ਸਵੇਰੇ-ਸਵੇਰੇ ਕੰਬ ਗਈ ਧਰਤੀ ! ਨੇਪਾਲ ''ਚ ਲੱਗੇ ਭੂਚਾਲ ਦੇ ਝਟਕੇ
Sunday, Dec 07, 2025 - 10:29 AM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜਿੱਥੇ ਐਤਵਾਰ ਸਵੇਰੇ ਇਕ ਵਾਰ ਫ਼ਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੀ ਤੀਬਰਤਾ 4.1 ਰਹੀ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਦੱਸਿਆ ਕਿ ਇਹ ਭੂਚਾਲ ਸਵੇਰੇ 8:13 ਵਜੇ ਆਇਆ ਅਤੇ ਇਸ ਦੀ ਡੂੰਘਾਈ ਸਿਰਫ਼ 5 ਕਿਲੋਮੀਟਰ ਸੀ।
NCS ਨੇ 'X' 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਭੂਚਾਲ ਦੀ ਤੀਬਰਤਾ 4.1 ਰਹੀ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਨੇਪਾਲ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਖੇਤਰ ਹੈ ਕਿਉਂਕਿ ਇਹ ਇੱਕ ਅਜਿਹੀ ਹੱਦ 'ਤੇ ਸਥਿਤ ਹੈ, ਜਿੱਥੇ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ। ਇਸ ਟੱਕਰ ਕਾਰਨ ਬਹੁਤ ਜ਼ਿਆਦਾ ਦਬਾਅ ਪੈਦਾ ਹੁੰਦਾ ਹੈ, ਜੋ ਭੂਚਾਲਾਂ ਦੇ ਰੂਪ ਵਿੱਚ ਬਾਹਰ ਨਿਕਲਦਾ ਹੈ। ਨੇਪਾਲ ਹਿਮਾਲੀਅਨ ਖੇਤਰ ਵਿੱਚ ਸਥਿਤ ਹੈ, ਜੋ ਕਿ ਇਸ ਲਗਾਤਾਰ ਟੱਕਰ ਕਾਰਨ ਤੀਬਰ ਭੂਚਾਲ ਗਤੀਵਿਧੀ ਦਾ ਇੱਕ ਖੇਤਰ ਹੈ।
