ਵੈਨੇਜੁਏਲਾ 'ਚ 10 ਲੱਖ ਫੀਸਦੀ ਵਧੀ ਮਹਿੰਗਾਈ

Saturday, Jul 28, 2018 - 08:24 PM (IST)

ਕਰਾਕਸ— ਦੱਖਣੀ ਅਮਰੀਰਾ ਦੇ ਦੇਸ਼ ਵੈਨੇਜੁਏਲਾ 'ਚ ਲੋਕ ਇਨ੍ਹਾਂ ਦਿਨੀਂ ਜ਼ਬਰਦਸਤ ਮਹਿੰਗਾਈ ਦੀ ਮਾਰ ਤੋਂ ਪ੍ਰੇਸ਼ਾਨ ਹਨ। ਵੈਨੇਜੁਏਲਾ 'ਚ ਮਹਿੰਗਾਈ ਦਰ 10 ਲੱਖ ਫੀਸਦੀ ਤਕ ਵੱਧ ਗਈ ਹੈ, ਜਿਸ ਕਾਰਨ ਉਥੇ ਚੀਜ਼ਾਂ ਦੇ ਭਾਅ ਕਈ ਗੁਣਾ ਵੱਧ ਗਏ ਹਨ। ਕਦੇ ਦੱਖਣੀ ਅਮਰੀਕਾ ਦੇ ਸਭ ਤੋਂ ਅਮੀਰ ਦੇਸ਼ਾਂ 'ਚੋਂ ਇਕ ਵੈਨੇਜੁਏਲਾ ਦੀ ਇਸ ਹਾਲਤ ਪਿੱਛੇ ਗਲਤ ਸਾਮਾਜਿਕ ਪ੍ਰੋਯੇਗ ਜ਼ਿੰਮੇਵਾਰ ਰਹੇ ਹਨ।
ਵੈਨੇਜੁਏਲਾ ਸੰਕਟ ਕਾਰਨ ਤ੍ਰਿਨਿਦਾਦ ਤੇ ਟੈਬੇਗੋ ਸਾਹਮਣੇ ਵੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ ਕਿਉਂਕਿ ਸਭ ਤੋਂ ਵਧ ਸ਼ਰਣਾਰਥੀ ਇਨ੍ਹਾਂ ਦੋ ਦੇਸ਼ਾਂ 'ਚ ਸ਼ਰਣ ਲੈਣ ਲਈ ਪਹੁੰਚ ਰਹੇ ਹਨ। ਹਾਲਾਂਕਿ ਇਨ੍ਹਾਂ ਦੋਹਾਂ ਦੇਸ਼ਾਂ ਦੀ ਸਥਿਤੀ ਵੀ ਅਜਿਹੀ ਨਹੀਂ ਹੈ ਕਿ ਉਹ ਵੈਨੇਜੁਏਲਾ ਦੇ ਲੋਕਾਂ ਨੂੰ ਆਪਣੇ ਦੇਸ਼ 'ਚ ਸਰਣ ਦੇ ਸਕਣ। ਜਿਸ ਕਾਰਨ ਸਰਹੱਦ 'ਤੇ ਮਨੁੱਖੀ ਤਸਕਰੀ ਦੀ ਸ਼ੁਰੂਆਤ ਵੀ ਸ਼ੁਰੂ ਹੋ ਚੁੱਕੀ ਹੈ।
ਦੱਸ ਦਈਏ ਕਿ 1950 ਤੋਂ 1980 ਦੇ ਦਹਾਕੇ ਤਕ ਵੈਨੇਜੁਏਲਾ ਆਰਥਿਕ ਤੌਰ 'ਤੇ ਮਜ਼ਬੂਤ ਦੇਸ਼ ਸੀ। ਇਥੇ ਤੇਲ ਦੇ ਕਈ ਭੰਡਾਰ ਮੌਜੂਦ ਸਨ ਪਰ ਫਿਰ ਤੇਲ ਦੀਆਂ ਕੀਮਤਾਂ 'ਚ ਉਤਾਰ ਚੜ੍ਹਾਅ, ਮੁਦਰਾ ਸੰਕਟ ਤੇ ਸਰਕਾਰ ਦੀਆਂ ਗਲਤ ਨੀਤੀਆਂ ਨੇ ਇਸ ਦੇਸ਼ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ।


Related News