ਵੀਜ਼ਾ ਕੌਂਸਲਰ ਮਿਲਾਨ ਨੂੰ ਭਾਰਤੀ ਕਾਮਿਆਂ ਦੀਆਂ ਮੁਸ਼ਕਲਾਂ ਦੱਸੀਆਂ

07/15/2017 7:04:24 PM

ਮਿਲਾਨ/ਇਟਲੀ (ਸਾਬੀ ਚੀਨੀਆ)—ਇਟਲੀ ਰਹਿੰਦੇ ਭਾਰਤੀ ਕਾਮਿਆਂ ਦੀਆਂ ਮੁਸ਼ਕਲਾਂ ਬੇਸ਼ੱਕ ਕਿਸੇ ਤੋਂ ਲੁਕੀਆਂ ਨਹੀ, ਸਮੇ ਸਮੇ ਤੇ ਕੁਝ ਸਮਾਜ ਸੇਵੀ ਸੰਸਥਾਂਵਾ ਜਾ ਵਿਅਕਤੀ ਵਿਸ਼ੇਸ਼ ਵਲੋਂ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੂੰ ਦੱਸ ਕੇ ਆਪਣਾ ਫਰਜ਼ ਨਿਭਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ ਕਿ ਸ਼ਾਇਦ ਉਨ੍ਹਾਂ ਦੀ ਇਕ ਕੋਸ਼ਿਸ਼ ਸਦਕਾ ਪੰਜਾਬੀ ਮਾਵਾਂ ਦੇ ਇਟਲੀ 'ਚ ਗੈਰ ਕਾਨੂੰਨੀ ਰਹਿਣ ਵਾਲੇ ਪੁੱਤਾਂ ਦੀ ਬੇਰੰਗੀ ਕਹਾਣੀ 'ਚੋ ਕੋਈ ਰੰਗ ਭਰਿਆ ਜਾ ਸਕੇ।ਅਜਿਹਾ ਹੀ ਉਪਰਾਲਾ ਕਰਦਿਆਂ ਜੇ.ਐਲ.ਵਾਈ ਏਜੰਸੀ ਦੀ ਮੁਖੀ ਮੈਡਮ ਰਾਜਿੰਦਰ ਕੌਰ ਤੇ ਜਸਵਿੰਦਰ ਸਿੰਘ ਦੁਆਰਾ ਮਿਲਾਨ ਅੰਬੈਸੀ ਅਧਿਕਾਰੀ ਸ੍ਰੀ ਅਨਿਲ ਕੁਮਾਰ ਕੁਲਕਰਨੀ ਨੂੰ ਇਕ ਮੁਲਕਾਤ ਦੌਰਾਨ ਭਾਰਤੀ ਕਾਮਿਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ। ਮੈਡਮ ਰਾਜਿੰਦਰ ਕੌਰ 'ਤੇ ਜਸਵਿੰਦਰ ਸਿੰਘ ਲਾਟੀ ਨੇ ਅੰਬੈਸੀ ਤੋਂ ਮੰਗ ਕੀਤੀ ਹੈ ਕਿ ਬਿਨਾਂ ਪੇਪਰਾਂ ਤੋਂ ਇਟਲੀ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪਾਸਪੋਰਟ ਜਾਰੀ ਕੀਤੇ ਜਾਣ ਤਾਂ ਜੋ ਇੱਥੇ ਪੱਕੇ ਹੋ ਕੇ ਆਪਣੇ ਪਰਿਵਾਰਾਂ ਨੂੰ ਮਿਲ ਸਕਣ ਦੱਸਣਯੋਗ ਹੈ ਕਿ ਬਿਨਾਂ ਪਾਸਪੋਰਟ ਦੇ ਪੇਪਰ ਨਹੀਂ ਬਣ ਸਕਦੇ, ਜਦੋਂ ਕਿ ਭਾਰਤੀ ਅੰਬੈਸੀ ਗੈਰ ਕਾਨੂੰਨੀ ਰਹਿਣ ਵਾਲਿਆਂ ਨੂੰ ਪਾਸਪੋਰਟ ਦੇਣ ਲਈ ਤਿਆਰ ਨਹੀਂ ਜਿਸ ਕਰਕੇ ਇੱਥੇ ਰਹਿੰਦੇ ਗੈਰ ਕਾਨੂੰਨੀ ਭਾਰਤੀਆਂ ਦੇ ਚਿਹਰਿਆਂ ਤੋਂ ਖੁਸ਼ੀ ਖੰਭ ਲਾਕੇ ਉੱਡ ਚੁੱਕੀ ਹੈ।


Related News