ਕੈਨੇਡਾ : ਪੁਲਸ ਨੂੰ ਵੇਖ ਪੰਜਾਬੀਆਂ ਨੇ ਭਜਾਈ ਗੱਡੀ, ਫ਼ਿਲਮੀ ਅੰਦਾਜ਼ 'ਚ ਘੇਰ ਕਾਬੂ ਕੀਤੇ ਮੁੰਡੇ ਤੇ ਕੁੜੀ (ਵੀਡੀਓ)

Friday, Sep 23, 2022 - 10:42 AM (IST)

ਕੈਨੇਡਾ : ਪੁਲਸ ਨੂੰ ਵੇਖ ਪੰਜਾਬੀਆਂ ਨੇ ਭਜਾਈ ਗੱਡੀ, ਫ਼ਿਲਮੀ ਅੰਦਾਜ਼ 'ਚ ਘੇਰ ਕਾਬੂ ਕੀਤੇ ਮੁੰਡੇ ਤੇ ਕੁੜੀ (ਵੀਡੀਓ)

ਟੋਰਾਂਟੋ (ਬਿਊਰੋ): ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਨੇਡਾ ਦੇ ਬਰੈਂਪਟਨ ਵਿਚ ਪੁਲਸ ਨੇ ਕੁਝ ਪੰਜਾਬੀ ਮੁੰਡੇ ਅਤੇ ਇਕ ਕੁੜੀ ਨੂੰ ਕਾਬੂ ਕੀਤਾ ਹੈ। ਅਸਲ ਵਿਚ ਇਹ ਸਾਰੇ ਇਕ ਜੀਪ ਵਿਚ ਸਨ ਅਤੇ ਸੜਕ 'ਤੇ ਇੱਧਰ-ਉੱਧਰ ਗੱਡੀ ਘੁੰਮਾ ਰਹੇ ਸਨ। ਇਸ 'ਤੇ ਪੁਲਸ ਦਾ ਧਿਆਨ ਇਹਨਾਂ ਵੱਲ ਗਿਆ। ਪੁਲਸ ਨੇ ਜਦੋਂ ਉਹਨਾਂ ਦਾ ਪਿੱਛਾ ਕੀਤਾ ਤਾਂ ਉਹਨਾਂ ਨੇ ਗੱਡੀ ਰੋਕਣ ਦੀ ਬਜਾਏ ਭੱਜਣਾ ਸ਼ੁਰੂ ਕਰ ਦਿੱਤਾ। ਇਸ 'ਤੇ ਪੁਲਸ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ ਜਾਂ ਅੰਜਾਮ ਦੇ ਕੇ ਆਏ ਹਨ। ਇਸ ਮਗਰੋਂ ਪੁਲਸ ਦੀਆਂ 10-12 ਗੱਡੀਆਂ ਨੇ ਉਹਨਾਂ ਦਾ ਪਿੱਛਾ ਕੀਤਾ। ਉਹਨਾਂ ਨੇ ਪਿੱਛਾ ਕਰਦੇ ਹੋਏ ਫ਼ਿਲਮੀ ਅੰਦਾਜ਼ ਵਿਚ ਗੱਡੀ ਨੂੰ ਘੇਰ ਕੇ ਉਹਨਾਂ ਦੀ ਚੈਕਿੰਗ ਕੀਤੀ। ਚੈਕਿੰਗ ਕਰਨ ਦੀ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਔਰਤ ਦੇ ਕਤਲ ਦੇ ਦੋਸ਼ 'ਚ ਇਕ ਪੰਜਾਬੀ ਗ੍ਰਿਫ਼ਤਾਰ 

ਜਾਣਕਾਰੀ ਮੁਤਾਬਕ ਗੱਡੀ ਵਿਚ ਬੈਠੇ ਨੌਜਵਾਨਾਂ ਨੇ ਪੁਲਸ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਚੰਗੀ ਕਿਸਮਤ ਨਾਲ ਪੁਲਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਮਗਰੋਂ ਉਹਨਾਂ ਨੇ ਹੋਰ ਗੱਡੀਆਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਮੁੰਡੇ ਸੜਕ 'ਤੇ ਗ਼ਲਤ ਸਾਈਡ ਗੱਡੀ ਲੈ ਜਾਂਦੇ ਹਨ। ਇਸ ਮਗਰੋਂ ਗੱਡੀ ਇਕ ਦਰੱਖਤ ਵਿਚ ਫਸ ਜਾਂਦੀ ਹੈ। ਪੁਲਸ ਉਹਨਾਂ ਨੂੰ ਘੇਰ ਕੇ ਗੱਡੀ ਵਿਚੋਂ ਬਾਹਰ ਕੱਢਦੀ ਹੈ ਅਤੇ ਗ੍ਰਿਫ਼ਤਾਰ ਕਰ ਲੈਂਦੀ ਹੈ।ਗੱਡੀ ਵਿਚੋਂ ਇਕ ਕੁੜੀ ਨੂੰ ਵੀ ਬਾਹਰ ਕੱਢਿਆ ਜਾਂਦਾ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਜਿਹਾ ਕਰਨ ਪਿੱਛੇ ਉਹਨਾਂ ਦਾ ਅਸਲ ਮਕਸਦ ਕੀ ਸੀ। ਪੁਲਸ ਨੇ ਦੋ ਪੰਜਾਬੀ ਮੁੰਡੇ ਗ੍ਰਿਫ਼ਤਾਰ ਕੀਤੇ ਹਨ। ਪੁਲਸ ਨੇ ਇਹਨਾਂ ਨੂੰ ਰੋਕਣ ਲਈ ਫਾਇਰ ਵੀ ਕੀਤੇ ਸਨ ਪਰ ਇਹਨਾਂ ਨੌਜਵਾਨਾਂ ਨੇ ਗੱਡੀ ਨਹੀਂ ਰੋਕੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News