ਵੈਨੇਜ਼ੁਏਲਾ ਆਰਥਿਕ ਸੰਕਟ : 1 ਕਿਲੋ ਚੌਲ ਪਿੱਛੇ ਹੋ ਰਹੇ ਕਤਲ

Monday, Feb 11, 2019 - 08:31 PM (IST)

ਵੈਨੇਜ਼ੁਏਲਾ ਆਰਥਿਕ ਸੰਕਟ : 1 ਕਿਲੋ ਚੌਲ ਪਿੱਛੇ ਹੋ ਰਹੇ ਕਤਲ

ਕਾਰਾਕਾਸ (ਏਜੰਸੀ)- ਵੈਨੇਜ਼ੁਏਲਾ ਦਾ ਆਰਥਿਕ ਸੰਕਟ ਅੱਜ ਦੀ ਤਰੀਕ ਵਿਚ ਕਿਸੇ ਤੋਂ ਲੁਕਿਆ ਨਹੀਂ ਹੈ। ਹਾਲਤ ਇਹ ਹੈ ਕਿ ਉਥੇ ਲੋਕਾਂ ਨੂੰ ਖਾਣ ਦੇ ਲਾਲੇ ਪੈ ਗਏ ਹਨ। ਕੌਮਾਂਤਰੀ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਉਥੇ ਭੁੱਖਮਰੀ ਦਾ ਆਲਮ ਹੈ। ਇਕ ਕਿਲੋ ਚੌਲ ਲਈ ਲੋਕ ਇਕ-ਦੂਜੇ ਨੂੰ ਕਤਲ ਕਰਨ ਤੋਂ ਵੀ ਨਹੀਂ ਡਰਦੇ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕੌਮਾਂਤਰੀ ਮਦਦ ਨੂੰ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ ਕਿ ਉਨ੍ਹਾਂ ਦਾ ਦੇਸ਼ ਭਿਖਾਰੀ ਨਹੀਂ ਹੈ। ਇਹ ਹਾਲ ਉਦੋਂ ਹੈ ਜਦੋਂ ਆਰਥਿਕ ਤੌਰ 'ਤੇ ਬਦਹਾਲੀ ਦਾ ਸਾਹਮਣਾ ਕਰ ਰਹੇ ਵੈਨੇਜ਼ੁਏਲਾ ਵਿਚ ਮੁਦਰਾਸਫੀਤੀ ਦੀ ਦਰ 13 ਲੱਖ ਫੀਸਦ ਤੱਕ ਵਧ ਚੁੱਕੀ ਹੈ।

ਹਾਲ ਇਹ ਹੈ ਕਿ ਵੈਨੇਜ਼ੁਏਲਾ ਦੇ ਕਿਸੇ ਰੈਸਟੋਰੈਂਟ ਵਿਚ ਆਮ ਖਾਣਾ 34 ਹਜ਼ਾਰ ਰੁਪਏ, 5 ਹਜ਼ਾਰ ਰੁਪਏ ਲਿਟਰ ਤੋਂ ਜ਼ਿਆਦਾ ਦੁੱਧ, 6535 ਰੁਪਏ ਵਿਚ ਇਕ ਦਰਜਨ ਆਂਡੇ, 11 ਹਜ਼ਾਰ ਰੁਪਏ ਕਿਲੋ ਟਮਾਟਰ, 16 ਹਜ਼ਾਰ ਰੁਪਏ ਮੱਖਨ, 17 ਹਜ਼ਾਰ ਰੁਪਏ ਕਿਲੋ ਆਲੂ, 95 ਹਜ਼ਾਰ ਰੈਡ ਟੇਬਲ ਵਾਈਨ, 12 ਹਜ਼ਾਰ ਰੁਪਏ ਵਿਚ ਘਰੇਲੂ ਬੀਅਰ ਅਤੇ 6 ਹਜ਼ਾਰ ਰੁਪਏ ਵਿਚ ਕੋਕਾ ਕੋਲਾ ਦੀ ਦੋ ਲਿਟਰ ਬੋਤਲ ਮਿਲ ਰਹੀ ਹੈ।


author

Sunny Mehra

Content Editor

Related News