ਕਮਾਲ ਦਾ ਸੰਤੁਲਨ : ਇਕ ਸ਼ਖਸ ਦੇ ਸਿਰ ''ਤੇ ਖੜ੍ਹਾ ਹੋਇਆ ਦੂਜਾ, ਫਿਰ ਬਣਾਇਆ ਵਰਲਡ ਰਿਕਾਰਡ (ਵੀਡੀਓ)
Monday, Dec 27, 2021 - 06:19 PM (IST)
ਹਨੋਈ (ਬਿਊਰੋ): ਵੀਅਤਨਾਮ ਵਿਚ ਦੋ ਭਰਾਵਾਂ ਨੇ ਅਜਿਹਾ ਕਾਰਨਾਮਾ ਕੀਤਾ ਹੈ, ਜਿਸ ਨਾਲ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ ਹੈ। ਅਸਲ ਵਿਚ ਦੋਹਾਂ ਭਰਾਵਾਂ ਨੇ ਕਮਾਲ ਦਾ ਸੰਤੁਲਨ ਦਿਖਾਉਂਦੇ ਹੋਏ ਵਿਸ਼ਵ ਰਿਕਾਰਡ ਕਾਇਮ ਕੀਤਾ। ਉਹਨਾਂ ਦੇ ਕਾਰਨਾਮੇ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਅਸਲ ਵਿਚ ਇਕ ਭਰਾ ਨੇ ਦੂਜੇ ਭਰਾ ਨੂੰ ਸਿਰ 'ਤੇ ਚੁੱਕ ਕੇ 53 ਸਕਿੰਟ ਤੱਕ ਸੰਤੁਲਨ ਬਣਾ ਕੇ 100 ਪੌੜੀਆਂ ਚੜ੍ਹੀਆਂ।ਇਸ ਮਗਰੋਂ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ।
ਇੱਥੇ ਦੱਸ ਦਈਏ ਕਿ 37 ਸਾਲ ਦੇ ਜਿਯਾਂਗ ਕਵੋਕ ਕੋ ਅਤੇ 32 ਸਾਲ ਦੇ ਜਿਯਾਂਗ ਕਵੋਕ ਨਘੀਪ ਦੋਵੇਂ ਭਰਾ ਹਨ। 23 ਦਸੰਬਰ ਨੂੰ ਉਹਨਾਂ ਨੇ ਸਪੇਨ ਦੇ ਗਿਰੋਨਾ ਵਿਚ ਸੈਂਟ ਮੈਰੀ ਚਰਚ ਦੇ ਬਾਹਰ ਐਕ੍ਰੋਬੈਟਿਕ ਸਟੰਟ ਦਾ ਪ੍ਰਦਰਸ਼ਨ ਕੀਤਾ ਸੀ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵਾਇਰਲ ਹੋਈ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਭਰਾ ਨੇ ਦੂਜੇ ਭਰਾ ਨੂੰ ਆਪਣੇ ਸਿਰ 'ਤੇ ਖੜ੍ਹਾ ਕੀਤਾ ਹੋਇਆ ਹੈ। ਇਸੇ ਹਾਲਾਤ ਵਿਚ ਉਹ ਪੌੜ੍ਹੀਆਂ ਚੜ੍ਹ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਸਿਰ ਦੇ ਉੱਪਰ ਦੂਜਾ ਭਰਾ ਉਲਟਾ ਖੜ੍ਹਾ ਹੈ। ਦਰਜਨਾਂ ਕੈਮਰਿਆਂ ਸਾਹਮਣੇ ਇਕ ਭਰਾ ਨੇ 53 ਸਕਿੰਟ ਤੱਕ ਸੰਤੁਲਨ ਬਣਾ ਕੇ 100 ਪੌੜ੍ਹੀਆਂ ਚੜ੍ਹੀਆਂ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸ਼ਖਸ ਨੂੰ ਇਜ਼ਰਾਇਲੀ ਮਹਿਲਾ ਤੋਂ ਤਲਾਕ ਲੈਣਾ ਪਿਆ ਭਾਰੀ, ਸਾਲ 9999 ਤੱਕ ਛੱਡ ਨਹੀਂ ਸਕੇਗਾ ਦੇਸ਼
ਪਹਿਲਾਂ ਵੀ ਕਰ ਚੁੱਕੇ ਹਨ ਅਜਿਹਾ ਕਾਰਨਾਮਾ
ਇਸ ਤੋਂ ਪਹਿਲਾਂ ਜਿਯਾਂਗ ਭਰਾਵਾਂ ਨੇ ਦਸੰਬਰ 2016 ਵਿਚ 52 ਸਕਿੰਟ ਵਿਚ 90 ਪੌੜ੍ਹੀਆਂ ਚੜ੍ਹੀਆਂ ਸਨ। ਇਸ ਵਾਰ ਉਹ 53 ਸਕਿੰਟ ਵਿਚ 100 ਪੌੜ੍ਹੀਆਂ ਚੜ੍ਹੇ। ਸਪੁਤਨਿਕ ਵਿਅਤਨਾਮ ਵੱਲੋਂ ਸਾਂਝੇ ਕੀਤੇ ਗਏ ਵੀਡੀਓ ਵਿਚ ਜਿਯਾਂਗ ਨੇ ਕਿਹਾ ਕਿ ਅੱਜ ਅਸੀਂ ਬਹੁਤ ਚੰਗਾ ਮਹਿਸੂਸ ਕਰ ਰਹੇ ਹਾਂ ਕਿਉਂਕਿ ਅਸੀਂ 53 ਸਕਿੰਟ ਦੇ ਅੰਦਰ 100 ਪੌੜ੍ਹੀਆਂ ਚੜ੍ਹੇ। ਮੈਂ ਕਦੇ ਇਸ ਬਾਰੇ ਕਲਪਨਾ ਵੀ ਨਹੀਂ ਕੀਤੀ ਸੀ।ਮੈਨੂੰ ਆਸ ਹੈ ਕਿ ਹਰ ਕੋਈ ਇਸ ਦਿਨ ਨੂੰ ਯਾਦ ਰੱਖੇਗਾ। ਜਿਯਾਂਗ ਨੇ ਅੱਗੇ ਕਿਹਾ ਕਿ ਮੌਸਮ ਬਹੁਤ ਠੰਡਾ ਰਹਿੰਦਾ ਹੈ ਅਤੇ ਅਸੀਂ ਸਵੇਰ ਤੋਂ ਰਾਤ ਤੱਕ ਅਭਿਆਸ ਕਰਦੇ ਹਾਂ। ਸਾਡੀ ਮਿਹਨਤ ਦਾ ਨਤੀਜਾ ਹੈ ਕਿ ਅਸੀਂ ਇਸ ਟੀਚੇ ਨੂੰ ਹਾਸਲ ਕਰ ਸਕੇ।