ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਦੀ ਮਦਦ ਲਈ ਹੋਰ ਜ਼ਿਆਦਾ ਹਿੰਮਤ ਦਿਖਾਉਣੀ ਚਾਹੀਦੀ ਹੈ : ਜ਼ੇਲੇਂਸ਼ਕੀ
Sunday, Mar 27, 2022 - 06:56 PM (IST)
ਲਵੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੋਸ਼ ਲਾਇਆ ਕਿ ਪੱਛਮੀ ਦੇਸ਼ਾਂ 'ਚ ਰੂਸੀ ਹਮਲਿਆਂ ਦਾ ਸਾਹਮਣਾ ਕਰ ਰਹੇ ਉਨ੍ਹਾਂ ਦੇ ਦੇਸ਼ ਦੀ ਮਦਦ ਕਰਨ ਦੇ ਮਾਮਲਿਆਂ 'ਚ ਹਿੰਮਤ ਦੀ ਕਮੀ ਹੈ। ਜ਼ੇਲੇਂਸ਼ਕੀ ਨੇ ਯੂਕ੍ਰੇਨ ਨੂੰ ਲੜਾਕੂ ਜਹਾਜ਼ ਅਤੇ ਟੈਂਕ ਦੇਣ ਦੀ ਬੇਨਤੀ ਕੀਤੀ। ਜ਼ੇਲੇਂਸਕੀ ਨੇ ਪੋਲੈਂਡ 'ਚ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਯੂਕ੍ਰੇਨ ਦੇ ਅਧਿਕਾਰੀਆਂ ਦਰਮਿਆਨ ਹੋਈ ਬੈਠਕ ਤੋਂ ਬਾਅਦ ਪੱਛਮੀ ਦੇਸ਼ਾਂ 'ਤੇ ਨਿਸ਼ਾਨਾ ਵਿੰਨ੍ਹਿਆ।
ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਭੋਜਨ ਸਮੱਗਰੀ ਭੇਜੇਗਾ ਬ੍ਰਿਟੇਨ : ਵਿਦੇਸ਼ ਮੰਤਰੀ
ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ ਯੂਕ੍ਰੇਨ ਨੂੰ ਜਹਾਜ਼ ਅਤੇ ਹੋਰ ਰੱਖਿਆ ਉਪਕਰਣ ਪ੍ਰਦਾਨ ਕਰਨ ਦੇ ਮਾਮਲੇ 'ਚ ਟਾਲਮਟੋਲ ਕਰ ਰਹੇ ਹਨ, ਦੂਜੇ ਪਾਸੇ ਰੂਸੀ ਮਿਜ਼ਾਈਲ ਹਮਲਿਆਂ 'ਚ ਆਮ ਨਾਗਰਿਕ ਫਸੇ ਹੋਏ ਹਨ ਅਤੇ ਇਸ਼ਾਰਾ ਕਰਦੇ ਹੋਏ ਸ਼ਨੀਵਾਰ ਤੜਕੇ ਇਕ ਵੀਡੀਓ ਸੰਬੋਧਨ 'ਚ ਕਿਹਾ ਕਿ ਮੈਂ ਅੱਜ ਮਾਰੀਉਪੋਲ ਦੇ ਬਚਾਅ ਕਰਨ ਵਾਲਿਆਂ ਦੀ ਗੱਲ ਕੀਤੀ। ਮੈਂ ਲਗਾਤਾਰ ਉਨ੍ਹਾਂ ਦੇ ਸੰਪਰਕ 'ਚ ਹਾਂ। ਉਨ੍ਹਾਂ ਦਾ ਸੰਕਲਪ, ਬਹਾਦਰੀ ਅਤੇ ਦ੍ਰਿੜਤਾ ਹੈਰਾਨੀਜਨਕ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਕਈ ਖੇਤਰਾਂ 'ਚ ਰੂਸ ਨੇ ਹਮਲੇ ਰੋਕ ਦਿੱਤੇ ਹਨ।
ਇਹ ਵੀ ਪੜ੍ਹੋ : ਪਹਿਲੀ ਵਾਰ ਮਨੁੱਖੀ ਖੂਨ 'ਚ ਮਿਲਿਆ Microplastic
ਰੂਸੀ ਫੌਜ ਦਾ ਟੀਚਾ ਜਲਦ ਤੋਂ ਜਲਦ ਰਾਜਧਾਨੀ ਕੀਵ ਨੂੰ ਘੇਰਨਾ ਹੈ। ਹਾਲਾਂਕਿ ਇਸ ਦੌਰਾਨ ਉਸ ਨੂੰ ਯੂਕ੍ਰੇਨ ਵੱਲੋਂ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਕ੍ਰੇਨ ਦੀ ਫੌਜ ਵੀ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਸਹਾਇਤਾ ਨਾਲ ਰੂਸੀ ਫੌਜ ਦੀ ਮਜ਼ਬੂਤੀ ਨਾਲ ਸਾਹਮਣਾ ਕਰ ਰਹੀ ਹੈ। ਹਾਲਾਂਕਿ ਪੱਛਮੀ ਦੇਸ਼ਾਂ ਵੱਲੋਂ ਯੂਕ੍ਰੇਨ ਨੂੰ ਦਿੱਤੀ ਜਾ ਰਹੀ ਫੌਜੀ ਮਦਦ 'ਚ ਲੜਾਕੂ ਜਹਾਜ਼ ਸ਼ਾਮਲ ਨਹੀਂ ਹੈ। ਅਮਰੀਕਾ ਰਾਹੀਂ ਯੂਕ੍ਰੇਨ ਨੂੰ ਪੋਲੈਂਡ ਦੇ ਜਹਾਜ਼ ਭੇਜਣ ਦੇ ਪ੍ਰਸਤਾਵ ਨੂੰ ਨਾਟੋ ਦੀਆਂ ਚਿੰਤਾਵਾਂ ਦੇ ਚੱਲਦੇ ਖਾਰਿਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 1971 ਦੀ ਜੰਗ ਦੌਰਾਨ ਹੋਏ ਅੱਤਿਆਚਾਰ ਲਈ ਪਾਕਿਸਤਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ : ਮੋਮੇਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ