ਸਕੂਲ ਬੰਦ, ਆਨਲਾਈਨ ਹੋਵੇਗੀ ਪੜ੍ਹਾਈ ! ਇੰਡੋਨੇਸ਼ੀਆ ਸਰਕਾਰ ਨੇ ਜਾਰੀ ਕੀਤੇ ਹੁਕਮ
Wednesday, Sep 09, 2026 - 03:28 PM (IST)
ਪਾਲੇਮਬਾਂਗ (ਭਾਸ਼ਾ): ਇੰਡੋਨੇਸ਼ੀਆ ਦੇ ਦੱਖਣੀ ਸੁਮਾਤਰਾ ਪ੍ਰਾਂਤ ਦੀ ਰਾਜਧਾਨੀ ਦੇ ਸਕੂਲਾਂ ਨੇ ਬੁੱਧਵਾਰ ਨੂੰ ਰਿਮੋਟ ਲਰਨਿੰਗ ਮਤਲਬ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ। ਰਾਜਧਾਨੀ ਪਾਲੇਮਬਾਂਗ ਵਿੱਚ ਜੰਗਲਾਂ ਅਤੇ ਪੀਟਲੈਂਡ (ਜੈਵਿਕ ਮਿੱਟੀ) ਦੀ ਅੱਗ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਸੰਸਥਾ 'ਸੇਵ ਦ ਚਿਲਡ੍ਰਨ' ਅਨੁਸਾਰ ਇਸ ਵਾਤਾਵਰਣਕ ਸੰਕਟ ਕਾਰਨ ਦੇਸ਼ ਭਰ ਵਿੱਚ 14 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ।
ਪਾਲੇਮਬਾਂਗ ਵਿੱਚ ਕਿੰਡਰਗਾਰਟਨ ਤੋਂ ਲੈ ਕੇ ਜੂਨੀਅਰ ਹਾਈ ਸਕੂਲ ਤੱਕ ਦੇ 1,030 ਸਕੂਲਾਂ ਦੇ 2,50,000 ਤੋਂ ਵੱਧ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੇਅਰ ਰਾਤੂ ਦੇਵਾ ਨੇ ਦੱਸਿਆ ਕਿ ਵਧਦੇ ਧੂੰਏਂ ਕਾਰਨ ਬੱਚਿਆਂ ਵਿੱਚ ਸਾਹ ਦੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਬਣਿਆ ਹੋਇਆ ਸੀ, ਜਿਸ ਦੇ ਮੱਦੇਨਜ਼ਰ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਸਰਕਾਰ ਵੱਲੋਂ ਪਹਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖ਼ਰਾਬ ਹਵਾ ਗੁਣਵੱਤਾ ਕਾਰਨ ਸੁਮਾਤਰਾ ਅਤੇ ਬੋਰਨੀਓ ਟਾਪੂਆਂ 'ਤੇ ਲਗਭਗ 12,800 ਸਕੂਲ ਬੰਦ ਹਨ।
ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ 'ਹੋਲੀਡੇ ਗਿਫਟ'
ਇੰਡੋਨੇਸ਼ੀਆ ਦੇ ਜੰਗਲਾਂ ਦੀ ਅੱਗ ਕਾਰਨ ਪੈਦਾ ਹੋਇਆ ਜ਼ਹਿਰੀਲਾ ਧੂੰਆਂ ਸਰਹੱਦਾਂ ਪਾਰ ਦੱਖਣ-ਪੂਰਬੀ ਏਸ਼ੀਆ ਦੇ ਹੋਰਨਾਂ ਦੇਸ਼ਾਂ ਤੱਕ ਫੈਲ ਗਿਆ ਹੈ। ਇਹ ਧੂੰਆਂ 800 ਕਿਲੋਮੀਟਰ ਤੋਂ ਵੱਧ ਦੂਰੀ 'ਤੇ ਸਥਿਤ ਫਿਲਪੀਨਜ਼ ਤੱਕ ਪਹੁੰਚ ਚੁੱਕਾ ਹੈ। ਇਸ ਤੋਂ ਇਲਾਵਾ ਮਲੇਸ਼ੀਆ ਦੇ ਬੋਰਨੀਓ ਟਾਪੂ 'ਤੇ ਸਰਾਵਾਕ ਰਾਜ ਦੇ ਇੱਕ ਸ਼ਹਿਰ ਵਿੱਚ ਪ੍ਰਦੂਸ਼ਣ ਐਮਰਜੈਂਸੀ ਪੱਧਰ 'ਤੇ ਪਹੁੰਚਣ ਕਾਰਨ ਅਧਿਕਾਰੀਆਂ ਨੂੰ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਹੈ।
ਇੰਡੋਨੇਸ਼ੀਆ ਦੇ ਜੰਗਲਾਤ ਮੰਤਰਾਲੇ ਅਨੁਸਾਰ ਜਨਵਰੀ ਤੋਂ ਜੁਲਾਈ ਦੇ ਦਰਮਿਆਨ 202,000 ਹੈਕਟੇਅਰ ਤੋਂ ਵੱਧ ਜ਼ਮੀਨ ਸੜ ਚੁੱਕੀ ਹੈ, ਜੋ ਕਿ ਸਿੰਗਾਪੁਰ ਦੇ ਕੁੱਲ ਆਕਾਰ ਨਾਲੋਂ ਲਗਭਗ ਤਿੰਨ ਗੁਣਾ ਹੈ। ਅੱਗ ਦਾ ਮੁੱਖ ਕੇਂਦਰ ਬੋਰਨੀਓ ਦੇ ਕਾਲੀਮਾਨਤਾਨ ਖੇਤਰ ਵਿੱਚ ਹੈ। ਐਲ ਨੀਨੋ ਦੇ ਪ੍ਰਭਾਵ ਅਤੇ ਲੰਬੇ ਸੁੱਕੇ ਮੌਸਮ ਨੇ ਇਸ ਅੱਗ ਦੇ ਅਸਰ ਨੂੰ ਹੋਰ ਭਿਆਨਕ ਬਣਾ ਦਿੱਤਾ ਹੈ। ਅੱਗ 'ਤੇ ਕਾਬੂ ਪਾਉਣ ਲਈ ਇੰਡੋਨੇਸ਼ੀਆਈ ਅਧਿਕਾਰੀਆਂ ਵੱਲੋਂ ਅਮਰੀਕਾ, ਰੂਸ, ਆਸਟ੍ਰੇਲੀਆ, ਕੈਨੇਡਾ, ਜਾਪਾਨ, ਯੂਕ੍ਰੇਨ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੁਆਰਾ ਮੁਹੱਈਆ ਕਰਵਾਏ ਗਏ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇੰਡੋਨੇਸ਼ੀਆ ਦੇ ਜੰਗਲਾਤ ਮੰਤਰਾਲੇ ਨੇ ਜਨਵਰੀ ਅਤੇ ਜੁਲਾਈ ਦੇ ਵਿਚਕਾਰ 202,000 ਹੈਕਟੇਅਰ ਤੋਂ ਵੱਧ ਸੜੀ ਹੋਈ ਜ਼ਮੀਨ ਦਰਜ ਕੀਤੀ, ਜੋ ਕਿ ਸਿੰਗਾਪੁਰ ਦੇ ਆਕਾਰ ਤੋਂ ਲਗਭਗ ਤਿੰਨ ਗੁਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
