Fact Check: ਭੂਚਾਲ ਕਾਰਨ ਮਕਾਨਾਂ ਦੇ ਡਿੱਗਣ ਦਾ ਵੀਡੀਓ ਨੇਪਾਲ-ਤਿੱਬਤ ਦਾ ਨਹੀਂ, ਜਾਪਾਨ ਦਾ ਹੈ

Wednesday, Jan 22, 2025 - 05:28 AM (IST)

Fact Check: ਭੂਚਾਲ ਕਾਰਨ ਮਕਾਨਾਂ ਦੇ ਡਿੱਗਣ ਦਾ ਵੀਡੀਓ ਨੇਪਾਲ-ਤਿੱਬਤ ਦਾ ਨਹੀਂ, ਜਾਪਾਨ ਦਾ ਹੈ

Fact Check By Vishvas.News

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਜਾਪਾਨ ਦਾ ਹੈ। ਜਨਵਰੀ 2024 'ਚ ਜਾਪਾਨ 'ਚ ਭੂਚਾਲ ਆਉਣ ‘ਤੇ ਕਈ ਘਰ ਢਹਿ ਗਏ ਸਨ, ਇਹ ਉਸੇ ਦੀ ਵੀਡੀਓ ਹੈ। ਪੁਰਾਣੇ ਵੀਡੀਓ ਨੂੰ ਨੇਪਾਲ-ਤਿੱਬਤ ਵਿੱਚ ਆਏ ਭੂਚਾਲ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

PunjabKesari

ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਨੇਪਾਲ-ਤਿੱਬਤ ਬਾਰਡਰ 'ਤੇ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਪੁਰਾਣੀਆਂ ਘਟਨਾਵਾਂ ਨਾਲ ਸਬੰਧਤ ਹਨ। ਇਸ ਸਬੰਧੀ ਸੋਸ਼ਲ ਮੀਡੀਆ ਯੂਜ਼ਰਸ ਇੱਕ ਵੀਡੀਓ ਸ਼ੇਅਰ ਕਰ ਰਹੇ ਹਨ, ਜਿਸ ਵਿੱਚ ਇੱਕ ਸੜਕ ਦੇ ਕਿਨਾਰੇ ਬਣੇ ਮਕਾਨਾਂ ਨੂੰ ਭੂਚਾਲ ਕਾਰਨ ਢਹਿੰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਨੇਪਾਲ-ਤਿੱਬਤ ਬਾਰਡਰ 'ਤੇ ਪਿਛਲੇ ਦਿਨਾਂ 'ਚ ਆਏ ਭੂਚਾਲ ਦਾ ਸੀਨ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਵੀਡੀਓ ਜਾਪਾਨ ਦਾ ਹੈ, ਜਿੱਥੇ ਜਨਵਰੀ 2024 ਵਿੱਚ ਭੂਚਾਲ ਆਉਣ ਕਾਰਨ ਕਈ ਘਰ ਢਹਿ ਗਏ ਸਨ। ਪੁਰਾਣੀ ਵੀਡੀਓ ਨੂੰ ਨੇਪਾਲ-ਤਿੱਬਤ ਭੂਚਾਲ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ
ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਫੇਸਬੁੱਕ ਯੂਜ਼ਰ ਨੇ ਲਿਖਿਆ ਹੈ, “ਯਾ ਅੱਲ੍ਹਾ ਰਹਿਮ। ਨੇਪਾਲ-ਤਿੱਬਤ ਸਰਹੱਦ 'ਤੇ 7.1 ਤੀਬਰਤਾ ਦਾ ਜ਼ਬਰਦਸਤ ਭੂਚਾਲ। ਨੇਪਾਲ-ਤਿੱਬਤ ਸਰਹੱਦ 'ਤੇ 7.1 ਤੀਬਰਤਾ ਦਾ ਭਿਆਨਕ ਭੂਚਾਲ, 95 ਦੀ ਮੌਤ।”

ਪੋਸਟ ਦਾ ਆਰਕਾਈਵ ਵਰਜ਼ਨ ਇੱਥੇ ਦੇਖੋ।

PunjabKesari

ਪੜਤਾਲ
ਜਾਂਚ ਸ਼ੁਰੂ ਕਰਨ ਲਈ ਅਸੀਂ ਪਹਿਲਾਂ ਵੀਡੀਓ ਦੇ ਕੀਫ੍ਰੇਮ ਕੱਢੇ ਅਤੇ ਉਨਾਂ ਨੂੰ ਗੂਗਲ ਲੈਂਸ ਨਾਲ ਖੋਜਿਆ। ਸਰਚ ਕਰਨ 'ਤੇ ਸਾਨੂੰ ਇਹ ਤਸਵੀਰ ਕਈ ਨਿਊਜ਼ ਵੈੱਬਸਾਈਟਾਂ ਅਤੇ ਯੂ-ਟਿਊਬ ਚੈਨਲਾਂ 'ਤੇ ਮਿਲੀ।

PunjabKesari

ਵਾਇਰਲ ਵੀਡੀਓ 2 ਫਰਵਰੀ 2024 ਨੂੰ ਜਾਪਾਨ ਸਥਿਤ ਨਿਊਜ਼ ਵੈੱਬਸਾਈਟ Hokuriku Shimbun ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਮਿਲਿਆ। ਇੱਥੇ ਵੀਡੀਓ ਨੂੰ ਜਾਪਾਨ ਦੇ ਕਿਸੇ ਸ਼ਹਿਰ ਦਾ ਦੱਸਿਆ ਗਿਆ ਹੈ।

ਇਸ ਆਧਾਰ 'ਤੇ ਅਸੀਂ ਹੋਰ ਜਾਂਚ ਕੀਤੀ ਅਤੇ ਸਾਨੂੰ ਇਹ ਵਾਇਰਲ ਵੀਡੀਓ ਜਾਪਾਨ ਦੀ ਨਿਊਜ਼ ਵੈੱਬਸਾਈਟ chunichi.co 'ਤੇ ਛਪੀ ਖਬਰ ਵਿੱਚ ਮਿਲੀ। 4 ਜਨਵਰੀ 2024 ਨੂੰ ਪ੍ਰਕਾਸ਼ਿਤ ਖਬਰ ਦੇ ਨਾਲ ਇੱਥੇ ਦਿੱਤੀ ਗਈ ਜਾਣਕਾਰੀ ਅਨੁਸਾਰ, ਜਾਪਾਨ ਵਿੱਚ 7.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਕਈ ਵੀਡੀਓ ਸਾਹਮਣੇ ਆਏ ਹਨ। ਉੱਥੇ ਹੀ, ਇਸ ਵਾਇਰਲ ਕੀਤੇ ਜਾ ਰਹੇ ਵੀਡੀਓ ਬਾਰੇ ਦੱਸਿਆ ਗਿਆ ਹੈ ਕਿ ਇਹ ਇਸ਼ੀਕਾਵਾ ਸੂਬੇ ਦੇ ਤਾਕਾਡਾਟੇਚੋ ਸ਼ਹਿਰ ਦਾ ਹੈ, ਜਿਸ ਵਿੱਚ ਇਮਾਰਤਾਂ ਜ਼ਮੀਨ ਵਿਚ ਧੱਸਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ।

ਸਾਨੂੰ ਜਾਪਾਨ ਸਥਿਤ ਕਈ ਹੋਰ ਨਿਊਜ਼ ਵੈੱਬਸਾਈਟਾਂ ਅਤੇ ਯੂ-ਟਿਊਬ ਚੈਨਲਾਂ 'ਤੇ ਵਾਇਰਲ ਵੀਡੀਓ ਅਤੇ ਇਸ ਨਾਲ ਜੁੜੀਆਂ ਖਬਰਾਂ ਮਿਲੀਆਂ। ਜਿਸ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਵਾਇਰਲ ਵੀਡੀਓ ਨਾਂ ਜੁੜੀ ਜਾਣਕਾਰੀ ਲਈ ਅਸੀਂ ਜਾਪਾਨ ਦੇ ਪੱਤਰਕਾਰ ਡਾ. ਦੱਜਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਜਾਪਾਨ ਦਾ ਹੈ ਅਤੇ ਇਸ ਵੀਡੀਓ 'ਚ ਸੜਕ ਦਾ ਲੇਆਊਟ ਦੇਖ ਕੇ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ।

ਅਮਰੀਕੀ ਸਰਕਾਰ ਦੀ ਜਿਓਲਾਜੀਕਲ ਸੰਸਥਾ ਮੁਤਾਬਕ, ਨੇਪਾਲ-ਤਿੱਬਤ ਸਰਹੱਦ 'ਤੇ ਕਰੀਬ 7.1 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੇ ਨਾਲ ਹੀ 10 ਜਨਵਰੀ 2025 ਨੂੰ ਪ੍ਰਕਾਸ਼ਿਤ ਰਾਇਟਰਜ਼ ਦੀ ਖਬਰ ਵਿੱਚ ਦੱਸਿਆ ਗਿਆ ਕਿ ਇਸ ਭੂਚਾਲ ਕਾਰਨ ਹੁਣ ਤੱਕ 126 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 337 ਲੋਕ ਜ਼ਖਮੀ ਹੋਏ ਹਨ।

ਗੁੰਮਰਾਹਕੁੰਨ ਪੋਸਟ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ‘Saqib Mehjoor’ ਦੀ ਸੋਸ਼ਲ ਸਕੈਨਿੰਗ ਦੌਰਾਨ ਅਸੀਂ ਪਾਇਆ ਕਿ ਯੂਜ਼ਰ ਨੂੰ ਸੱਤ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਸਿੱਟਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਜਾਪਾਨ ਦਾ ਹੈ। ਜਨਵਰੀ 2024 'ਚ ਜਾਪਾਨ 'ਚ ਭੂਚਾਲ ਆਉਣ 'ਤੇ ਕਈ ਘਰ ਢਹਿ ਗਏ ਸਨ, ਇਹ ਉਸੇ ਦੀ ਵੀਡੀਓ ਹੈ। ਪੁਰਾਣੇ ਵੀਡੀਓ ਨੂੰ ਨੇਪਾਲ-ਤਿੱਬਤ ਵਿੱਚ ਆਏ ਭੂਚਾਲ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ AajTak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ਜਗ ਬਾਣੀਨੇ ਪ੍ਰਕਾਸ਼ਿਤ ਕੀਤਾ ਹੈ)


author

Sandeep Kumar

Content Editor

Related News