ਚੀਨ ਨਾਲ ਜੰਗ ਤਬਾਹੀ ਹੀ ਲੈ ਕੇ ਆਵੇਗੀ : ਤਾਈਵਾਨ

Thursday, Mar 10, 2022 - 06:07 PM (IST)

ਚੀਨ ਨਾਲ ਜੰਗ ਤਬਾਹੀ ਹੀ ਲੈ ਕੇ ਆਵੇਗੀ : ਤਾਈਵਾਨ

ਤਾਈਪੇ- ਤਾਈਵਾਨ ਦੇ ਰੱਖਿਆ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਚੀਨ ਦੇ ਨਾਲ ਕੋਈ ਸੰਘਰਸ਼ ਹੁੰਦਾ ਹੈ, ਤਾਂ ਇਹ ਸਾਰੀਆਂ ਧਿਰਾਂ ਲਈ ਤਬਾਹਕੁੰਨ ਸਾਬਤ ਹੋਵੇਗਾ ਭਾਵੇਂ ਹੀ ਨਤੀਜੇ ਕੁਝ ਵੀ ਹੋਣ। ਯੂਕ੍ਰੇਨ 'ਤੇ ਹਮਲਾ ਕਰਨ ਦੇ ਮਾਮਲੇ 'ਚ ਚੀਨ ਨੇ ਰੂਸ ਦਾ ਮੁੱਖ ਤੌਰ 'ਤੇ ਸਮਰਥਨ ਕੀਤਾ ਹੈ। ਚੀਨ ਤਾਈਵਾਨ ਨੂੰ ਆਪਣਾ ਅਧਿਕਾਰ ਖੇਤਰ ਮੰਨਦਾ ਹੈ ਤੇ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਬਾਅਦ ਇਹ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਚੀਨ ਵੀ ਤਾਈਵਾਨ 'ਤੇ ਜ਼ਰੂਰਤ ਪੈਣ 'ਤੇ ਤਾਕਤ ਦੀ ਵਰਤੋਂ ਕਰਕੇ ਕਬਜ਼ਾ ਕਰ ਸਕਦਾ ਹੈ।

ਤਾਈਵਾਨ ਦੇ ਰੱਖਿਆ ਮੰਤਰੀ ਚਿਉ ਕੁਓ ਚੇਂਗ ਨੇ ਪੱਤਰਕਾਰਾਂ ਨੂੰ ਕਿਹਾ, 'ਕਿਸੇ ਨੂੰ ਜੰਗ ਨਹੀਂ ਚਾਹੀਦੀ। ਇਸ 'ਤੇ ਪੂਰੀ ਤਰ੍ਹਾਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ।' ਚਿਊ ਨੇ ਕਿਹਾ, 'ਜੇਕਰ ਤੁਸੀਂ ਅਸਲ 'ਚ ਜੰਗ ਚਾਹੁੰਦੇ ਹੋ ਤਾਂ ਇਹ ਸਾਰਿਆਂ ਲਈ ਤਬਾਹਕੁੰਨ ਸਾਬਤ ਹੋਵੇਗਾ।'

ਚੀਨ ਦੀ ਨੈਸ਼ਨਲ ਪੀਪਲਸ ਕਾਂਗਰਸ (ਐੱਨ. ਪੀ. ਸੀ.) ਤੇ ਉਸ ਦੀ ਸਲਾਹਕਾਰ ਬਾਡੀ ਦੀ ਇਸ ਹਫ਼ਤੇ ਬੀਜਿੰਗ 'ਚ ਹੋਈ ਸਾਲਾਨਾ ਬੈਠਕ ਦੇ ਦੌਰਾਨ ਪ੍ਰਤੀਨਿਧੀਆਂ ਨੇ ਤਾਈਵਾਨ 'ਚ ਵਿਦੇਸ਼ੀ ਪ੍ਰਭਾਵ ਤੇ ਵੱਖਵਾਦ ਨੂੰ ਦੋਸ਼ੀ ਠਹਿਰਾਇਆ ਤੇ ਤਾਈਵਾਨ ਦੇ ਸਮਰਥਨ ਦਾ ਮੁਕਾਬਲਾ ਕਰਨ ਲਈ ਚੀਨ ਦੀ ਕਾਨੂੰਨੀ ਤੇ ਵਿੱਤੀ ਸ਼ਕਤੀ ਨੂੰ ਵਧਾਇਆ। ਪੀਪਲਸ ਲਿਬਰੇਸ਼ਨ ਆਰਮੀ ਦੇ ਬੁਲਾਰੇ ਕਰਨਲ ਵੁ ਕੀਆਨ ਨੇ ਐੱਨ. ਪੀ. ਸੀ.  'ਚ  ਕਿਹਾ, 'ਵੱਖਵਾਦੀ ਗਤੀਵਿਧੀਆਂ ਤੇ ਬਾਹਰੀ ਤਾਕਤਾਂ ਦੇ ਨਾਲ ਗਠਜੋੜ ਤਾਈਵਾਨ ਖੇਤਰ 'ਚ ਤਣਾਅ ਤੇ ਅਸ਼ਾਂਤੀ ਦਾ ਮੂਲ ਕਾਰਨ ਹੈ।'


author

Tarsem Singh

Content Editor

Related News