ਪੋਪ ਲੀਓ ਦੇ 71ਵੇਂ ਜਨਮਦਿਨ ’ਤੇ ਵੈਟੀਕਨ ਕਰਮਚਾਰੀਆਂ ਨੂੰ ਮਿਲਿਆ ਤੋਹਫ਼ਾ, ਤਨਖ਼ਾਹ ਕਟੌਤੀ ਵਾਪਸ ਲੈਣ ਦਾ ਹੁਕਮ

Tuesday, Sep 15, 2026 - 01:48 AM (IST)

ਪੋਪ ਲੀਓ ਦੇ 71ਵੇਂ ਜਨਮਦਿਨ ’ਤੇ ਵੈਟੀਕਨ ਕਰਮਚਾਰੀਆਂ ਨੂੰ ਮਿਲਿਆ ਤੋਹਫ਼ਾ, ਤਨਖ਼ਾਹ ਕਟੌਤੀ ਵਾਪਸ ਲੈਣ ਦਾ ਹੁਕਮ

ਵੈਟੀਕਨ ਸਿਟੀ (ਏਜੰਸੀ) : ਪੋਪ ਲੀਓ 14ਵੇਂ ਨੇ ਸੋਮਵਾਰ ਨੂੰ ਆਪਣਾ 71ਵਾਂ ਜਨਮਦਿਨ ਮਨਾਇਆ ਪਰ ਇਸ ਮੌਕੇ ਤੋਹਫ਼ਾ ਵੈਟੀਕਨ ਦੇ ਕਰਮਚਾਰੀਆਂ ਨੂੰ ਮਿਲਿਆ। ਪੋਪ ਨੇ ਸਾਲ 2021 ’ਚ ਕੋਵਿਡ-19 ਮਹਾਮਾਰੀ ਦੇ ਦੌਰਾਨ ਵੈਟੀਕਨ ਦੇ ਕਈ ਕਰਮਚਾਰੀਆਂ ਦੀ ਤਨਖਾਹ ’ਚ ਕੀਤੀ ਗਈ ਕਟੌਤੀ ਨੂੰ ਵਾਪਸ ਲੈਣ ਦਾ ਹੁਕਮ ਜਾਰੀ ਕੀਤਾ।

ਇਹ ਵੀ ਪੜ੍ਹੋ : ਇਤਿਹਾਸ 'ਚ ਪਹਿਲੀ ਵਾਰ ਕਿਸੇ ਔਰਤ ਨੂੰ ਮਿਲ ਸਕਦੀ ਹੈ UN ਦੀ ਕਮਾਨ

ਤਤਕਾਲੀ ਪੋਪ ਫ੍ਰਾਂਸਿਸ ਨੇ ਕੋਵਿਡ ਕਾਲ ’ਚ ਖਰਚਿਆਂ ’ਚ ਬੱਚਤ ਅਤੇ ਕਰਮਚਾਰੀਆਂ ਦੀਆਂ ਨੌਕਰੀਆਂ ਬਚਾਉਣ ਲਈ ਤਨਖਾਹ ’ਚ ਕਟੌਤੀ ਕੀਤੀ ਸੀ। ਉਸ ਸਮੇਂ ਹੋਲੀ ਸੀ ਭਾਰੀ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਸੀ। ਵੈਟੀਕਨ ਮਿਊਜ਼ੀਅਮ ਕਈ ਮਹੀਨਿਆਂ ਤੱਕ ਬੰਦ ਰਹਿਣ ਨਾਲ ਆਮਦਨ ਦਾ ਇਕ ਮੁੱਖ ਸਰੋਤ ਪ੍ਰਭਾਵਿਤ ਹੋਇਆ ਸੀ। ਪੋਪ ਲੀਓ ਨੇ ਆਪਣੇ ਹੁਕਮ ’ਚ ਕਿਹਾ ਕਿ ਤਨਖਾਹ ਨਾਲ ਜੁੜੇ ਇਹ ਕਦਮ ਹੁਣ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਹੋਲੀ ਸੀ ਅਤੇ ਵੈਟੀਕਨ ਸਿਟੀ ਦੀਆਂ ਸੰਸਥਾਵਾਂ ਆਰਥਿਕ ਸਥਿਰਤਾ ਬਣਾਏ ਰੱਖਣ ਲਈ ਆਪਣੇ ਯਤਨ ਜਾਰੀ ਰੱਖਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News