ਵਾਸ਼ਿੰਗਟਨ ਡੀ.ਸੀ. 'ਚ ਏਅਰਸਪੇਸ ਦੀ ਉਲੰਘਣਾ, ਬੰਦ ਕੀਤਾ ਗਿਆ ਵ੍ਹਾਈਟ ਹਾਊਸ

Tuesday, Nov 26, 2019 - 10:39 PM (IST)

ਵਾਸ਼ਿੰਗਟਨ ਡੀ.ਸੀ. 'ਚ ਏਅਰਸਪੇਸ ਦੀ ਉਲੰਘਣਾ, ਬੰਦ ਕੀਤਾ ਗਿਆ ਵ੍ਹਾਈਟ ਹਾਊਸ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਅਤੇ ਵ੍ਹਾਈਟ ਹਾਊਸ ਵਿਚ ਹਵਾਈ ਖੇਤਰ ਦੀ ਉਲੰਘਣਾ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਨੂੰ ਲਾਕਡਾਉਨ 'ਤੇ ਰੱਖਿਆ ਗਿਆ ਹੈ। ਯੂ.ਐਸ. ਨਾਰਦਨ ਕਮਾਂਡ ਮੁਤਾਬਕ ਹਵਾਈ ਖੇਤਰ ਦੀ ਉਲੰਘਣਾ ਤੋਂ ਬਾਅਦ ਫਾਈਟਰ ਜੈੱਟ ਨੂੰ ਖਦੇੜਿਆ ਗਿਆ। ਜਾਣਕਾਰੀ ਮੁਤਾਬਕ ਵਾਸ਼ਿੰਗਟਨ ਡੀ.ਸੀ. ਉਥੋਂ ਦੀ ਸੁਰੱਖਿਆ ਨੂੰ ਲੈ ਕੇ ਅਲਰਟ 'ਤੇ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਪਾਬੰਦੀਸ਼ੁਦਾ ਖੇਤਰ ਵਿਚ ਫਾਈਟਰ ਜੈੱਟ ਦਾਖਲ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਖਦੇੜ ਦਿੱਤਾ ਗਿਆ। ਨਾਲ ਹੀ ਅਮਰੀਕੀ ਰਾਜਧਾਨੀ ਵਿਚ ਸਥਿਤ ਦਫਤਰ ਅਤੇ ਭਵਨਾਂ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਖੇਤਰ ਵਿਚ ਇਕ ਛੋਟੇ ਜਹਾਜ਼ ਨੂੰ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਯੂ.ਐਸ. ਦੀਆਂ ਏਜੰਸੀਆਂ ਅਲਰਟ 'ਤੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਛੋਟੇ ਜਿਹੇ ਜਹਾਜ਼ ਨੇ ਮੰਗਲਵਾਰ ਨੂੰ ਅਮਰੀਕਾ ਦੇ ਪਾਬੰਦੀਸ਼ੁਦਾ ਖੇਤਰ ਵਿਚ ਹਵਾਈ ਖੇਤਰ ਦੇ ਨਿਯਮਾਂ ਦੀ ਉਲੰਘਣਾ ਕੀਤੀ। ਲੋਕਾਂ ਨੂੰ ਉਥੋਂ ਅਹਿਤੀਆਤ ਵਜੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਗਿਆ ਅਤੇ ਲਗਭਗ ਅੱਧੇ ਘੰਟੇ ਤੱਕ ਲੋਕ ਬਾਹਰ ਹੀ ਰਹੇ। ਹਾਲਾਂਕਿ, ਇਸ ਤੋਂ ਬਾਅਦ ਲੋਕਾਂ ਨੂੰ ਅੰਦਰ ਦਫਤਰ ਵਿਚ ਜਾਣ ਨੂੰ ਕਿਹਾ ਗਿਆ। ਯੂ.ਐਸ. ਸੀਕ੍ਰੇਟ ਸਰਵਿਸ ਨੇ ਦੱਸਿਆ ਕਿ ਵ੍ਹਾਈਟ ਹਾਊਸ ਦੇ ਮੁਲਾਜ਼ਮਾਂ ਨੂੰ ਇਕ ਜਗ੍ਹਾ 'ਤੇ ਬਣੇ ਰਹਿਣ ਲਈ ਕਿਹਾ ਗਿਆ ਸੀ।
ਦੱਸ ਦਈਏ ਕਿ ਯੂ.ਐਸ. ਦੀ ਕੈਪੀਟਲ ਪੁਲਸ ਨੇ ਸਵੇਰੇ 8-30 ਵਜੇ ਤੋਂ ਬਾਅਦ ਸੰਭਾਵਿਤ ਖਤਰੇ ਦੀ ਸੂਚਨਾ ਭੇਜੀ। ਇਸ ਤੋਂ ਬਾਅਦ ਲੋਕਾਂ ਨੂੰ ਬਾਹਰ ਨਿਕਲਣ ਲਈ ਹੁਕਮ ਜਾਰੀ ਕੀਤਾ ਗਿਆ। ਹਾਲਾਂਕਿ ਤਕਰੀਬਨ 30 ਮਿੰਟ ਬਾਅਦ ਲੋਕਾਂ ਨੂੰ ਵਾਪਸ ਜਾਣ ਦਿੱਤਾ ਗਿਆ।


author

Sunny Mehra

Content Editor

Related News