ਭਾਰਤੀ ਫੋਟੋਗ੍ਰਾਫਰ ਦੀ ਇਸ ਤਸਵੀਰ ਨੂੰ ਦੇਖ ਟਿਮ ਕੁੱਕ ਨੇ ਕੀਤਾ ਇਹ ਟਵੀਟ

08/20/2019 5:17:53 PM

ਸਾਨ ਫਰਾਂਸਿਸਕੋ (ਏਜੰਸੀ)- ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਭਾਰਤੀ ਫੋਟੋਗ੍ਰਾਫਰ ਦੀ ਇਕ ਤਸਵੀਰ ਨੂੰ ਟਵੀਟ ਕਰਕੇ ਤਾਰੀਫ ਕੀਤੀ ਹੈ। ਵਿਸ਼ਵ ਫੋਟੋਗ੍ਰਾਫੀ ਡੇਅ ਮੌਕੇ ਉਨ੍ਹਾਂ ਨੇ ਆਈਫੋਨ ਨਾਲ ਖਿੱਚੀਆਂ ਗਈਆਂ 5 ਤਸਵੀਰਾਂ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਜਿਸ ਵਿਚ ਇਕ ਤਸਵੀਰ ਭਾਰਤੀ ਫੋਟੋਗ੍ਰਾਫਰ ਵਰੁਣ ਆਦਿਤਿਆ ਦੀ ਹੈ। ਟਿਮ ਕੁਕ ਨੇ ਆਦਿੱਤਿਆ ਦੀ ਇਸ ਤਸਵੀਰ ਦੀ ਵਿਆਖਿਆ ਵੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਕੀਨੀਆ ਦੇ ਐਂਬੋਸੇਲੀ ਵਿਚ ਹਾਥੀਆਂ ਦੇ ਨਾਲ ਦੋ ਇੰਦਰਧਨੁਸ਼ ਦੀ ਖੂਬਸੂਰਤ ਤਸਵੀਰ।

PunjabKesari

ਭਾਰਤੀ ਮੂਲ ਦੇ ਆਦਿੱਤਿਆ ਵਾਈਲਡ ਲਾਈਫ ਫੋਟੋਗ੍ਰਾਫਰ ਹੈ। ਆਦਿੱਤਿਆ ਦੀ ਜੀਵੰਤ ਤਸਵੀਰਾਂ ਨੂੰ ਵਿਸ਼ਵ ਪੱਧਰ 'ਤੇ  ਅਗੇਤੀ ਪ੍ਰਕਾਸ਼ਨਾਂ ਵਿਚ ਥਾਂ ਦਿੱਤੀ ਜਾਂਦੀ ਹੈ। ਟਿਮ ਕੁਕ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,‘Happy WorldPhotographyDay! ਅੱਜ ਅਤੇ ਹਰ ਦਿਨ ਅਸੀਂ ਆਪਣੇ ਗਾਹਕਾਂ ਵਲੋਂ ਆਈਫੋਨ ਨਾਲ ਖਿੱਚੀਆਂ ਗਈਆਂ ਤਸਵੀਰਾਂ ਨੂੰ ਦੇਖ ਖੁਸ਼ ਹੁੰਦੇ ਹਾਂ ਅਤੇ ਇਨ੍ਹਾਂ ਤੋਂ ਸਾਨੂੰ ਪ੍ਰੇਰਣਾ ਵੀ ਮਿਲਦੀ ਹੈ।

ਉਨ੍ਹਾਂ ਨੇ ਇਕ ਹੋਰ ਟਵੀਟ ਕਰਕੇ ਦੱਸਿਆ ਕਿ ਪੂਰੀ ਦੁਨੀਆ ਤੋਂ ਸਾਡੀਆਂ ਪਸੰਦੀਦਾ ਤਸਵੀਰਾਂ 'ਤੇ ਇਕ ਝਾਤ ਮਾਰੋ। ਆਈਫੋਨ ਫੋਟੋਗ੍ਰਾਫੀ ਐਵਾਰਡਸ (IPPAWARDS) 2019 ਵਿਚ ਦੋ ਸੁਤੰਤਰ ਫੋਟੋਗ੍ਰਾਫਰ ਨੂੰ ਐਵਾਰਡ ਦਿੱਤਾ ਗਿਆ। ਮਹਾਰਾਸ਼ਟਰ ਦੇ ਇਕ ਫੋਟੋਗ੍ਰਾਫਰ ਡਿੰਪੀ ਭਲੋਟੀਆ ਨੂੰ ਸੀਰੀਜ਼ ਕੈਟੇਗਰੀ ਵਿਚ ਦੂਜਾ ਸਥਾਨ ਅਤੇ ਸਨਸੇਟ ਕੈਟੇਗਰੀ ਵਿਚ ਕਰਨਾਟਕ ਦੇ ਸ਼੍ਰੀਕੁਮਾਰ ਕ੍ਰਿਸ਼ਨਨ ਨੂੰ ਪਹਿਲਾ ਸਥਾਨ ਮਿਲਿਆ ਹੈ।


Sunny Mehra

Content Editor

Related News