ਪੇਲੋਸੀ ਦੀ ਤਾਈਵਾਨ ਯਾਤਰਾ ਨਾਲ ਭੜਕਿਆ ਡ੍ਰੈਗਨ, ਧਮਕਾਉਣ ਲਈ ਸਮੁੰਦਰ ਕਿਨਾਰੇ ਭੇਜੇ ਟੈਂਕ (ਵੀਡੀਓ)

Wednesday, Aug 03, 2022 - 02:16 PM (IST)

ਬੀਜਿੰਗ (ਬਿਊਰੋ): ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਮੰਗਲਵਾਰ ਨੂੰ ਤਾਈਵਾਨ ਪਹੁੰਚੀ। ਉਹਨਾਂ ਦਾ ਤਾਈਵਾਨ ਦੌਰਾ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ। ਪੇਲੋਸੀ ਦੇ ਤਾਈਵਾਨ ਦੇ ਸੰਭਾਵੀ ਦੌਰੇ ਕਾਰਨ ਏਸ਼ੀਆ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਚੀਨ ਪਹਿਲਾਂ ਹੀ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਧਮਕੀ ਦੇ ਚੁੱਕਾ ਹੈ। ਪੇਲੋਸੀ ਦੇ ਤਾਈਵਾਨ ਦੌਰੇ ਨਾਲ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਚੀਨ ਨੇ ਤਾਈਵਾਨ ਵੱਲ ਵੱਡੇ ਪੱਧਰ 'ਤੇ ਜੰਗੀ ਜਹਾਜ਼ ਅਤੇ ਲੜਾਕੂ ਜਹਾਜ਼ ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਹਥਿਆਰਾਂ ਦੀ ਵੱਡੀ ਪੱਧਰ 'ਤੇ ਆਵਾਜਾਈ ਜਾਰੀ ਹੈ।

 

ਚੀਨ ਤੋਂ ਸਾਹਮਣੇ ਆ ਰਹੀਆਂ ਕਈ ਵੀਡੀਓਜ਼ 'ਚ ਮਿਜ਼ਾਈਲਾਂ ਅਤੇ ਟੈਂਕਾਂ ਦੀ ਹਰਕਤ ਦਿਖਾਈ ਦੇ ਰਹੀ ਹੈ। ਚੀਨ ਦੇ ਸੋਸ਼ਲ ਮੀਡੀਆ 'ਵੀਚੈਟ' 'ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓ 'ਚ ਟੈਂਕ ਸਮੁੰਦਰ ਦੇ ਕਿਨਾਰੇ ਇਕ ਬੀਚ 'ਤੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਲੋਕ ਬੀਚ 'ਤੇ ਖੂਬ ਆਨੰਦ ਮਾਣ ਰਹੇ ਸਨ ਪਰ ਅਚਾਨਕ ਟੈਂਕ ਆ ਜਾਣ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੇ ਨਾਲ ਹੀ ਇਕ ਵੀਡੀਓ 'ਚ ਟੈਂਕ ਪੁਲ 'ਤੇ ਚਲਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਚੀਨ ਦੇ ਦੱਖਣ 'ਚ ਸਥਿਤ ਜ਼ਿਆਮੇਨ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ। ਤਾਈਵਾਨ ਦਾ ਟਾਪੂ ਕਿਨਮੇਨ ਸ਼ਿਆਮੇਨ ਸ਼ਹਿਰ ਤੋਂ ਸਿਰਫ਼ 20 ਕਿਲੋਮੀਟਰ ਦੂਰ ਹੈ। ਟੈਂਕਾਂ ਤੋਂ ਇਲਾਵਾ ਚੀਨ ਮਿਜ਼ਾਈਲਾਂ ਵਰਗੇ ਮਾਰੂ ਹਥਿਆਰ ਵੀ ਅੱਗੇ ਵਧਾ ਰਿਹਾ ਹੈ।

 

ਤਾਈਵਾਨ ਵਿੱਚ ਵਿਰੋਧ ਜਾਰੀ

ਨੈਨਸੀ ਪੇਲੋਸੀ ਦੇ ਦੌਰੇ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਦੋ ਚੀਨੀ ਸੁਪਰ-ਡਸਟ੍ਰਾਇਰ ਮਿਜ਼ਾਈਲਾਂ ਨੂੰ ਇੱਕ ਟਰੱਕ 'ਤੇ ਲੋਡ ਕੀਤਾ ਜਾ ਰਿਹਾ ਹੈ। ਹਾਲਾਂਕਿ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਪਹਿਲਾਂ ਹੀ ਤਾਈਵਾਨ ਵਿੱਚ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਨਵੀਂ ਤਾਈਵਾਨ ਪਾਰਟੀ ਦੇ ਚੇਅਰਮੈਨ ਆਪਣੇ ਵਰਕਰਾਂ ਨਾਲ ਸੜਕਾਂ 'ਤੇ ਉਤਰ ਆਏ ਹਨ। ਉਹਨਾਂ ਨੇ ਕਿਹਾ ਕਿ ਪੇਲੋਸੀ ਤਾਈਵਾਨ ਨੂੰ ਅੱਗ ਅਤੇ ਪਾਣੀ ਵਿੱਚ ਬਦਲ ਦੇਵੇਗੀ। ਗ੍ਰੈਂਡ ਹਯਾਤ ਹੋਟਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿੱਥੇ ਪੇਲੋਸੀ ਰੁਕ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਐਲਿਜ਼ਾਬੈਥ-II ਨੂੰ ਮਾਰਨ ਦੀ ਇੱਛਾ ਰੱਖਣ ਵਾਲੇ ਬ੍ਰਿਟਿਸ਼ 'ਸਿੱਖ' 'ਤੇ ਲੱਗਾ ਦੇਸ਼ਧ੍ਰੋਹ ਦਾ ਦੋਸ਼

ਅਮਰੀਕਾ ਨੇ ਵੀ ਚੀਨ ਨੂੰ ਵੀ ਦਿੱਤਾ ਕਰਾਰਾ ਜਵਾਬ 

ਚੀਨ ਦੇ ਹਥਿਆਰਾਂ ਦੀ ਆਵਾਜਾਈ ਨੂੰ ਦੇਖਦੇ ਹੋਏ ਅਮਰੀਕਾ ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਅਮਰੀਕਾ ਨੇ ਤਾਈਵਾਨ ਦੇ ਪੂਰਬ ਵਿੱਚ ਇੱਕ ਏਅਰਕ੍ਰਾਫਟ ਕੈਰੀਅਰ ਸਮੇਤ ਚਾਰ ਜੰਗੀ ਬੇੜੇ ਤਾਇਨਾਤ ਕੀਤੇ ਹਨ। ਮੰਗਲਵਾਰ ਨੂੰ, ਅਮਰੀਕਾ ਨੇ ਚੀਨ ਦੇ ਗੁੱਸੇ ਤੋਂ ਬਾਅਦ ਇਸ ਨੂੰ ਰੁਟੀਨ ਤਾਇਨਾਤ ਕਿਹਾ। ਜਹਾਜ਼ ਕੈਰੀਅਰ ਯੂਐਸਐਸ ਰੋਨਾਲਡ ਰੀਗਨ ਜਾਪਾਨ ਦੇ ਨੇੜੇ ਤਾਇਨਾਤ ਸੀ। ਇਸ 'ਚ ਗਾਈਡਡ ਮਿਜ਼ਾਈਲ ਸਿਸਟਮ ਲਗਾਇਆ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਉਹ ਕਿਸੇ ਵੀ ਘਟਨਾ ਦਾ ਜਵਾਬ ਦੇਣ ਦੇ ਸਮਰੱਥ ਹੈ, ਪਰ ਇਹ ਇੱਕ ਆਮ ਤਾਇਨਾਤੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News