''ਸਾਊਦੀ ''ਚ ਹੋਏ ਹਮਲਿਆਂ ''ਚ ਇਸਤੇਮਾਲ ਹੋਏ ਹਥਿਆਰ ਈਰਾਨ ਤੋਂ ਆਏ''
Monday, Sep 16, 2019 - 09:23 PM (IST)

ਰਿਆਦ - ਸਾਊਦੀ ਅਰਬ 'ਚ ਤੇਲ ਦੇ 2 ਸਰੋਤਾਂ 'ਤੇ ਹੋਏ ਹਮਲੇ 'ਚ ਇਸਤੇਮਾਲ ਕੀਤੇ ਗਏ ਹਥਿਆਰ ਸਾਊਦੀ ਦੇ ਵਿਰੋਧੀ ਈਰਾਨ ਤੋਂ ਆਏ ਸਨ। ਯਮਨ 'ਚ ਲੱੜ ਰਹੇ ਸਾਊਦੀ ਅਰਬ ਦੇ ਅਗਵਾਈ ਵਾਲੇ ਫੌਜੀ ਗਠਜੋੜ ਨੇ ਸੋਮਵਾਰ ਨੂੰ ਇਹ ਗੱਲ ਆਖੀ।
ਗਠਜੋੜ ਦੇ ਬੁਲਾਰੇ ਤੁਰਕੀ ਅਲ ਮਾਲਿਕੀ ਨੇ ਰਿਆਦ 'ਚ ਪੱਤਰਕਾਰਾਂ ਨੂੰ ਆਖਿਆ ਕਿ ਜਾਂਚ ਜਾਰੀ ਹੈ ਅਤੇ ਸਾਰੇ ਸੰਕੇਤ ਇਸ਼ਾਰਾ ਕਰ ਰਹੇ ਹਨ ਕਿ ਦੋਵੇਂ ਹਮਲਿਆਂ 'ਚ ਇਸਤੇਮਾਲ ਕੀਤੇ ਗਏ ਹਥਿਆਰ ਈਰਾਨ ਤੋਂ ਆਏ ਸਨ। ਉਨ੍ਹਾਂ ਆਖਿਆ ਕਿ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕਿਥੋਂ ਚਲਾਇਆ ਗਿਆ। ਸਾਊਦੀ ਅਰਬ ਦੇ 2 ਪ੍ਰਮੁੱਖ ਤੇਲ ਸਰੋਤਾਂ 'ਤੇ ਸ਼ਨੀਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਹੂਤੀ ਵਿਧ੍ਰੋਹੀਆਂ ਨੇ ਲਈ, ਜੋ ਈਰਾਨ ਸਮਰਥਿਤ ਹਨ। ਇਨਾਂ ਹਮਲਿਆਂ 'ਚ ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਦੇ ਅਬਕੈਕ ਸਥਿਤ ਸਭ ਤੋਂ ਵੱਡੇ ਤੇਲ ਰਿਫਾਇਨਰੀ ਸਰੋਤ ਅਤੇ ਖੁਰੈਸ ਸਥਿਤ ਤੇਲ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।