ਪੰਜਾਬੀ ਮੂਲ ਦੇ ਸਾਬਕਾ ਕੈਨੇਡੀਅਨ MP ਰਾਜ ਗਰੇਵਾਲ ਦੇ ਮੁਲਾਜ਼ਮ ਦਾ ਕਤਲ ਅਤੇ ਘਰ 'ਤੇ ਗੋਲੀਬਾਰੀ

Friday, Sep 04, 2026 - 02:19 PM (IST)

ਪੰਜਾਬੀ ਮੂਲ ਦੇ ਸਾਬਕਾ ਕੈਨੇਡੀਅਨ MP ਰਾਜ ਗਰੇਵਾਲ ਦੇ ਮੁਲਾਜ਼ਮ ਦਾ ਕਤਲ ਅਤੇ ਘਰ 'ਤੇ ਗੋਲੀਬਾਰੀ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿੱਚ ਸਾਬਕਾ ਲਿਬਰਲ ਐੱਮ.ਪੀ. ਅਤੇ ਵਕੀਲ ਰਾਜ ਗਰੇਵਾਲ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਲੱਖਾਂ ਡਾਲਰਾਂ ਦੀ ਵਿੱਤੀ ਧੋਖਾਧੜੀ ਦੇ ਲੱਗੇ ਦੋਸ਼ਾਂ ਦੇ ਦੀਵਾਨੀ ਮੁਕੱਦਮਿਆਂ ਵਿਚਕਾਰ ਇੱਕ ਵੱਡੀ ਖ਼ਬਰ ਸਾਹਮੇ ਆਈ ਹੈ। ਇਨ੍ਹਾਂ ਕਾਨੂੰਨੀ ਲੜਾਈਆਂ ਦੌਰਾਨ ਗਰੇਵਾਲ ਦੇ ਇੱਕ ਮੁਲਾਜ਼ਮ ਦੇ ਭਿਆਨਕ ਕਤਲ ਅਤੇ ਗਰੇਵਾਲ ਦੇ ਘਰ 'ਤੇ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਸਮੇਤ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਹੈ ਕਿ ਰਾਜ ਗਰੇਵਾਲ ਦੀ ਲਾਅ ਫਰਮ ਦੇ 25 ਸਾਲਾ ਮੁਲਾਜ਼ਮ ਜਸਕਰਨ ਧਾਲੀਵਾਲ ਦੀ ਲਗਭਗ ਅੱਠ ਮਹੀਨੇ ਪਹਿਲਾਂ ਬਰੈਂਪਟਨ ਦੇ 'ਸ਼ਾਪਰਜ਼ ਵਰਲਡ ਮਾਲ' ਤੋਂ ਬਾਹਰ ਆਉਂਦਿਆਂ ਘਾਤ ਲਗਾ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੀਲ ਰੀਜਨਲ ਪੁਲਿਸ ਨੇ ਇਸ ਨੂੰ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਦੱਸਿਆ ਅਤੇ ਇਸ ਮਾਮਲੇ ਵਿੱਚ ਤਿੰਨ ਨੌਜਵਾਨਾਂ (ਦੋ ਬਰੈਂਪਟਨ ਅਤੇ ਇੱਕ ਟੋਰਾਂਟੋ ਦੇ, ਜਿਨ੍ਹਾਂ ਦੀ ਉਮਰ 20-30 ਸਾਲ ਦੇ ਵਿਚਕਾਰ ਹੈ) ਨੂੰ ਗ੍ਰਿਫ਼ਤਾਰ ਕਰਕੇ ਗੰਭੀਰ ਚਾਰਜ ਲਗਾਏ ਹਨ। ਪੁਲਿਸ ਨੇ ਅਜੇ ਤੱਕ ਇਸ ਕਤਲ ਦੇ ਅਸਲ ਮਨੋਰਥ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਧਾਲੀਵਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਪੜ੍ਹੋ ਇਹ ਅਹਿਮ ਖ਼ਬਰ-   ਕੈਨੇਡਾ 'ਚ ਪੰਜਾਬੀ ਮੂਲ ਦਾ ਪੁਲਸ ਅਫਸਰ ਕਾਲ ਦੋਸਾਂਝ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਪੁਲਿਸ ਰਿਪੋਰਟਾਂ ਅਤੇ ਗੁਪਤ ਸੂਤਰਾਂ ਅਨੁਸਾਰ ਇਸ ਹਿੰਸਾ ਦਾ ਸਾਇਆ ਖੁਦ ਰਾਜ ਗਰੇਵਾਲ 'ਤੇ ਵੀ ਪਿਆ ਹੈ। ਦਸੰਬਰ 2023 ਵਿੱਚ ਟੋਰਾਂਟੋ ਖੇਤਰ ਵਿੱਚ ਸਥਿਤ ਗਰੇਵਾਲ ਦੇ ਘਰ 'ਤੇ ਗੋਲੀਬਾਰੀ ਹੋਈ ਸੀ। ਸੂਤਰਾਂ ਮੁਤਾਬਕ ਹਾਲ ਹੀ ਵਿੱਚ ਵੀ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਉਨ੍ਹਾਂ ਦੇ ਘਰ ਨੂੰ ਦੁਬਾਰਾ ਨਿਸ਼ਾਨਾ ਬਣਾਇਆ ਗਿਆ। ਖੁਸ਼ਕਿਸਮਤੀ ਨਾਲ ਇਨ੍ਹਾਂ ਘਟਨਾਵਾਂ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਹਾਲਾਂਕਿ ਗਰੇਵਾਲ ਦੇ ਵਕੀਲ ਸਾਈਮਨ ਬੀਬਰ ਅਨੁਸਾਰ ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ਦਾ ਚੱਲ ਰਹੇ ਦੀਵਾਨੀ ਮੁਕੱਦਮਿਆਂ ਨਾਲ ਕੋਈ ਸਬੰਧ ਹੋਣ ਦਾ ਕੋਈ ਸਬੂਤ ਨਹੀਂ ਹੈ।

ਪ੍ਰੋਵਿੰਸ ਦੇ ਕਾਨੂੰਨੀ ਰੈਗੂਲੇਟਰ 'ਲਾਅ ਸੁਸਾਇਟੀ ਆਫ਼ ਓਨਟਾਰੀਓ' ਨੇ ਰਾਜ ਗਰੇਵਾਲ 'ਤੇ ਗਾਹਕਾਂ ਦੇ ਪੈਸਿਆਂ ਦੀ ਦੁਰਵਰਤੋਂ, ਮੋਰਟਗੇਜ ਧੋਖਾਧੜੀ ਵਿੱਚ ਸ਼ਾਮਲ ਹੋਣ, ਗਾਹਕਾਂ ਅਤੇ ਬੈਂਕਾਂ ਨੂੰ ਗੁੰਮਰਾਹ ਕਰਨ ਅਤੇ ਨਕਲੀ ਟਾਈਟਲ ਇੰਸ਼ੋਰੈਂਸ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਜਨਤਕ ਹਿੱਤਾਂ ਨੂੰ ਖ਼ਤਰੇ ਤੋਂ ਬਚਾਉਣ ਲਈ ਰੈਗੂਲੇਟਰ ਨੇ ਗਰੇਵਾਲ ਦੇ ਵਕਾਲਤ ਕਰਨ ਦੇ ਲਾਇਸੈਂਸ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ ਹੈ, ਜਿਸ ਤੋਂ ਬਾਅਦ ਗਰੇਵਾਲ ਨੇ ਟ੍ਰਿਬਿਊਨਲ ਦੇ ਫੈਸਲੇ ਤੱਕ ਆਪਣਾ ਲਾਇਸੈਂਸ ਖੁਦ ਹੀ ਸਰੈਂਡਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗਰੇਵਾਲ ਨੇ 2018 ਵਿੱਚ ਜੂਏ ਵਿੱਚ ਕਰੋੜਾਂ ਰੁਪਏ ਹਾਰਨ ਦੀ ਗੱਲ ਕਬੂਲਣ ਤੋਂ ਬਾਅਦ ਸੰਸਦ ਮੈਂਬਰ (ਐੱਮ.ਪੀ.) ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਾਅਦ ਵਿੱਚ ਆਰ.ਸੀ.ਐੱਮ.ਪੀ. (RCMP) ਵੱਲੋਂ ਦਰਜ ਕੀਤੇ ਗਏ ਕਰਜ਼ੇ ਦੇ ਮਾਮਲਿਆਂ ਵਿੱਚ ਉਹ ਅਦਾਲਤ ਵੱਲੋਂ ਬਰੀ ਹੋ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News