ਪਾਕਿਸਤਾਨ ਦੇ ਸਭ ਤੋਂ ਖ਼ਰਾਬ ਹੜ੍ਹ ਪ੍ਰਭਾਵਿਤ ਖੇਤਰ ’ਚ ਘਟਣ ਲੱਗਾ ਪਾਣੀ

09/16/2022 6:06:34 PM

ਇਸਲਾਮਾਬਾਦ (ਏ. ਪੀ.)-ਪਾਕਿਸਤਾਨ ਦੇ ਸਭ ਤੋਂ ਵੱਧ ਪ੍ਰਭਾਵਿਤ ਦੱਖਣੀ ਸਿੰਧ ਸੂਬੇ ’ਚ ਹੜ੍ਹ ਦਾ ਪਾਣੀ ਹੁਣ ਘੱਟ ਹੋ ਰਿਹਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮੌਜੂਦਾ ਸੰਕਟ ਦਾ ਇਕ ਸੰਭਾਵਿਤ ਸਾਕਾਰਾਤਮਕ ਸੰਕੇਤ ਹੈ। ਹੜ੍ਹ ਕਾਰਨ ਦੇਸ਼ ’ਚ ਸੈਂਕੜੇ ਹਜ਼ਾਰ ਲੋਕ ਬੇਘਰ ਹੋ ਗਏ ਹਨ। ਹੜ੍ਹ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਿੰਧ ’ਚ ਇਕ ਸਿੰਚਾਈ ਅਧਿਕਾਰੀ ਮੁਹੰਮਦ ਇਰਫਾਨ ਦੇ ਅਨੁਸਾਰ ਇਸ ਮਹੀਨੇ ਦੀ ਸ਼ੁਰੂਆਤ ਦੌਰਾਨ ਸਿੰਧੂ ਨਦੀ ’ਚ ਉੱਚ ਪੱਧਰ ’ਤੇ ਰਿਹਾ ਤੇ ਹੁਣ ਅਰਬ ਸਾਗਰ ਵੱਲ ‘ਆਮ’ ਪੱਧਰ ’ਤੇ ਪਹੁੰਚ ਰਿਹਾ ਹੈ। ਪਿਛਲੇ 48 ਘੰਟਿਆਂ ’ਚ ਖੈਰਪੁਰ ਤੇ ਜੋਹੀ ਕਸਬਿਆਂ ਸਮੇਤ ਆਸ-ਪਾਸ ਦੇ ਕੁਝ ਪਾਣੀ ਨਾਲ ਜਲਥਲ ਖੇਤਰਾਂ ’ਚ ਪਾਣੀ ਦਾ ਪੱਧਰ ਤਿੰਨ ਫੁੱਟ ਤਕ ਡਿੱਗ ਗਿਆ, ਜਿਥੇ ਇਸ ਮਹੀਨੇ ਦੀ ਸ਼ੁਰੂਆਤ ’ਚ ਲੱਕ ਤਕ ਪਾਣੀ ਨਾਲ ਫ਼ਸਲਾਂ ਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ। ਇਕ ਦਿਨ ਪਹਿਲਾਂ ਇੰਜੀਨੀਅਰਾਂ ਨੇ ਦੱਖਣੀ-ਪੱਛਮੀ ਬਲੂਚਿਸਤਾਨ ਸੂਬੇ ਵਿਚ ਇਕ ਪ੍ਰਮੁੱਖ ਰਾਜਮਾਰਗ ਨੂੰ ਖੋਲ੍ਹਿਆ ਸੀ, ਜਿਸ ਨਾਲ ਬਚਾਅ ਕਰਮਚਾਰੀਆਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੇ ਡੇਂਗੂ ਬੁਖਾਰ ਦੇ ਪ੍ਰਸਾਰ ਖ਼ਿਲਾਫ਼ ਪੀੜਤ ਲੋਕਾਂ ਦੀ ਸਹਾਇਤਾ ਵਿਚ ਤੇਜ਼ੀ ਲਿਆਉਣ ’ਚ ਮਦਦ ਮਿਲੀ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ

ਹੁਣ ਵੀ ਸਿੰਧ ਵਿਚ ਸੈਂਕੜੇ ਹਜ਼ਾਰਾਂ ਲੋਕ ਅਸਥਾਈ ਘਰਾਂ ਤੇ ਤੰਬੂਆਂ ਵਿਚ ਰਹਿ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੰਧ ’ਚੋਂ ਪਾਣੀ ਪੂਰੀ ਤਰ੍ਹਾਂ ਨਾਲ ਨਿਕਲਣ ’ਚ ਮਹੀਨੇ ਲੱਗਣਗੇ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਅਨੁਸਾਰ ਰਾਸ਼ਟਰ ਪੱਧਰੀ ਹੜ੍ਹ ਨੇ 18 ਲੱਖ ਘਰਾਂ ਨੂੰ ਤਬਾਹ ਕਰ ਦਿੱਤਾ ਹੈ, ਸੜਕਾਂ ਵਹਿ ਗਈਆਂ ਹਨ ਤੇ ਲੱਗਭਗ 400 ਪੁਲ ਤਬਾਹ ਹੋ ਗਏ ਹਨ। ਜੂਨ ਦੇ ਮੱਧ ਤੋਂ ਹੁਣ ਤੱਕ ਹੜ੍ਹਾਂ ਨੇ 1508 ਲੋਕਾਂ ਦੀ ਜਾਨ ਲੈ ਲਈ ਹੈ, ਲੱਖਾਂ ਏਕੜ ਜ਼ਮੀਨ ਡੁੱਬ ਗਈ ਹੈ ਅਤੇ 3.3 ਕਰੋੜ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਡੇਢ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਇਕ ਸਮਾਂ ਸੀ ਜਦੋਂ ਦੇਸ਼ ਦੀ ਆਬਾਦੀ ਦਾ ਇਕ-ਤਿਹਾਈ ਹਿੱਸਾ ਪਾਣੀ ’ਚ ਡੁੱਬਿਆ ਹੋਇਆ ਸੀ। ਬਹੁਤ ਸਾਰੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਤਬਾਹੀ ਤੋਂ ਹੋਏ ਨੁਕਸਾਨ ਦੀ ਲਾਗਤ 30 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵਿਕਸਿਤ ਦੇਸ਼ਾਂ, ਖਾਸ ਕਰਕੇ ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਦੇਸ਼ਾਂ ਨੂੰ ਉਨ੍ਹਾਂ ਦੇ ਦੇਸ਼ ਲਈ ਸਹਾਇਤਾ ਵਧਾਉਣ ਦੀ ਅਪੀਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਫ਼ਸਲ ਨਹੀਂ ਵੇਚ ਸਕਣਗੇ, ਨਹੀਂ ਮਿਲੇਗਾ MSP


Manoj

Content Editor

Related News