ਯੂਕ੍ਰੇਨੀ ਸ਼ਹਿਰ ਖਾਰਕੀਵ ’ਚ ਬਫ਼ਰ ਜ਼ੋਨ ਚਾਹੁੰਦੈ ਰੂਸ, ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ : ਪੁਤਿਨ
Saturday, May 18, 2024 - 06:32 PM (IST)
ਕੀਵ (ਭਾਸ਼ਾ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਯੂਕ੍ਰੇਨ ਦੇ ਖਾਰਕੀਵ ਇਲਾਕੇ ਵਿਚ ਉਸ ਦੇ ਹਮਲੇ ਦਾ ਮਕਸਦ ‘ਬਫ਼ਰ ਜ਼ੋਨ’ਬਣਾਉਣਾ ਹੈ ਅਤੇ ਯੂਕ੍ਰੇਨੀ ਸ਼ਹਿਰ ’ਤੇ ਕਬਜ਼ਾ ਕਰਨ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਚੀਨ ਦੇ ਹਾਰਬਿਨ ਦੇ ਦੌਰੇ ’ਤੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੁਤਿਨ ਨੇ ਕਿਹਾ ਕਿ ਰੂਸ ਦੇ ਬੇਲਗੋਰੋਡ ਇਲਾਕੇ ’ਚ ਯੂਕ੍ਰੇਨੀ ਗੋਲਾਬਾਰੀ ਦੇ ਜਵਾਬ ’ਚ ਖਾਰਕੀਵ ਇਲਾਕੇ ’ਚ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੈਂ ਜਨਤਕ ਤੌਰ ’ਤੇ ਕਿਹਾ ਹੈ ਕਿ ਜੇਕਰ ਅਜਿਹਾ ਜਾਰੀ ਰਿਹਾ ਤਾਂ ਅਸੀਂ ਸੁਰੱਖਿਆ ਖੇਤਰ ਅਤੇ ਜੋਖਮ ਮੁਕਤ ਜ਼ੋਨ ਬਣਾਉਣ ਲਈ ਮਜਬੂਰ ਹੋਵਾਂਗੇ। ਪੁਤਿਨ ਨੇ ਕਿਹਾ ਕਿ ਰੂਸੀ ਫੌਜੀ ਯੋਜਨਾ ਮੁਤਾਬਕ ਹਰ ਰੋਜ਼ ਅੱਗੇ ਵਧ ਰਹੇ ਹਨ।
ਇਹ ਵੀ ਪੜ੍ਹੋ- 12 ਸਾਲਾ ਪੁਰਾਣਾ ਰਿਕਾਰਡ ਟੁੱਟਿਆ, ਚੰਡੀਗੜ੍ਹ ’ਚ ਪਾਰਾ 44 ਡਿਗਰੀ ਪਾਰ, ਮੌਸਮ ਵਿਭਾਗ ਨੇ ਕਰ 'ਤਾ ਸੁਚੇਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8