'ਜਿੰਨਾ ਟੈਰਿਫ ਤੁਸੀਂ ਸਾਡੇ 'ਤੇ ਲਾਓਗੇ, ਓਨਾ ਹੀ ਅਸੀਂ ਲਾਵਾਂਗੇ', ਟਰੰਪ ਨੇ ਭਾਰਤ ਨੂੰ ਧਮਕਾਇਆ
Wednesday, Dec 18, 2024 - 09:32 AM (IST)
ਵਾਸ਼ਿੰਗਟਨ : ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਰੈਸੀਪ੍ਰੋਕਲ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਭਾਵ ਇਹ ਹੈ ਕਿ ਭਾਰਤ ਅਮਰੀਕੀ ਉਤਪਾਦਾਂ 'ਤੇ ਜਿੰਨਾ ਟੈਕਸ ਲਗਾਏਗਾ, ਓਨਾ ਹੀ ਟੈਕਸ ਹੁਣ ਟਰੰਪ ਵੀ ਭਾਰਤੀ ਉਤਪਾਦਾਂ 'ਤੇ ਲਗਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕੁਝ ਅਮਰੀਕੀ ਉਤਪਾਦਾਂ ਦੇ ਆਯਾਤ 'ਤੇ ਭਾਰਤ ਦੁਆਰਾ ਲਗਾਏ ਗਏ "ਹਾਈ ਟੈਰਿਫ" ਦੇ ਜਵਾਬ ਵਿਚ ਰੈਸੀਪ੍ਰੋਕਲ ਟੈਰਿਫ ਲਗਾਉਣ ਦੇ ਆਪਣੇ ਇਰਾਦੇ ਨੂੰ ਦੁਹਰਾਇਆ।
ਡੋਨਾਲਡ ਟਰੰਪ ਮੀਡੀਆ ਨਾਲ ਗੱਲ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਕਿਹਾ, "ਰੈਸੀਪ੍ਰੋਕਲ। ਜੇਕਰ ਉਹ ਸਾਡੇ 'ਤੇ ਟੈਕਸ ਲਗਾਉਂਦੇ ਹਨ ਤਾਂ ਅਸੀਂ ਵੀ ਉਨ੍ਹਾਂ 'ਤੇ ਓਨਾ ਹੀ ਟੈਕਸ ਲਗਾਵਾਂਗੇ। ਉਨ੍ਹਾਂ ਕਿਹਾ, ''ਉਹ ਸਾਡੇ 'ਤੇ ਟੈਕਸ ਲਗਾਉਂਦੇ ਹਨ, ਲਗਭਗ ਸਾਰੇ ਮਾਮਲਿਆਂ ਵਿਚ, ਉਹ ਸਾਡੇ 'ਤੇ ਟੈਕਸ ਲਗਾ ਰਹੇ ਹਨ ਅਤੇ ਅਸੀਂ ਉਨ੍ਹਾਂ 'ਤੇ ਟੈਕਸ ਨਹੀਂ ਲਗਾ ਰਹੇ ਹਾਂ।''
ਇਹ ਵੀ ਪੜ੍ਹੋ : ਇਸ ਦੇਸ਼ 'ਚ ਡਾਕਟਰ, ਨਰਸਾਂ ਤੇ ਟੀਚਰਾਂ ਨੂੰ ਕਰਨਾ ਪੈਂਦਾ ਹੈ ਗੰਦਾ ਕੰਮ, ਕਿਹਾ-ਭੋਗ ਰਹੇ ਆਂ ਨਰਕ
ਭਾਰਤ ਹਾਈ ਟੈਰਿਫ ਲਾਉਣ ਵਾਲੇ ਦੇਸ਼ਾਂ 'ਚ ਸ਼ਾਮਲ : ਟਰੰਪ
ਅਗਲੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ਨਾਲ ਸੰਭਾਵਿਤ ਵਪਾਰ ਸਮਝੌਤੇ 'ਤੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ। ਟਰੰਪ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਕੁਝ ਅਮਰੀਕੀ ਉਤਪਾਦਾਂ 'ਤੇ ਹਾਈ ਟੈਰਿਫ ਲਗਾਉਣ ਵਾਲੇ ਦੇਸ਼ਾਂ 'ਚ ਸ਼ਾਮਲ ਹਨ।
ਟਰੰਪ ਨੇ ਕਿਹਾ, "ਰੈਸੀਪ੍ਰੋਕਲ ਸ਼ਬਦ ਮਹੱਤਵਪੂਰਨ ਹੈ ਕਿਉਂਕਿ ਜੇਕਰ ਕੋਈ ਸਾਡੇ ਤੋਂ ਚਾਰਜ ਕਰ ਰਿਹਾ ਹੈ- ਭਾਰਤ, ਸਾਨੂੰ ਆਪਣੇ ਬਾਰੇ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਭਾਰਤ ਸਾਡੇ ਤੋਂ 100 ਫੀਸਦੀ ਚਾਰਜ ਕਰਦਾ ਹੈ ਤਾਂ ਕੀ ਸਾਨੂੰ ਉਨ੍ਹਾਂ ਤੋਂ ਕੁਝ ਨਹੀਂ ਲੈਣਾ ਚਾਹੀਦਾ। ਉਹ ਸਾਨੂੰ ਸਾਈਕਲ ਭੇਜਦੇ ਹਨ ਅਤੇ ਅਸੀਂ ਵੀ ਭੇਜਦੇ ਹਾਂ? ਉਹ ਸਾਡੇ ਕੋਲੋਂ 100-200 ਫੀਸਦੀ ਚਾਰਜ ਕਰਦਾ ਹੈ।
ਟਰੰਪ ਨੇ ਅੱਗੇ ਕਿਹਾ, "ਭਾਰਤ ਬਹੁਤ ਜ਼ਿਆਦਾ ਚਾਰਜ ਕਰਦਾ ਹੈ। ਬ੍ਰਾਜ਼ੀਲ ਬਹੁਤ ਜ਼ਿਆਦਾ ਚਾਰਜ ਕਰਦਾ ਹੈ। ਜੇਕਰ ਉਹ ਸਾਡੇ ਤੋਂ ਚਾਰਜ ਕਰਨਾ ਚਾਹੁੰਦੇ ਹਨ, ਤਾਂ ਇਹ ਠੀਕ ਹੈ, ਪਰ ਅਸੀਂ ਉਨ੍ਹਾਂ ਤੋਂ ਇਹੀ ਚਾਰਜ ਕਰਨ ਜਾ ਰਹੇ ਹਾਂ, ਜਿਵੇਂ ਕਿ ਵਣਜ ਸਕੱਤਰ ਨੇ ਆਪਣੀ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ ਹੈ।" ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਜਿਵੇਂ ਕਰੇਗਾ, ਉਸ ਨਾਲ ਉਸੇ ਤਰ੍ਹਾਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇਹ ਹੈ ਦੁਨੀਆ ਦਾ ਸਭ ਤੋਂ ਗੋਲਾਕਾਰ ਆਂਡਾ, ਕੀਮਤ 'ਸਿਰਫ' 21000 ਰੁਪਏ
ਟਰੰਪ ਦੀਆਂ ਗੱਲਾਂ 'ਤੇ ਅਮਰੀਕਾ ਦੇ ਅਗਲੇ ਵਣਜ ਮੰਤਰੀ ਦੀ ਮੋਹਰ
ਡੋਨਾਲਡ ਟਰੰਪ ਦੇ ਵਣਜ ਸਕੱਤਰ, ਯਾਨੀ ਕਿ ਸਰਲ ਸ਼ਬਦਾਂ ਵਿਚ ਟਰੰਪ ਦੁਆਰਾ ਚੁਣੇ ਗਏ ਅਮਰੀਕਾ ਦੇ ਅਗਲੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵਿਚ "ਰਿਸੀਪ੍ਰੋਸਿਟੀ" ਇਕ ਮਹੱਤਵਪੂਰਨ ਵਿਸ਼ਾ ਹੋਵੇਗਾ। ਸਰਲ ਸ਼ਬਦਾਂ ਵਿਚ, ਜੇਕਰ ਦੇਸ਼-1 ਦੇਸ਼-2 'ਤੇ ਟੈਕਸ ਲਗਾ ਰਿਹਾ ਹੈ ਤਾਂ ਦੇਸ਼-2 ਉਸ ਅਨੁਸਾਰ ਦੇਸ਼-1 'ਤੇ ਟੈਕਸ ਲਗਾ ਸਕਦਾ ਹੈ। ਬਦਲੇ ਵਿਚ ਕਿੰਨਾ ਟੈਕਸ ਲਗਾਉਣਾ ਹੈ, ਇਹ ਦੇਸ਼ 'ਤੇ ਨਿਰਭਰ ਕਰਦਾ ਹੈ। ਉਦਾਹਰਨ ਲਈ, ਲੂਟਨਿਕ ਕਹਿੰਦਾ ਹੈ, "ਤੁਹਾਨੂੰ ਉਸੇ ਤਰ੍ਹਾਂ ਨਾਲ ਪੇਸ਼ ਆਉਣ ਦੀ ਉਮੀਦ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਪੇਸ਼ ਆਉਂਦੇ ਹੋ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8