US ਨੇ ਲੱਦਾਖ ਸਰਹੱਦ ਵਿਵਾਦ ''ਤੇ ਕਿਹਾ- ਅਸੀਂ ਆਪਣੇ ਦੋਸਤ ਭਾਰਤ ਨਾਲ ਖੜੇ ਹਾਂ
Thursday, Feb 11, 2021 - 11:04 PM (IST)
ਨਿਊਯਾਰਕ-ਲੱਦਾਖ ਸਰਹੱਦ ਵਿਵਾਦ 'ਤੇ ਇਕ ਵਾਰ ਫਿਰ ਅਮਰੀਕਾ ਨੇ ਆਪਣਾ ਰੁਖ ਦੁਹਰਾਉਂਦੇ ਹੋਏ ਕਿਹਾ ਕਿ ਅਸੀਂ ਆਪਣੇ ਦੋਸਤ ਭਾਰਤ ਨਾਲ ਖੜੇ ਹਾਂ ਅਤੇ ਚੀਨ 'ਤੇ ਸਾਡੀ ਤਿੱਖੀ ਨਜ਼ਰ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਚੀਨ ਦੇ ਗੁਆਂਢੀਆਂ ਨੂੰ ਡਰਾਉਣ-ਧਮਕਾਉਣ ਦੇ ਹਮਲਾਵਰ ਰਵੱਈਏ 'ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਰਤ-ਚੀਨ ਸਰਹੱਦ ਦੇ ਹਾਲਾਤ 'ਤੇ ਅਮਰੀਕਾ ਦੀ ਤਿੱਖੀ ਨਜ਼ਰ ਹੈ।
ਨੇਡ ਪ੍ਰਾਈਸ ਨੇ ਪ੍ਰੈੱਸ ਕਾਨਫੰਰਸ 'ਚ ਕਿਹਾ ਕਿ ਅਸੀਂ ਹਾਲਾਤ 'ਤੇ ਤਿੱਖੀ ਨਜ਼ਰ ਰੱਖੇ ਹੋਈ ਹੈ। ਅਸੀਂ ਭਾਰਤ ਅਤੇ ਚੀਨ ਦੀਆਂ ਸਰਕਾਰਾਂ ਦਰਮਿਆਨ ਜਾਰੀ ਗੱਲਬਾਤ ਤੋਂ ਜਾਣੂ ਹਾਂ ਅਤੇ ਸਿੱਧੀ ਗੱਲਬਾਤ ਅਤੇ ਉਨ੍ਹਾਂ ਸਰਹੱਦੀ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਲਗਾਤਾਰ ਸਮਰਥਨ ਕਰ ਰਹੇ ਹਾਂ।
ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਪਿੱਛਲੇ ਸਾਲ ਮਈ ਦੀ ਸ਼ੁਰੂਆਤ ਤੋਂ ਪੂਰਬੀ ਲੱਦਾਖ 'ਚ ਸਰਹੱਦ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ।
ਇਹ ਵੀ ਪੜ੍ਹੋ -ਨੇਪਾਲ 'ਤੇ ਆਪਣੀ ਕੋਰੋਨਾ ਵੈਕਸੀਨ ਲੈਣ ਲਈ ਦਬਾਅ ਬਣਾ ਰਿਹੈ ਚੀਨ
ਪਿਛਲੇ ਮਹੀਨੇ ਨੌਵੇਂ ਦੌਰ ਦੀ ਗੱਲਬਾਤ 'ਚ ਭਾਰਤ ਅਤੇ ਚੀਨ ਦਰਮਿਆਨ ਫੌਜੀਆਂ ਨੂੰ ਜਲਦ ਹਟਾਉਣ ਅਤੇ ਪੂਰਬੀ ਲੱਦਾਖ 'ਚ ਹਾਲਾਤ ਨੂੰ ਕੰਟਰੋਲ ਕਰਨ ਲਈ ਲਗਾਤਾਰ ''ਪ੍ਰਭਾਵੀ ਕੋਸ਼ਿਸ਼ ਕਰਨ'' 'ਤੇ ਸਹਿਮਤੀ ਬਣੀ ਸੀ। ਇਕ ਸਵਾਲ ਦੇ ਜਵਾਬ 'ਚ ਪ੍ਰਾਈਸ ਨੇ ਕਿਹਾ ਕਿ ਅਸੀਂ ਗੁਆਂਢੀਆਂ ਨੂੰ ਡਰਾਉਣ ਧਮਕਾਉਣ ਲਈ ਚੀਨ ਦੇ ਲਗਾਤਾਰ ਜਾਰੀ ਰਵੱਈਏ ਤੋਂ ਚਿੰਤਤ ਹਾਂ। ਅਸੀਂ ਹਿੰਦ-ਪ੍ਰਸ਼ਾਂਤ ਖੇਤਰ ਦੇ ਮਾਮਲੇ 'ਚ ਸਾਂਝੀ ਖੁਸ਼ਹਾਲੀ, ਸੁਰੱਖਿਆ ਨੂੰ ਹੋਰ ਅਗੇ ਵਧਾਉਣ ਲਈ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਨਾਲ ਖੜੇ ਰਹਾਂਗੇ।
ਇਹ ਵੀ ਪੜ੍ਹੋ -ਮਿਆਂਮਾਰ 'ਚ ਪੁਲਸ-ਸਰਕਾਰੀ ਮੁਲਾਜ਼ਮ ਵੀ ਤਖਤਾਪਲਟ ਵਿਰੁੱਧ, ਕਈ ਦੇਸ਼ਾਂ ਨੇ ਤੋੜੇ ਡਿਪਲੋਮੈਟ ਸੰਬੰਧ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।