ਕੀਵ ’ਚ ਭਾਰਤੀਆਂ ਸਿਰ ਮੰਡਰਾਉਣ ਲੱਗਾ ਜੰਗ ਦਾ ਖ਼ਤਰਾ, ਰੇਲ ਗੱਡੀ ’ਚ ਚੜ੍ਹਨ ਦੀ ਨਹੀਂ ਇਜਾਜ਼ਤ
Tuesday, Mar 01, 2022 - 04:20 PM (IST)
ਕੀਵ (ਵਾਰਤਾ)-ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਜਾਰੀ ਹਨ। ਇਨ੍ਹਾਂ ਹਮਲਿਆਂ ਦਰਮਿਆਨ ਕੀਵ ’ਚ ਫਸੇ ਭਾਰਤੀ ਨਾਗਰਿਕਾਂ ’ਤੇ ਜੰਗ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਯੂਕ੍ਰੇਨ ’ਚ ਭਾਰਤੀ ਦੂਤਘਰ ਵੱਲੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਸ਼ਹਿਰ ਛੱਡਣ ਦੇ ਹੁਕਮ ਹੋਣ ਤੋਂ ਕੁਝ ਘੰਟਿਆਂ ਬਾਅਦ ਵੋਕਜਲ ਰੇਲਵੇ ਸਟੇਸ਼ਨ ’ਤੇ ਫਸੀ ਇਕ ਭਾਰਤੀ ਵਿਦਿਆਰਥਣ ਨੇ ਮੰਗਲਵਾਰ ਇਕ ਵੀਡੀਓ ਜਾਰੀ ਕੀਤਾ। ਇਸ ਵੀਡੀਓ ’ਚ ਉਸ ਵਿਦਿਆਰਥਣ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਰੇਲ ਗੱਡੀਆਂ ’ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਵਿਦਿਆਰਥਣ ਅੰਸ਼ ਪੰਡਿਤਾ ਨੇ ਵੀਡੀਓ ’ਚ ਕਿਹਾ, ‘‘ਭਾਰਤੀ ਦੂਤਘਰ ਦੀ ਸਲਾਹ ਤੋਂ ਬਾਅਦ ਭਾਰਤੀ ਵਿਦਿਆਰਥੀ ਰੇਲਵੇ ਸਟੇਸ਼ਨ ’ਤੇ ਪਹੁੰਚੇ, ਜਿੱਥੇ ਸਟੇਸ਼ਨ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਭਾਰਤੀ ਅਤੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਰੋਕ ਲਿਆ।
ਇਹ ਵੀ ਪੜ੍ਹੋ : ਅਮਰੀਕਾ ਨੇ ਬੇਲਾਰੂਸ ’ਚ ਬੰਦ ਕੀਤਾ ਆਪਣਾ ਦੂਤਘਰ, ਕਰਮਚਾਰੀਆਂ ਨੂੰ ਜਲਦ ਵਾਪਸੀ ਦੇ ਹੁਕਮ
ਮੈਂ ਤੁਹਾਨੂੰ ਦਿਖਾ ਸਕਦੀ ਹਾਂ ਕਿ ਇਥੇ ਕਿੰਨੀ ਭੀੜ ਹੈ ਅਤੇ ਇਥੇ ਬਹੁਤ ਧੱਕਾ-ਮੁੱਕੀ ਹੋ ਰਹੀ ਹੈ। ਅਸੀਂ ਇਥੇ ਵੀ ਤਿਰੰਗਾ ਵੀ ਲਾ ਦਿੱਤਾ ਹੈ। ਇਥੇ ਹਰ ਕੋਈ ਡਰਿਆ ਹੋਇਆ ਹੈ।’’ ਵਿਦਿਆਰਥਣ ਨੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਭਾਰਤੀ ਦੂਤਘਰ ਸਾਨੂੰ ਬਾਹਰ ਕੱਢੇਗਾ, ਅਸੀਂ ਜਲਦ ਤੋਂ ਜਲਦ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਾਂ। ਅਸੀਂ ਭਾਰਤੀ ਦੂਤਘਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਨੂੰ ਬਾਹਰ ਕੱਢੇ।’’
ਇਹ ਵੀ ਪੜ੍ਹੋ : Russia Ukraine War : ਜੰਗ ਦਾ ਤਜਰਬਾ ਰੱਖਣ ਵਾਲੇ ਕੈਦੀਆਂ ਨੂੰ ਰਿਹਾਅ ਕਰੇਗਾ ਯੂਕ੍ਰੇਨ