ਰਾਸ਼ਟਰਪਤੀ ਚੋਣ ਲਈ ਰੂਸ ''ਚ ਵੋਟਿੰਗ ਜਾਰੀ, ਪੁਤਿਨ ਹਨ ਖਾਸ ਚਿਹਰਾ

03/18/2018 12:06:42 PM

ਮਾਸਕੋ (ਬਿਊਰੋ)— ਰੂਸ ਵਿਚ ਐਤਵਾਰ ਨੂੰ ਰਾਸ਼ਟਰਪਤੀ ਚੋਣ ਲਈ ਵੋਟਿੰਗ ਪ੍ਰਕਿਰਿਆ ਜਾਰੀ ਹੋ ਚੁੱਕੀ ਹੈ। ਜੇ ਇਨ੍ਹਾਂ ਚੋਣਾਂ ਵਿਚ ਵਲਾਦਿਮੀਰ ਪੁਤਿਨ ਜਿੱਤ ਜਾਂਦੇ ਹਨ ਤਾਂ ਉਹ ਚੌਥੀ ਵਾਰੀ ਦੇਸ਼ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਗੇ। ਚੋਣਾਂ ਵਿਚ ਮੌਜੂਦਾ ਰਾਸ਼ਟਰਪਤੀ ਪੁਤਿਨ ਦੇ ਇਲਾਵਾ 7 ਹੋਰ ਉਮੀਦਵਾਰ ਮੈਦਾਨ ਵਿਚ ਹਨ। ਹਾਲਾਂਕਿ ਪ੍ਰੀ-ਪੋਲਜ਼ ਮੁਤਾਬਕ ਪੁਤਿਨ ਦੀ ਜਿੱਤ ਪੱਕੀ ਹੈ। ਸਰਵੇ ਮੁਤਾਬਕ ਚੋਣ ਵਿਚ ਉਨ੍ਹਾਂ ਨੂੰ 70 ਫੀਸਦੀ ਵੋਟ ਮਿਲ ਸਕਦੇ ਹਨ।
ਇਕ ਸਮਾਚਾਰ ਏਜੰਸੀ ਮੁਤਾਬਕ ਰੂਸ ਦੇ ਸਮੇਂ ਮੁਤਾਬਕ ਸਵੇਰੇ 8 ਵਜੇ ਤੋਂ ਦੂਰ-ਦੁਰਾਡੇ ਦੇ ਪੂਰਬੀ ਖੇਤਰਾਂ ਵਿਚ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ। ਮਾਸਕੋ ਵਿਚ ਵੋਟਿੰਗ ਨੌ ਘੰਟੇ ਬਾਅਦ ਸ਼ੁਰੂ ਹੋਵੇਗੀ। ਇਸ ਵੋਟਿੰਗ ਵਿਚ ਦੇਸ਼ ਦੇ ਕਰੀਬ 11.1 ਕਰੋੜ ਨਾਗਰਿਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਰੂਸ ਵਿਚ ਰਾਸ਼ਟਰਪਤੀ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ। ਜੋਸੇਫ ਸਟਾਲਿਨ ਦੇ ਬਾਅਦ ਪੁਤਿਨ ਸਭ ਤੋਂ ਲੰਬੇ ਕਾਰਜਕਾਲ ਤੱਕ ਇਸ ਅਹੁਦੇ 'ਤੇ ਰਹਿਣ ਵਾਲੇ ਨੇਤਾ ਬਣ ਚੁੱਕੇ ਹਨ। ਨਤੀਜਿਆਂ ਦਾ ਐਲਾਨ 19 ਮਾਰਚ ਨੂੰ ਹੋਵੇਗਾ।


Related News