ਇਸ ਦੇਸ਼ ਦੇ ਰਾਸ਼ਟਰਪਤੀ ਨੇ ਆਬਾਦੀ ਵਧਾਉਣ ਲਈ ਔਰਤਾਂ ਨੂੰ ਕੀਤੀ ਇਹ ਅਪੀਲ

03/05/2020 12:55:02 PM

ਕਾਰਾਕਾਸ (ਬਿਊਰੋ): ਇਕ ਪਾਸੇ ਜਿੱਥੇ ਦੁਨੀਆ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਜ਼ਿਆਦਾਤਰ ਦੇਸ਼ਾਂ ਨੇ ਆਬਾਦੀ 'ਤੇ ਕੰਟਰੋਲ ਲਈ ਕਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਹਨ। ਉੱਥੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਅਜੀਬੋ-ਗਰੀਬ ਬਿਆਨ ਦਿੰਦੇ ਹੋਏ ਆਪਣੇ ਦੇਸ਼ ਦੀਆਂ ਔਰਤਾਂ ਨੂੰ ਇਕ ਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦੇਣ ਦੀ ਅਪੀਲ ਕੀਤੀ। ਹਾਲ ਹੀ ਦੇ ਸਾਲਾਂ ਵਿਚ ਆਰਥਿਕ ਸੰਕਟ ਤੋਂ ਬਚਣ ਲਈ ਇਸ ਦੇਸ਼ ਤੋਂ ਲੱਖਾਂ ਲੋਕਾਂ ਦਾ ਪਲਾਇਨ ਹੋਇਆ। 

PunjabKesari

ਵਿਭਿੰਨ ਜਨਮ ਵਿਧੀਆਂ ਨੂੰ ਵਧਾਵਾ ਦੇਣ ਵਾਲੇ ਸਰਕਾਰੀ ਪ੍ਰੋਗਰਾਮ ਵਿਚ ਮਾਦੁਰੋ ਨੇ ਮੰਗਲਵਾਰ ਸ਼ਾਮ ਨੂੰ ਇਕ ਟੀ.ਵੀ. ਪ੍ਰੋਗਰਾਮ ਦੇ ਦੌਰਾਨ ਇਹ ਗੱਲ ਕਹੀ। ਸਮਾਜਵਾਦੀ ਰਾਸ਼ਟਰਪਤੀ ਮਾਦੁਰੋ ਨੇ ਇਸ ਪ੍ਰੋਗਰਾਮ ਵਿਚ ਇਕ ਮਹਿਲਾ ਨੂੰ ਕਿਹਾ,''ਦੇਸ਼ ਨੂੰ 6 ਸਿਹਤਮੰਦ ਮੁੰਡੇ ਅਤੇ ਕੁੜੀਆਂ ਦੇਣ ਲਈ ਭਗਵਾਨ ਤੁਹਾਨੂੰ ਅਸ਼ੀਰਵਾਦ ਦੇਵੇ।'' ਮਾਦੁਰੋ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਔਰਤਾਂ ਘੱਟੋ-ਘੱਟ 6 ਬੱਚਿਆਂ ਨੂੰ ਜਨਮ ਦੇਣ। ਮਾਤਭੂਮੀ ਨੂੰ ਵਧਣ ਦਿਓ! 

ਭਾਵੇਂਕਿ ਮਾਦੁਰੋ ਦੀ ਇਸ ਟਿੱਪਣੀ ਦੀ ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਹੋਰ ਲੋਕਾਂ ਨੇ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਲੋਕ ਪਹਿਲਾਂ ਤੋਂ ਹੀ ਆਪਣੇ ਪਰਿਵਾਰਾਂ ਦੀਆਂ ਬੁਨਿਆਦੀ ਲੋੜਾਂ ਜਿਵੇਂ ਭੋਜਨ, ਕੱਪੜਾ ਅਤੇ ਸਿਹਤ ਦੇਖਭਾਲ ਲਈ ਸੰਘਰਸ਼ ਕਰ ਰਹੇ ਹਨ। ਅਜਿਹੇ ਵਿਚ 6 ਬੱਚਿਆਂ ਦੇ ਪਾਲਣ-ਪੋਸ਼ਣ ਨਾਲ ਪਰਿਵਾਰ ਦੀਆਂ ਆੜਥਿਕ ਮੁਸ਼ਕਲਾਂ ਵਿਚ ਵਾਧਾ ਹੋਵੇਗਾ। ਨੌਜਵਾਨ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਇਕ ਸਮੂਹ CESODAP ਦੇ ਬਾਨੀ ਆਸਕਰ ਮਿਸਲੇ ਨੇ ਕਿਹਾ,''ਇਹ ਗੈਰ ਜ਼ਿੰਮੇਵਾਰੀ ਵਾਲਾ ਬਿਆਨ ਹੈ।'' 

ਪੜ੍ਹੋ ਇਹ ਅਹਿਮ ਖਬਰ - ਟਰੰਪ ਨੂੰ ਕੋਰੋਨਾ ਦਾ ਡਰ, ਬੋਲੇ- 'ਮੈਂ ਆਪਣਾ ਚਿਹਰਾ ਕਈ ਦਿਨਾਂ ਤੋਂ ਨਹੀਂ ਛੂਹਿਆ'

ਉਹਨਾਂ ਨੇ ਕਿਹਾ,''ਮਾਤਭੂਮੀ ਨੂੰ ਬਣਾਉਣ ਲਈ ਗਣਤੰਤਰ ਦੇ ਰਾਸ਼ਟਰਪਤੀ ਔਰਤਾਂ ਨੂੰ 6 ਬੱਚਿਆਂ ਨੂੰ ਜਨਮ ਦੇਣ ਲਈ ਉਤਸ਼ਾਹਿਤ ਕਰ ਰਹੇ ਹਨ। ਜਦਕਿ ਉੱਥੇ ਅਜਿਹੀ ਮਾਤਭੂਮੀ ਹੈ ਜੋ ਆਪਣੇ ਬੱਚਿਆਂ ਦੇ ਜੀਵਨ ਦੀ ਗਾਰੰਟੀ ਨਹੀਂ ਦਿੰਦੀ।'' ਸੰਯੁਕਤ ਰਾਸ਼ਟਰ ਦੇ ਮੁਤਾਬਕ ਸਾਲ 2015 ਦੇ ਬਾਅਦ ਤੋਂ ਦੇਸ਼ ਦੇ ਆਰਥਿਕ ਪਤਨ ਅਤੇ ਡੂੰਘੀ ਰਾਜਨੀਤਕ ਵੰਡ ਦੇ ਕਾਰਨ 45 ਲੱਖ ਤੋਂ ਵੱਧ ਲੋਕਾਂ ਨੂੰ ਵੈਨੇਜ਼ੁਏਲਾ ਛੱਡ ਕੇ ਜਾਣਾ ਪਿਆ ਹੈ। ਯੂ.ਐੱਨ. ਵਰਲਡ ਫੂਡ ਪ੍ਰੋਗਰਾਮ ਨੇ ਵੀ ਹਾਲ ਹੀ ਵਿਚ ਕਿਹਾ ਸੀ ਕਿ 93 ਲੱਖ ਲੋਕ ਆਪਣੀਆਂ ਬੁਨਿਆਦੀ ਖੁਰਾਕ ਲੋੜਾਂ ਪੂਰੀਆਂ ਕਰਨ ਵਿਚ ਅਸਮੱਰਥ ਹਨ। ਇਹ ਗਿਣਤੀ ਵੈਨੇਜ਼ੁਏਲਾ ਦੀ ਆਬਾਦੀ ਦਾ ਲੱਗਭਗ ਇਕ ਤਿਹਾਈ ਹੈ। ਜਾਨਸ ਹਾਪਕਿਨਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਸਹਿਯੋਗ ਨਾਲ ਹਿਊਮਨ ਰਾਈਟਸ ਦੀ ਇਕ ਰਿਪੋਰਟ ਨੇ ਪਿਛਲੇ ਸਾਲ ਨਤੀਜਾ ਕੱਢਿਆ ਸੀ ਕਿ ਵੈਨੇਜ਼ੁਏਲਾ ਵਿਚ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਹੈ।


Vandana

Content Editor

Related News