ਅਮਰੀਕੀ ਚੋਣਾਂ ''ਤੇ ਕੀ ਕਹਿੰਦਾ ਹੈ ਜੋਤਸ਼ੀ, ਸੋਸ਼ਲ ਮੀਡੀਆ ''ਤੇ ਛਾਇਆ ਆਨੰਦ ਮਹਿੰਦਰਾ ਦਾ ਟਵੀਟ
Saturday, Nov 07, 2020 - 10:13 PM (IST)
ਵਾਸ਼ਿੰਗਟਨ - ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ 3 ਨਵੰਬਰ ਨੂੰ ਹੋਈ ਵੋਟਿੰਗ ਤੋਂ ਬਾਅਦ ਹੁਣ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਪਾਈ ਹੈ ਕਿ ਇਸ ਚੋਣਾਂ ਵਿਚ ਜਿੱਤ ਕਿਸੇ ਦੇ ਹਿੱਸੇ ਜਾਵੇਗੀ। ਪਰ ਹੁਣ ਤੱਕ ਦੇ ਅੰਕੜਿਆਂ ਤੋਂ ਕਿਆਸਾਂ ਲਾਈਆਂ ਜਾ ਰਹੀਆਂ ਹਨ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਜਿੱਤ ਸਕਦੇ ਹਨ। ਇਸ ਵਿਚਾਲੇ ਦੇਸ਼ ਦੇ ਮੰਨੇ-ਪ੍ਰਮੰਨੇ ਕਾਰੋਬਾਰੀ ਆਨੰਦ ਮਹਿੰਦਰਾ ਦਾ ਇਕ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਅਮਰੀਕੀ ਚੋਣਾਂ ਨੂੰ ਲੈ ਕੇ ਜੋਤਸ਼ੀ ਦੇ ਦਾਅਵੇ ਨੂੰ ਸ਼ੇਅਰ ਕੀਤਾ ਹੈ।
ਮਹਿੰਦਰਾ ਨੇ ਜੋਤਸ਼ੀ ਗਣਨਾ ਵਾਲੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਜੋਤਸ਼ੀ ਨੇ ਟਰੰਪ ਦੀ ਜਿੱਤ ਦਾ ਦਾਅਵਾ ਕੀਤਾ ਹੈ। ਇਸ 'ਤੇ 25 ਅਕਤੂਬਰ ਦੀ ਤਰੀਕ ਲਿਖੀ ਹੈ। ਜਿਸ ਵਿਚ ਜੋਤਸ਼ੀ ਨੇ ਦਾਅਵਾ ਕੀਤਾ ਹੈ ਕਿ ਜੋਅ ਬਾਇਡੇਨ ਨੂੰ ਹਰਾ ਕੇ ਟਰੰਪ ਲਗਾਤਾਰ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਬਣ ਜਾਣਗੇ। ਆਪਣੀ ਜੋਤਸ਼ੀ ਗਣਨਾ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਟਰੰਪ ਘਟੋਂ-ਘੱਟ 4 ਲੱਖ ਅਤੇ ਜ਼ਿਆਦਾ ਤੋਂ ਜ਼ਿਆਦਾ 9 ਲੱਖ ਵੋਟਾਂ ਦੇ ਫਰਕ ਨਾਲ ਜਿੱਤਣਗੇ। ਜੋਤਸ਼ੀ ਗਣਨਾ ਵਿਚ ਉਨ੍ਹਾਂ ਨੇ ਅਮਰੀਕੀ ਚੋਣਾਂ ਵਿਚ ਵੋਟ ਹੈਕਿੰਗ ਦੇ ਦੋਸ਼ਾਂ ਦੀ ਗੱਲ ਵੀ ਆਖੀ ਹੈ।
ਬੀਤੇ ਹਫਤੇ ਇਹ ਖੂਬ ਸ਼ੇਅਰ ਕੀਤਾ ਗਿਆ, ਜਿਸ ਨੂੰ ਮਹਿੰਦਰਾ ਗਰੁੱਰ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ। ਉਨ੍ਹਾਂ ਨੇ ਜੋਤਸ਼ੀ ਦਾ ਨਾਂ ਨਾ ਦੱਸਦੇ ਹੋਏ ਲਿਖਿਆ ਕਿ ਇਸ ਜੋਤਸ਼ੀ ਦਾ ਅਨੁਮਾਨ ਪਿਛਲੇ ਹਫਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਸੀ। ਅਮਰੀਕੀ ਚੋਣਾਂ ਵਿਚ ਜੇਕਰ ਰਾਸ਼ਟਰਪਤੀ ਜਿੱਤਦੇ ਹਨ ਤਾਂ ਇਹ ਜੋਤਸ਼ੀ ਮਸ਼ਹੂਰ ਹੋ ਜਾਵੇਗਾ। ਆਨੰਦ ਮਹਿੰਦਰਾ ਦਾ ਇਹ ਟਵੀਟ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਮਹਿੰਦਰਾ ਦੇ ਇਸ ਟਵੀਟ ਨੂੰ 7 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ, ਜਦਕਿ 900 ਤੋਂ ਜ਼ਿਆਦਾ ਲੋਕ ਇਸ ਨੂੰ ਰੀ-ਟਵੀਟ ਕਰ ਚੁੱਕੇ ਹਨ।