ਵੀਅਤਨਾਮ ਨੇ ਦੱਖਣੀ ਚੀਨ ਸਾਗਰ ''ਚ ਚੀਨ ਦੇ ਮੱਛੀਆਂ ਫੜ੍ਹਨ ਦੀ ਪਾਬੰਦੀ ਦਾ ਕੀਤਾ ਵਿਰੋਧ
Tuesday, May 17, 2022 - 06:24 PM (IST)
ਇੰਟਰਨੈਸ਼ਨਲ ਡੈਸਕ- ਵੀਅਤਨਾਮ ਤੇ ਫਿਲੀਪੀਂਸ ਨੇ ਦੱਖਣੀ ਚੀਨ ਸਾਗਰ 'ਚ ਚੀਨ ਵਲੋਂ ਮੱਛੀਆਂ ਫੜਨ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਲੈ ਕੇ ਸਖ਼ਤ ਵਿਰੋਧ ਜਤਾਇਆ ਹੈ। ਦਰਅਸਲ, ਦੱਖਣੀ ਚੀਨ ਸਾਗਰ 'ਚ ਚੀਨ ਨੇ ਵੀਅਤਨਾਮ ਤੇ ਫਿਲੀਪੀਂਸ ਵਲੋਂ ਮੱਛੀ ਫੜਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨਾਲ ਸਮੁੰਦਰੀ ਖੇਤਰ 'ਚ ਪ੍ਰਭੂਸੱਤਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਵੀਅਤਨਾਮ ਨੇ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਚੀਨ ਦਾ ਵਿਰੋਧ ਕੀਤਾ ਹੈ।
ਚੀਨ ਨੇ ਦੱਖਣੀ ਚੀਨ ਸਾਗਰ 'ਚ ਮੱਛੀਆਂ ਫੜਨ 'ਤੇ ਇਕਤਰਫਾ ਪਾਬੰਦੀ ਲਗਾਈ ਹੈ। ਪਾਬੰਦੀ ਮਈ ਤੋਂ ਅਗਸਤ ਤਕ ਰਹੇਗੀ। ਚੀਨ ਦੇ ਪਾਬੰਦੀਆਂ ਦੇ ਤਹਿਤ ਆਉਣ ਵਾਲੇ ਖੇਤਰਾਂ 'ਚ ਟੋਂਕਿਨ ਦੀ ਖਾੜੀ ਤੇ ਪੈਰਾਸੇਲ ਟਾਪੂ ਦਾ ਜ਼ਿਆਦਾਤਰ ਹਿੱਸਾ ਸ਼ਾਮਲ ਹੈ ਜੋ ਚੀਨ ਦੇ ਕੋਲ ਹੈ ਪਰ ਇਨ੍ਹਾਂ ਖੇਤਰਾਂ 'ਤੇ ਵੀਅਤਨਾਮ ਵਲੋਂ ਵੀ ਦਾਅਦਾ ਕੀਤਾ ਜਾਂਦਾ ਹੈ। ਵੀਅਤਨਾਮ ਨੇ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਚੀਨ ਦੀ ਨਿੰਦਾ ਕੀਤੀ ਹੈ।
ਵੀਅਤਨਾਮੀ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ, ਵੀਅਤਨਾਮ ਚੀਨ ਤੋਂ ਬੇਨਤੀ ਕਰਦਾ ਹੈ ਕਿ ਉਹ ਪੂਰਬੀ ਸਾਗਰ (ਦੱਖਣੀ ਚੀਨ ਸਾਗਰ) 'ਚ ਜੈਵਿਕ ਸੋਮਿਆਂ ਦੇ ਸੰਰਖਿਅਣ ਦੇ ਉਪਾਅ ਕਰਦੇ ਸਮੇਂ ਪੇਰਾਸੇਲ ਟਾਪੂਆਂ 'ਤੇ ਵੀਅਤਨਾਮ ਦੀ ਪ੍ਰਭੂਸੱਤਾ ਤੇ ਸਮੁੰਦਰੀ ਖੇਤਰਾਂ 'ਤੇ ਅਧਿਕਾਰ ਖੇਤਰ ਦਾ ਸਨਮਾਨ ਕਰੇ ਤਾਂ ਜੋ ਪੂਰਬੀ ਸਾਗਰ 'ਚ ਬਿਨਾ ਕਿਸੇ ਸਮੱਸਿਆ ਦੇ ਸ਼ਾਂਤੀ, ਸਥਿਰਤਾ ਤੇ ਵਿਵਵਥਾ ਬਣੀ ਰਹੇ।