ਬ੍ਰਿਟੇਨ ਦੇ ਕਿਲੇ ’ਤੇ ਪਾਕਿਸਤਾਨ ਦਾ ਝੰਡਾ ! ਖੜ੍ਹਾ ਹੋਇਆ ਵਿਵਾਦ

Wednesday, Sep 09, 2026 - 09:12 AM (IST)

ਬ੍ਰਿਟੇਨ ਦੇ ਕਿਲੇ ’ਤੇ ਪਾਕਿਸਤਾਨ ਦਾ ਝੰਡਾ ! ਖੜ੍ਹਾ ਹੋਇਆ ਵਿਵਾਦ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਵੇਲਜ਼ ’ਚ ਕਾਰਡਿਫ਼ ਕੈਸਲ ’ਤੇ ਪਾਕਿਸਤਾਨ ਦਾ ਝੰਡਾ ਲਹਿਰਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦੱਖਣਪੰਥੀ ਰਿਫਾਰਮ ਯੂ. ਕੇ. ਪਾਰਟੀ ਨੇ ਇਸ ਦਾ ਵਿਰੋਧ ਕੀਤਾ ਹੈ।

ਰਿਫਾਰਮ ਦੇ ਸੀਨੀਅਰ ਨੇਤਾ ਰਾਬਰਟ ਜੇਨਰਿਕ ਨੇ ਸੋਸ਼ਲ ਮੀਡੀਆ ’ਤੇ ਕਾਰਡਿਫ਼ ਕੈਸਲ ’ਤੇ ਪਾਕਿਸਤਾਨੀ ਝੰਡਾ ਲਹਿਰਾਏ ਜਾਣ ਦੀ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਤਿਹਾਸਕ ਇਮਾਰਤਾਂ ’ਤੇ ਵਿਦੇਸ਼ੀ ਝੰਡੇ ਲਹਿਰਾਉਣਾ ਬੰਦ ਹੋਣਾ ਚਾਹੀਦਾ ਹੈ।

ਉੱਥੇ ਹੀ ਕਾਰਡਿਫ਼ ਕੌਂਸਲ ਦੇ ਲੇਬਰ ਨੇਤਾ ਕ੍ਰਿਸ ਵੀਵਰ ਨੇ ਕਿਹਾ ਕਿ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ’ਤੇ ਝੰਡਾ ਲਹਿਰਾਉਣ ਦਾ ਮਕਸਦ ਕਾਰਡਿਫ਼ ’ਚ ਰਹਿਣ ਵਾਲੇ ਪਾਕਿਸਤਾਨੀ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨ ਦੇਣਾ ਸੀ। 

ਕ੍ਰਿਸ ਵੀਵਰ ਨੇ ਦੱਸਿਆ ਕਿ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਭਾਰਤੀ ਝੰਡਾ ਵੀ ਲਹਿਰਾਇਆ ਗਿਆ ਸੀ। ਵੀਵਰ ਨੇ ਕਿਹਾ ਕਿ ਇਹ ਸਾਰਾ ਹੰਗਾਮਾ ਗਲਤ ਜਾਣਕਾਰੀਆਂ ਕਾਰਨ ਪੈਦਾ ਹੋਇਆ ਹੈ ਅਤੇ ਹੁਣ ਇਸ ਨੂੰ ਰੋਕਣ ਦਾ ਸਮਾਂ ਆ ਗਿਆ ਹੈ।


 


author

Harpreet SIngh

Content Editor

Related News