਖ ਅੱਖਾਂ ਹੋਣਗੀਆਂ ਨਮ

ਮਾਈਕਲ ਨੇ ਰੈਸਟੋਰੈਂਟ ਵਿੱਚ ਕੱਢੀ ਕੁਹਾੜੀ 

ਡੇਲੀ ਸਟਾਰ ਨਾਲ ਗੱਲਬਾਤ ਕਰਦੇ ਹੋਏ ਕਈ ਚਸ਼ਮਦੀਦਾਂ ਨੇ ਦੱਸਿਆ ਕਿ ਔਰਤ ਦੇ ਇਨਕਾਰ ਕਰਨ ਤੋਂ ਬਾਅਦ ਵੀ ਮਾਈਕਲ ਉੱਥੋਂ ਨਹੀਂ ਹਟ ਰਿਹਾ ਸੀ, ਇਸ ਲਈ ਉਸ ਦੇ ਦੋਸਤਾਂ ਨੇ ਦਖਲ ਦਿੱਤਾ ਅਤੇ ਮਾਈਕਲ ਨਾਲ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਬਹਿਸ ਹੱਥੋਪਾਈ ਵਿੱਚ ਬਦਲ ਗਈ। ਮਾਈਕਲ ਨੇ ਬਿਨਾਂ ਕੋਈ ਪ੍ਰਤੀਕਿਰਿਆ ਦਿੱਤੇ ਕੁਝ ਦੇਰ ਤੱਕ ਉਨ੍ਹਾਂ ਲੋਕਾਂ ਦੀ ਕੁੱਟਮਾਰ ਨੂੰ ਸਹਿਣ ਕੀਤਾ ਅਤੇ ਫਿਰ ਆਪਣੀ ਪਿੱਠ 'ਤੇ ਲਟਕਦੇ ਬੈਗ 'ਚੋਂ ਛੋਟੀ ਕੁਹਾੜੀ ਕੱਢ ਲਈ। ਇਸ ਤੋਂ ਬਾਅਦ ਉਸ ਨੇ ਔਰਤ ਦੇ ਦੋਸਤਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਰੈਸਟੋਰੈਂਟ 'ਚ ਭੰਨਤੋੜ ਕੀਤੀ। ਉਸਨੇ ਸ਼ੀਸ਼ਾ ਅਤੇ ਮੇਜ਼ ਤੋੜ ਦਿੱਤਾ। ਲੋਕ ਉਸ ਤੋਂ ਡਰ ਕੇ ਇਧਰ-ਉਧਰ ਭੱਜਦੇ ਵੀ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਉਥੋਂ ਚਲਾ ਗਿਆ ਪਰ ਬਾਅਦ 'ਚ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਚਸ਼ਮਦੀਦਾਂ ਨੇ ਦੱਸਿਆ ਕਿ ਮਾਈਕਲ ਸ਼ਰਾਬੀ ਸੀ, ਜਦੋਂ ਉਹ ਉਸ ਦੇ ਨੇੜੇ ਗਏ ਤਾਂ ਉਸ ਕੋਲੋਂ ਸ਼ਰਾਬ ਦੀ ਬਦਬੂ ਬਹੁਤ ਤੇਜ਼ ਆ ਰਹੀ ਸੀ।

ਵੀਡੀਓ ਹੋ ਰਿਹਾ ਵਾਇਰਲ 

ਟਵਿਟਰ 'ਤੇ @WorldLatinHoney ਨਾਮ ਦੇ ਅਕਾਊਂਟ ਨੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ, ਜਿਸ ਨੂੰ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੇ ਇਸ ਨੂੰ ਰੀਟਵੀਟ ਵੀ ਕੀਤਾ ਹੈ। ਵੀਡੀਓ 'ਚ ਮਾਈਕਲ ਵਲੋਂ ਕੀਤੀ ਗਈ ਹਿੰਸਾ ਨੂੰ ਸਾਫ ਦੇਖਿਆ ਜਾ ਸਕਦਾ ਹੈ। ਕੁਮੈਂਟ ਸੈਕਸ਼ਨ 'ਚ ਪੋਸਟ ਕੀਤੀ ਗਈ ਇਕ ਹੋਰ ਵੀਡੀਓ 'ਚ ਮਾਈਕਲ ਸੜਕ 'ਤੇ ਆਪਣੀ ਸਾਈਕਲ 'ਤੇ ਜਾਂਦੇ ਹੋਏ ਅਤੇ ਕਾਰ 'ਚ ਬੈਠੇ ਇਕ ਵਿਅਕਤੀ ਨੂੰ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ।
 


author

Vandana

Content Editor

Related News