ਹਿੰਸਾ ਦੇ ਸ਼ਿਕਾਰ ਬੱਚਿਆਂ ਵੱਲੋਂ ਸਕੂਲ ਛੱਡਣ ਦੀ ਸੰਭਾਵਨਾ ਹੁੰਦੀ ਹੈ ਜ਼ਿਆਦਾ

12/02/2017 5:01:38 PM

ਵਾਸ਼ਿੰਗਟਨ(ਭਾਸ਼ਾ)— ਹਿੰਸਾ ਦੇ ਸ਼ਿਕਾਰ ਬੱਚਿਆਂ ਦੇ ਆਪਣੇ ਸਾਥੀ ਬੱਚਿਆਂ ਦੇ ਮੁਕਾਬਲੇ ਗ੍ਰੈਜੂਏਟ ਕਰਨ ਤੋਂ ਪਹਿਲਾਂ ਹੀ ਹਾਈ ਸਕੂਲ ਛੱਡਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਇਕ ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਬਚਪਨ ਵਿਚ ਹਿੰਸਾ ਦਾ ਸਾਹਮਣਾ ਕਰਨ ਵਾਲੀ ਕੁੜੀਆਂ ਦੇ ਆਪਣੇ ਸਾਥੀਆਂ ਦੀ ਤੁਲਣਾ ਵਿਚ ਸਕੂਲ ਛੱਡਣ ਦੀ ਸੰਭਾਵਨਾ 24 ਫੀਸਦੀ ਜ਼ਿਆਦਾ ਹੁੰਦੀ ਹੈ ਜਦੋਂ ਕਿ ਹਿੰਸਾ ਦੇ ਸ਼ਿਕਾਰ ਮੁੰਡਿਆਂ ਦੇ ਸਕੂਲ ਛੱਡਣ ਦੀ ਸੰਭਾਵਨਾ 26 ਫੀਸਦੀ ਜ਼ਿਆਦਾ ਹੁੰਦੀ ਹੈ। ਅਮਰੀਕਾ ਵਿਚ 5 ਵਿਚੋਂ ਇਕ ਬੱਚਾ ਗ੍ਰੈਜੂਏਟ ਕਰਨ ਤੋਂ ਪਹਿਲਾਂ ਹੀ ਹਾਈ ਸਕੂਲ ਛੱਡ ਦਿੰਦਾ ਹੈ ਜਿਸ ਨਾਲ ਜੀਵਨ ਭਰ ਪੈਸਾ ਕਮਾਉਣ ਦੀ ਉਨ੍ਹਾਂ ਦੀ ਸਮਰੱਥਾ 20 ਫੀਸਦੀ ਤੱਕ ਘੱਟ ਹੋ ਜਾਂਦੀ ਹੈ।
ਖੋਜਕਾਰਾਂ ਨੇ 5,370 ਕੁੜੀਆਂ ਅਤੇ 3,522 ਮੁੰਡਿਆਂ ਨਾਲ ਗੱਲਬਾਤ ਦੇ ਆਧਾਰ ਉੱਤੇ ਕੀਤੇ ਗਏ ਸਰਵੇ ਲਈ ਪਹਿਲਾਂ ਕੀਤੇ ਗਏ ਅਧਿਐਨਾਂ ਦੇ ਅੰਕੜਿਆਂ ਦਾ ਇਸਤੇਮਾਲ ਕੀਤਾ। ਵਧੇਰੇ ਸਹੀ ਅੰਕੜੇ ਹਾਸਲ ਕਰਨ ਲਈ ਅਮਰੀਕਾ ਵਿਚ ਜੰਮੇ ਲੋਕਾਂ ਦੇ ਨਮੂਨੇ ਹੀ ਇਕੱਠੇ ਕੀਤੇ ਗਏ। ਅਧਿਐਨ ਵਿਚ 8,800 ਤੋਂ ਜ਼ਿਆਦਾ ਲੋਕਾਂ ਨੇ 16 ਸਾਲ ਦੀ ਉਮਰ ਤੋਂ ਪਹਿਲਾਂ ਹੀ ਕਿਸੇ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਬਨਣ ਦੀ ਗੱਲ ਕਹੀ। ਇਨ੍ਹਾਂ ਵਿਚ 34 ਫੀਸਦੀ ਔਰਤਾਂ ਅਤੇ 29 ਫੀਸਦੀ ਪੁਰਸ਼ ਹਨ। 21 ਫ਼ੀਸਦੀ ਉਹ ਔਰਤਾਂ ਨੇ ਜਿਨ੍ਹਾਂ ਨੇ ਯੋਨ ਸ਼ੋਸ਼ਣ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਜਦੋਂ ਕਿ 6 ਫੀਸਦੀ ਪੁਰਸ਼ ਯੋਨ ਸ਼ੋਸ਼ਣ ਦਾ ਸ਼ਿਕਾਰ ਬਣੇ। ਕਿਉਂਕਿ ਜ਼ਿਆਦਾਤਰ ਰਾਜਾਂ ਵਿਚ 16 ਦੀ ਉਮਰ ਤੱਕ ਸਿੱਖਿਆ ਲਾਜ਼ਮੀ ਹੈ ਤਾਂ ਇਹ ਅਧਿਐਨ ਹਿੰਸਾ ਦਾ ਸ਼ਿਕਾਰ ਬਨਣ ਵਾਲੇ ਇਕ ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦੇ ਸਕੂਲ ਛੱਡਣ ਉੱਤੇ ਕੇਂਦਰਿਤ ਰਿਹਾ। 16 ਸਾਲ ਦੀ ਉਮਰ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰਨ ਵਾਲੇ ਬੱਚਿਆਂ ਦੇ ਸਕੂਲ ਛੱਡਣ ਦੀ ਦਰ ਇਸ ਉਮਰ ਦੌਰਾਨ ਹਿੰਸਾ ਦਾ ਸਾਹਮਣਾ ਨਾ ਕਰਨ ਵਾਲੇ ਬੱਚਿਆਂ ਤੋਂ ਜ਼ਿਆਦਾ ਰਹੀ।


Related News