ਰਾਸ਼ਟਰਪਤੀ ਦੀ ਚੋਣ ਲਈ ਮੰਗੋਲੀਆ ''ਚ ਵੋਟਿੰਗ
Monday, Jun 26, 2017 - 11:10 AM (IST)

ਉਲਨ ਬਟੋਰ— ਭ੍ਰਿਸ਼ਟਾਚਾਰ, ਗਬਨ ਅਤੇ ਰਾਸ਼ਟਰਵਾਦੀ ਬਿਆਨਬਾਜ਼ੀ 'ਚ ਮੰਗੋਲੀਆ 'ਚ ਅੱਜ ਰਾਸ਼ਟਰਪਤੀ ਚੋਣ ਲਈ ਵੋਟ ਪਾਏ ਜਾ ਰਹੇ ਹਨ। ਇਨ੍ਹਾਂ ਚੋਣਾਂ 'ਚ ਮੁਕਾਬਲਾ ਘੋੜਾ ਕਾਰੋਬਾਰੀ, ਜੂਡੋ ਖਿਡਾਰੀ ਅਤੇ ਫੇਂਗਸ਼ੁਈ ਦੇ ਜਾਣਕਾਰ 'ਚ ਹੈ। ਰੂਸ ਅਤੇ ਚੀਨ 'ਚ ਸਥਿਤ ਇਸ ਦੇਸ਼ ਨੂੰ ਕਦੇ ਖਾਸ ਲੋਕਤੰਤਰੀ ਦੇਸ਼ ਦੇ ਤੌਰ 'ਤੇ ਦੇਖਿਆ ਜਾਂਦਾ ਸੀ, ਜਿੱਥੇ ਅਰਥ ਵਿਵਸਥਾ ਲਈ ਬਹੁਤ ਕੁਝ ਸੀ।
ਰਾਜਧਾਨੀ 'ਚ ਵੱਡੇ ਮੈਦਾਨਾਂ ਤੋਂ ਲੈ ਕੇ ਛਤਰੀਆਂ 'ਚ ਬਣਾਏ ਵੋਟਿੰਗ ਕੇਂਦਰਾਂ 'ਚ ਲੋਕਾਂ ਨੇ ਸਵੇਰ ਤੋਂ ਹੀ ਮਤਦਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲ ਹੀ ਦੇ ਸਾਲਾਂ 'ਚ ਸੰਸਾਧਨਾਂ ਦੀ ਬਹੁਤਾਤ ਅਤੇ ਸਿਰਫ 30 ਲੱਖ ਦੀ ਆਬਾਦੀ ਵਾਲੇ ਇਸ ਦੇਸ਼ 'ਤੇ ਕਰਜ਼ ਦਾ ਦਬਾਅ ਵਧਿਆ ਹੈ ਅਤੇ ਵੋਟਰਾਂ ਦੀ ਸੰਖਿਆ 'ਚ ਕਮੀ ਆਈ ਹੈ। ਨਵੇਂ ਰਾਸ਼ਟਰਪਤੀ ਨੂੰ ਵਿਰਾਸਤ 'ਚ ਅੰਤਰ ਰਾਸ਼ਟਰੀ ਮੁਦਰਾ ਖਜਾਨੇ ਦਾ ਕਰੀਬ 5.5 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਮਿਲੇਗਾ।