ਬਾਈਡੇਨ ਦੀ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਟਰੰਪ ਨੇ ਛੱਡ ਦਿੱਤਾ ਵਾਈਟ ਹਾਊਸ, ਖੇਡਣ ਚਲੇ ਗਏ ਸਨ ਗੋਲਫ਼
Sunday, Nov 08, 2020 - 01:24 PM (IST)
ਵਾਸ਼ਿੰਗਟਨ: ਡੋਨਾਲਡ ਟਰੰਪ ਦੀ ਹਾਰ-ਜਿੱਤ ਦੇ ਕਈ ਕਿਆਸਾਂ 'ਚ ਆਖ਼ਿਰਕਾਰ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਮਰੀਕਾ 'ਚ ਰਾਸ਼ਟਰਪਤੀ ਦੀ ਤਸਵੀਰ ਸਾਫ਼ ਹੋ ਗਈ ਹੈ। ਵੋਟਾਂ ਦੀ ਗਿਣਤੀ ਸ਼ੁਰੂ ਤੋਂ ਚੜਤ ਬਣਾਉਣ ਵਾਲੇ ਡੇਮੋਕ੍ਰੇਟ ਉਮੀਦਵਾਰ ਜੋ ਬਾਈਡੇਨ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਅਮਰਿਕੀ ਮੀਡੀਆ ਬਾਈਡੇਨ ਦੀ ਜਿੱਤ ਦਾ ਐਲਾਨ ਕਰ ਰਿਹਾ ਸੀ ਤਾਂ ਡੋਨਾਲਡ ਟਰੰਰ ਸਟਲਿੰਗ 'ਚ ਗੋਲਫ਼ ਦਾ ਮਜ਼ਾ ਲੈ ਰਹੇ ਸਨ। ਚੋਣ ਨਤੀਜਿਆਂ 'ਚ ਘੋਸ਼ਣ ਦੇ ਦੌਰਾਨ ਹੀ ਟਰੰਪ ਨੇ ਸ਼ਨੀਵਾਰ ਸਵੇਰੇ ਵਾਈਟ ਹਾਊਸ ਛੱਡ ਦਿੱਤਾ, ਕਿਉਂਕਿ ਆਖਿਰੀ ਫੈਸਲਾ ਵੋਟ ਪੈਨਸਿਲਵੇਨੀਆ ਵਰਗੇ ਬੈਟਲਗਰਾਉਂਡ ਸੂਬਿਆਂ ਤੋਂ ਆਉਣ ਵਾਲੇ ਸਨ।
ਇਹ ਵੀਡੀਓ ਵਾਇਰਲ ਹੋ ਣਦੇ ਬਾਅਦ ਟਰੰਪ ਖੂਬ ਟਰੋਲ ਹੋ ਰਹੇ ਹਨ ਕਿ ਦੇਸ਼ ਦੇ ਪ੍ਰਤੀ ਕਿੰਨੇ ਜ਼ਿੰਮੇਦਾਰ ਸਨ ਅਤੇ ਅੰਦਰ ਖ਼ਾਤੇ ਉਹ ਆਪਣੀ ਹਾਰ ਸਵੀਕਾਰ ਕਰ ਚੁੱਕੇ ਸਨ, ਜਦਕਿ ਇਸ ਦੇ ਉਲਟ ਬਾਈਡੇਨ ਦੀ ਟੀਮ ਨੇ ਜਿੱਤ ਤੋਂ ਪਹਿਲਾਂ ਹੀ ਪਾਵਰ ਟਰਾਂਸਫ਼ਰ ਅਤੇ ਨਵੀਂ ਸਰਕਾਰ ਦੇ ਗਠਨ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਸਹਿਯੋਗੀ ਟੈਡ ਕਾਫਮੈਨ ਇਹ ਕੰਮ ਕਰ ਰਹੇ ਹਨ। ਕਾਫਮੈਨ 2008 'ਚ ਬਰਾਕ ਓਬਾਮਾ ਦੇ ਲਈ ਵੀ ਕੰਮ ਕਰ ਚੁੱਕੇ ਹਨ।
ਉਨ੍ਹਾਂ ਨੇ ਵਾਈਟ ਹਾਊਸ ਚੀਫ਼ ਆਫ ਸਟਾਫ਼ ਦੀ ਘੋਸ਼ਣਾ ਅਤੇ ਚਾਰ ਹਜ਼ਾਰ ਸਟਾਫ਼ ਦੀ ਨਿਯੁਕਤੀ ਕਰਨੀ ਹੋਵੇਗੀ। ਇਸ 'ਚ 1200 ਸਟਾਫ਼ ਦੇ ਲਈ ਸੀਨੇਟ ਤੋਂ ਇਜਾਜ਼ਤ ਲੈਣੀ ਹੁੰਦੀ ਹੈ। ਸੀਨੇਟ 'ਚ ਰਿਪਬਲਿਕਨ ਦਾ ਕਬਜ਼ਾ ਹੋਣ ਨਾਲ ਇਹ ਵੱਡੀ ਚੁਣੌਤੀ ਹੋਵੇਗੀ। ਬਾਈਡੇਨ ਨੇ ਕਿਹਾ ਕਿ ਜਨਤਾ ਨੇ ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਚਾਅ ਅਤੇ ਅਰਥ ਵਿਵਸਥਾ 'ਤੇ ਕੰਮ ਕਰਨ ਲਈ ਵੋਟ ਦਿੱਤੀ ਹੈ। ਉਹ ਰਾਸ਼ਟਰਪਤੀ ਭਵਨ ਪਹੁੰਚਣ 'ਤੇ ਪਹਿਲੇ ਦਿਨ ਤੋਂ ਆਪਣੀ ਯੋਜਨਾ 'ਤੇ ਕੰਮ ਸ਼ੁਰੂ ਕਰ ਦੇਣਗੇ।