ਕਨੈਕਟੀਕਟ ਜਹਾਜ਼ ਹਾਦਸੇ ''ਚ ਮਾਰੇ ਗਏ 4 ਲੋਕਾਂ ਦੇ ਨਾਮ ਜਾਰੀ
Saturday, Sep 04, 2021 - 11:24 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਕਨੈਕਟੀਕਟ ਵਿੱਚ ਵੀਰਵਾਰ ਸਵੇਰੇ ਫਾਰਮਿੰਗਟਨ ਵਿੱਚ ਇੱਕ ਉਦਯੋਗਿਕ ਇਮਾਰਤ ਨਾਲ ਟਕਰਾ ਕੇ ਹਾਦਸਾ ਗ੍ਰਸਤ ਹੋਏ ਇੱਕ ਛੋਟੇ ਜਹਾਜ਼ ਵਿੱਚ ਮਾਰੇ ਗਏ ਚਾਰ ਲੋਕਾਂ ਦੇ ਨਾਮ ਪ੍ਰਸ਼ਾਸ਼ਨ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹਨ। ਫਾਰਮਿੰਗਟਨ ਪੁਲਸ ਵਿਭਾਗ ਦੇ ਅਨੁਸਾਰ, ਇਸ ਹਾਦਸੇ ਵਿੱਚ ਮਾਰੇ ਗਏ ਦੋ ਪਾਇਲਟਾਂ ਦੀ ਪਛਾਣ ਬ੍ਰਿਸਟਲ, ਕੋਨ ਦੇ 55 ਸਾਲਾਂ ਵਿਲੀਅਮ ਓਲੇਰੀ ਅਤੇ ਡੈਨਬਰੀ, ਕੋਨ ਦੇ 57 ਸਾਲਾਂ ਮਾਰਕ ਮੌਰੋ ਵਜੋਂ ਹੋਈ ਹੈ। ਇਸਦੇ ਇਲਾਵਾ ਮਰਨ ਵਾਲੇ ਦੋ ਯਾਤਰੀਆਂ ਵਿੱਚ ਇੱਕ ਵਿਆਹੁਤਾ ਜੋੜਾ, 33 ਸਾਲਾਂ ਕੌਰਟਨੀ ਹੈਵੀਲੈਂਡ ਅਤੇ 31 ਸਾਲਾਂ ਵਿਲੀਅਮ ਸ਼ਰੌਨਰ ਸਨ ਜੋ ਕਿ ਬੋਸਟਨ ਦੇ ਡਾਕਟਰ ਸਨ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਹ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਕੋਈ ਤਕਨੀਕੀ ਨੁਕਸ ਪੈਣ ਕਰਕੇ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਜਰਮਨ ਦੀ ਇੱਕ ਉਦਯੋਗਿਕ ਮਸ਼ੀਨ ਨਿਰਮਾਣ ਕੰਪਨੀ ਦੀ ਪ੍ਰਬੰਧਕੀ ਇਮਾਰਤ ਨਾਲ ਟਕਰਾਇਆ। ਫਾਰਮਿੰਗਟਨ ਪੁਲਸ ਵਿਭਾਗ ਅਤੇ ਪ੍ਰਸ਼ਾਸਨ ਨੇ ਇਸ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਚਾਰ ਵਿਅਕਤੀਆਂ ਦੇ ਦੋਸਤਾਂ ਅਤੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਸਤੰਬਰ ਦੇ ਅਖੀਰ 'ਚ ਜਾ ਸਕਦੇ ਹਨ ਅਮਰੀਕਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।