ਰੂਸੀ ਜੰਗ ਕਾਰਨ ''ਦੁਨੀਆ ਦੀ ਬ੍ਰੈੱਡ ਟੋਕਰੀ'' ''ਤੇ ਮੰਡਰਾਉਣ ਲੱਗਾ ਖਤਰਾ

Sunday, Mar 06, 2022 - 08:48 PM (IST)

ਰੂਸੀ ਜੰਗ ਕਾਰਨ ''ਦੁਨੀਆ ਦੀ ਬ੍ਰੈੱਡ ਟੋਕਰੀ'' ''ਤੇ ਮੰਡਰਾਉਣ ਲੱਗਾ ਖਤਰਾ

ਬਾਰਸੀਲੋਨਾ-ਯੂਕ੍ਰੇਨ ਨੂੰ ਨਿਸ਼ਾਨਾ ਬਣਾ ਰਹੇ ਰੂਸੀ ਟੈਂਕ ਅਤੇ ਮਿਜ਼ਾਈਲਾਂ ਯੂਰਪ, ਅਫਰੀਕਾ ਅਤੇ ਏਸ਼ੀਆ 'ਚ ਉਨ੍ਹਾਂ ਲੋਕਾਂ ਦੀ ਖੁਰਾਕ ਸਪਲਾਈ ਅਤੇ ਰੋਜ਼ੀ-ਰੋਟੀ ਖਤਰੇ 'ਚ ਪਾ ਰਹੀਆਂ ਹਨ ਜੋ 'ਦੁਨੀਆ ਦੀ ਬ੍ਰੈੱਡ ਟੋਕਰੀ' ਨਾਂ ਨਾਲ ਮਸ਼ਹੂਰ ਕਾਲਾ ਸਾਗਰ ਖੇਤਰ ਦੀ ਵਿਸ਼ਾਲ ਖੇਤੀ ਵਾਲੀ ਜ਼ਮੀਨ 'ਤੇ ਨਿਰਭਰ ਹਨ। ਯੂਕ੍ਰੇਨ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਨੂੰ ਛੱਡ ਕੇ ਜਾਣਾ ਪਿਆ ਹੈ, ਖੇਤ ਸੁੱਕੇ ਪਏ ਹਨ, ਲੱਖਾਂ ਕਿਸਾਨ ਭੱਜ ਚੁੱਕੇ ਹਨ ਜਾਂ ਫ਼ਿਰ ਸੰਘਰਸ਼ ਕਰ ਰਹੇ ਹਨ ਜਾਂ ਜ਼ਿੰਦਾ ਬਚੇ ਰਹਿਣ ਦੀ ਜੱਦੋ-ਜਹਿਦ 'ਚ ਫਸੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਹੁਣ ਤੱਕ 9 ਲੱਖ ਤੋਂ ਵੱਧ ਸ਼ਰਨਾਰਥੀ ਪਹੁੰਚੇ ਪੋਲੈਂਡ

ਬੰਦਰਗਾਹ ਬੰਦ ਕਰ ਦਿੱਤੇ ਗਏ ਹਨ ਜਿਥੋਂ ਕਣਕ ਅਤੇ ਹੋਰ ਅਨਾਜ ਰੋਟੀ, ਨਿਊਡਲਸ ਜਾਂ ਪਸ਼ੂਆਂ ਦਾ ਚਾਰਾ ਬਣਾਉਣ ਲਈ ਭੇਜੇ ਜਾਂਦੇ ਸਨ। ਅਜਿਹੀ ਚਿੰਤਾ ਹੈ ਕਿ ਦੂਜੀ ਖੇਤੀਬਾੜੀ ਪਾਵਰ ਹਾਊਸ ਰੂਸ ਨਾਲ ਪੱਛਮੀ ਦੇਸ਼ਾਂ ਦੇ ਪਾਬੰਦੀਆਂ ਦੇ ਚੱਲਦੇ ਅਨਾਜ ਨਿਰਯਾਤ ਰੁਕ ਗਿਆ ਹੈ। ਭਾਵੇਂ ਕਣਕ ਦੀ ਸਪਲਾਈ 'ਚ ਰੁਕਾਵਟ ਨਹੀਂ ਆਈ ਹੈ ਪਰ ਹਮਲੇ ਤੋਂ ਪਹਿਲਾਂ ਦੇ ਮੁਕਾਬਲੇ ਕੀਮਤਾਂ 'ਚ 55 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਚਿੰਤਾ ਪੈਦਾ ਹੋ ਗਈ ਹੈ ਕਿ ਅਗੇ ਕੀ ਹੋਵੇਗਾ? ਇੰਟਰਨੈਸ਼ਨਲ ਗ੍ਰੈਂਸ ਕਾਊਂਸਿਲ ਦੇ ਡਾਇਰੈਕਟਰ ਅਨਾਰਡ ਪੇਟਿਟ ਨੇ ਕਿਹਾ ਕਿ ਜੇਕਰ ਲੜਾਈ ਲੰਬੀ ਚੱਲਦੀ ਹੈ ਤਾਂ ਜੋ ਦੇਸ਼ ਯੂਕ੍ਰੇਨ ਤੋਂ ਸਸਤੀ ਕਣਕ ਆਯਾਤ 'ਤੇ ਨਿਰਭਰ ਸਨ, ਉਨ੍ਹਾਂ ਨੂੰ ਜੁਲਾਈ ਤੋਂ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ :  ਜ਼ੇਲੇਂਸਕੀ ਨੇ ਯੂਕ੍ਰੇਨ ਨੂੰ ਨੋ-ਫਲਾਇੰਗ ਜ਼ੋਨ ਬਣਾਉਣ 'ਤੇ ਦਿੱਤਾ ਜ਼ੋਰ

ਇਸ ਨਾਲ ਮਿਸਰ ਅਤੇ ਲੈਬਨਾਨ ਵਰਗੇ ਦੇਸ਼ਾਂ 'ਚ ਭੋਜਨ ਦੀ ਸੁਰੱਖਿਆ ਪੈਦਾ ਹੋ ਸਕਦੀ ਹੈ ਅਤੇ ਲੋਕ ਗਰੀਬੀ ਦੇ ਮੂੰਹ 'ਚ ਪਹੁੰਚ ਸਕਦੇ ਹਨ। ਯੂਰਪ 'ਚ, ਅਧਿਕਾਰੀ ਯੂਕ੍ਰੇਨ ਤੋਂ ਉਤਪਾਦਾਂ ਦੀ ਸੰਭਾਵਿਤ ਕਮੀ ਅਤੇ ਪਸ਼ੂਆਂ ਦੀ ਫੀਡ ਦੀਆਂ ਕੀਮਤਾਂ 'ਚ ਵਾਧੇ ਦੇ ਸੰਦਰਭ 'ਚ ਆਪਣੀ ਤਿਆਰੀ ਕਰ ਰਹੇ ਹਨ, ਕਿਉਂਕਿ ਜੇਕਰ ਕਿਸਾਨ ਲਾਗਤ ਉਪਭੋਗਤਾਵਾਂ 'ਤੇ ਪਾਉਂਦੇ ਹਨ ਤਾਂ ਮੀਟ ਅਤੇ ਡੇਅਰੀ ਉਤਪਾਦ ਮਹਿੰਗੇ ਹੋ ਸਕਦੇ ਹਨ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੇ ਦੋ ਹਜ਼ਾਰ ਤੋਂ ਜ਼ਿਆਦਾ ਬੁਨਿਆਦੀ ਫੌਜੀ ਢਾਂਚੇ ਕੀਤੇ ਤਬਾਹ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News