ਜੇਕਰ ਰਾਸ਼ਟਰਪਤੀ ਚੁਣਿਆ ਗਿਆ ਤਾਂ ਐਲਨ ਮਸਕ ਨੂੰ ਸਲਾਹਕਾਰ ਬਣਾਉਣਾ ਚਾਹਾਂਗਾ : ਵਿਵੇਕ ਰਾਮਾਸਵਾਮੀ

Tuesday, Aug 29, 2023 - 10:52 AM (IST)

ਜੇਕਰ ਰਾਸ਼ਟਰਪਤੀ ਚੁਣਿਆ ਗਿਆ ਤਾਂ ਐਲਨ ਮਸਕ ਨੂੰ ਸਲਾਹਕਾਰ ਬਣਾਉਣਾ ਚਾਹਾਂਗਾ : ਵਿਵੇਕ ਰਾਮਾਸਵਾਮੀ

ਵਾਸ਼ਿੰਗਟਨ (ਭਾਸ਼ਾ)– ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਦੌੜ ’ਚ ਸ਼ਾਮਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਭਾਰਤੀ-ਅਮਰੀਕੀ ਵਿਵੇਕ ਰਾਮਸਵਾਮੀ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਉਹ 2024 ’ਚ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਅਰਬਪਤੀ ਐਲਨ ਮਸਕ ਨੂੰ ਆਪਣੇ ਪ੍ਰਸ਼ਾਸਨ ਦਾ ਸਲਾਹਕਾਰ ਬਣਾਉਣਗੇ।

‘ਬੀ. ਬੀ. ਸੀ. ਨਿਊਜ਼’ ਅਨੁਸਾਰ ਰਾਮਸਵਾਮੀ (38) ਤੋਂ ਸ਼ੁੱਕਰਵਾਰ ਨੂੰ ਆਇਓਵਾ ’ਚ ਟਾਊਨ ਹਾਲ ਦੇ ਦੌਰੇ ਦੌਰਾਨ ਜਦੋਂ ਪੁੱਛਿਆ ਗਿਆ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਕਿਸ ਨੂੰ ਆਪਣਾ ਸਲਾਹਕਾਰ ਬਣਾਉਣਗੇ ਤਾਂ ਉਨ੍ਹਾਂ ਨੇ ਜਵਾਬ ’ਚ ਮਸਕ ਦਾ ਨਾਂ ਲਿਆ।

ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ! ਸਹੀ ਢੰਗ ਨਾਲ ਹਿਜਾਬ ਨਾ ਪਾਉਣ 'ਤੇ ਅਧਿਆਪਕ ਨੇ ਕੱਟੇ 14 ਕੁੜੀਆਂ ਦੇ ਵਾਲ

ਰਾਮਾਸਵਾਮੀ ਪਿਛਲੇ ਸਾਲ ਟਵਿਟਰ (ਹੁਣ ‘ਐਕਸ’) ਦਾ ਮਾਲਕ ਬਣਨ ਤੋਂ ਬਾਅਦ ਮਸਕ ਵਲੋਂ ਵੱਡੇ ਪੱਧਰ ’ਤੇ ਕੀਤੀ ਛਾਂਟੀ ਦੇ ਪ੍ਰਸ਼ੰਸਕ ਹਨ। ਰਾਮਸਵਾਮੀ ਨੇ ਕਿਹਾ ਕਿ ਉਹ ਮੇਰਾ ਇਕ ਦਿਲਚਸਪ ਸਲਾਹਕਾਰ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News