ਵੈਟੀਕਨ ਕਾਉਂਸਿਲ 'ਚ ਪਹਿਲੀ ਵਾਰ 6 ਬੀਬੀਆਂ ਸ਼ਾਮਲ, ਪੋਪ ਨੇ ਦਿੱਤੀ ਹਰੀ ਝੰਡੀ

08/10/2020 3:29:27 AM

ਵੈਟੀਕਨ - ਈਸਾਈਆਂ ਦੇ ਸਰਵ ਉੱਚ ਧਰਮ ਗੁਰੂ ਪੋਪ ਫ੍ਰਾਂਸਿਸ ਨੇ ਕੈਥੋਲਿਕ ਚਰਚ ਦੇ ਉੱਚ ਅਹੁਦਿਆਂ 'ਤੇ ਪਹਿਲੀ ਵਾਰ 6 ਬੀਬੀਆਂ ਨੂੰ ਨਿਯੁਕਤ ਕੀਤਾ ਹੈ। ਇਹ ਬੀਬੀਆਂ ਵੈਟੀਕਨ ਦੇ ਵਿੱਤੀ ਵਿਭਾਗ ਦੀ ਦੇਖਰੇਖ ਕਰਨਗੀਆਂ। ਹੁਣ ਤੱਕ ਵੈਟੀਕਨ ਦੇ 15 ਮੈਂਬਰਾਂ ਵਾਲੇ ਕਾਉਂਸਿਲ ਆਫ ਇਕਾਨਮੀ ਵਿਚ ਸਾਰੇ ਮਰਦ ਹੀ ਸ਼ਾਮਲ ਸਨ। ਵੈਟੀਕਨ ਦੇ ਕਾਨੂੰਨ ਮੁਤਾਬਕ, ਇਸ ਕਾਉਂਸਿਲ ਵਿਚ 8 ਬਿਸ਼ਪ ਸ਼ਾਮਲ ਹੁੰਦੇ ਹਨ ਜੋ ਮਰਦ ਹੁੰਦੇ ਹਨ। ਬਾਕੀ 7 ਮੈਂਬਰਾਂ ਵਿਚ ਹੁਣ ਤੱਕ ਮਰਦ ਹੀ ਰਹੇ ਹਨ।

ਪਹਿਲੀ ਵਾਰ 6 ਬੀਬੀਆਂ ਨੂੰ ਮਿਲੀ ਥਾਂ
ਬੀਬੀਆਂ ਨੂੰ ਉੱਚ ਅਹੁਦਿਆਂ 'ਤੇ ਰੱਖਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਫ੍ਰਾਂਸਿਸ ਵੱਲੋਂ ਇਹ ਨਿਯੁਕਤੀਆਂ ਸਭ ਤੋਂ ਅਹਿਮ ਕਦਮ ਹੈ। ਵੈਟੀਕਨ ਦੇ ਇਤਿਹਾਸ ਵਿਚ ਇਹ ਅਹਿਮ ਸਮੂਹ ਵਿਚ ਇੰਨੀ ਵੱਡੀ ਗਿਣਤੀ ਵਿਚ ਅੱਜ ਤੋਂ ਪਹਿਲਾਂ ਕਦੇ ਵੀ ਬੀਬੀਆਂ ਨੂੰ ਥਾਂ ਨਹੀਂ ਦਿੱਤੀ ਗਈ ਸੀ। ਇਹ 6 ਬੀਬੀਆਂ ਇਕ ਅਜਿਹੇ ਸਮੂਹ ਦਾ ਹਿੱਸਾ ਹਨ ਜੋ ਲਾਜ਼ਮੀ ਰੂਪ ਤੋਂ ਵੈਟੀਕਨ ਦੀਆਂ ਸਾਰੀਆਂ ਵਿੱਤੀ ਗਤੀਵਿਧੀਆਂ ਦੀਆਂ ਦੇਖਰੇਖ ਕਰਦੀਆਂ ਹਨ।

ਵਿੱਤੀ ਖੇਤਰ ਦੀਆਂ ਦਿੱਗਜ ਹਨ ਇਹ ਬੀਬੀਆਂ
ਜਿਨ੍ਹਾਂ ਬੀਬੀਆਂ ਨੂੰ ਪੋਪ ਫ੍ਰਾਂਸਿਸ ਨੇ ਨਿਯੁਕਤ ਕੀਤਾ ਹੈ ਉਹ ਦੁਨੀਆ ਭਰ ਦੇ ਦੇਸ਼ਾਂ ਵਿਚ ਵਿੱਤੀ ਖੇਤਰ ਵਿਚ ਮੁਹਾਰਤ ਰੱਖਣ ਵਾਲੀਆਂ ਹਨ। ਇਨ੍ਹਾਂ ਵਿਚ ਯੂ. ਕੇ. ਦੀ ਲੇਬਰ ਪਾਰਟੀ ਦੀ ਆਗੂ ਅਤੇ ਸਾਬਕਾ ਮੰਤਰੀ ਰੂਥ ਕੈਲੀ, ਬ੍ਰਿਟਿਸ਼ ਚਾਰਲਸ ਦੀ ਸਾਬਕਾ ਫੰਡ ਪ੍ਰਧਾਨ ਲੇਸਲੀ ਫੇਰਰ, ਜਰਮਨੀ ਤੋਂ ਸ਼ਾਰਲੋਟ ਕ੍ਰੇਟਰ-ਕਿਰਚਹੋਫ ਅਤੇ ਮਾਰੀਜ਼ਾ ਕੋਲਾਕ, ਸਪੇਨ ਤੋਂ ਮਾਰੀਆ ਕਾਂਸੇਪਸੀਓਨ ਆਸਕਰ ਅਤੇ ਈਵਾ ਕੈਸਟੀਲੋ ਸਾਨਜ ਸ਼ਾਮਲ ਹਨ। ਇਸ ਕਮੇਟੀ ਵਿਚ ਇਕੱਲੇ ਮੁਰਦ ਇਟੈਲੀਅਨ ਇੰਸ਼ੋਰੈਂਸ ਕੰਪਨੀ ਦੇ ਸਾਬਕਾ ਡਾਇਰੈਕਟਰ ਜਨਰਲ ਅਲਬਰਟੋ ਮਿਨਾਲੀ ਸ਼ਾਮਲ ਹਨ।

ਧਨ ਦੀ ਕਮੀ ਨਾਲ ਨਜਿੱਠ ਰਿਹਾ ਹੈ ਵੈਟੀਕਨ
ਵੈਟੀਕਨ ਸਿਟੀ ਇਨੀਂ ਦਿਨੀਂ ਕੋਰੋਨਾਵਾਇਰਸ ਕਾਰਨ ਧਨ ਦੀ ਕਮੀ ਨਾਲ ਨਜਿੱਠ ਰਹੀ ਹੈ। ਇਨੀਂ ਦਿਨੀਂ ਇਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਘੱਟ ਹੋਈ ਹੈ। ਅਜਿਹੇ ਹਾਲਾਤਾਂ ਵਿਚ ਈਕ ਕਾਉਂਸਿਲ ਦਾ ਕੰਮ ਹੋਰ ਵਧ ਜਾਂਦਾ ਹੈ। ਇਸ ਕਾਉਂਸਿਲ ਨੂੰ ਪੋਪ ਫ੍ਰਾਂਸਿਸ ਨੇ 2014 ਵਿਚ ਸਥਾਪਿਤ ਕੀਤਾ ਸੀ। ਇਕ ਕਾਉਂਸਿਲ ਲਾਜ਼ਮੀ ਰੂਪ ਤੋਂ ਅੰਦਰ ਹਰ ਪ੍ਰਕਾਰ ਦੇ ਵਿੱਤੀ ਲੈਣ-ਦੇਣ 'ਤੇ ਨਜ਼ਰ ਰੱਖਦੀ ਹੈ। ਇਸ ਕਮੇਟੀ ਦੇ ਉਪਰ ਇਕੱਲੇ ਵਿਅਕਤੀ ਪੋਪ ਫ੍ਰਾਂਸਿਸ ਹੀ ਹਨ।

2 ਹੋਰ ਬੀਬੀਆਂ ਵੀ ਉੱਚ ਅਹੁਦਿਆਂ 'ਤੇ
ਪੋਪ ਫ੍ਰਾਂਸਿਸ ਦੇ ਕਾਰਜਕਾਲ ਵਿਚ ਵੈਟੀਕਨ ਦੀਆਂ 2 ਹੋਰ ਬੀਬੀਆਂ ਨੂੰ ਵੀ ਉੱਚ ਅਹੁਦਾ ਦਿੱਤਾ ਗਿਆ ਹੈ। ਇਸ ਵਿਚ ਵੈਟੀਕਨ ਮਿਊਜ਼ੀਅਮ ਦੀ ਪ੍ਰਮੁੱਖ ਬਾਰਬਰਾ ਜੱਤਾ ਅਤੇ ਵੈਟੀਕਨ ਦੇ ਰਾਜ ਦੇ ਸਕੱਤਰੇਤ ਦੇ ਅੰਡਰ ਸੈਕੇਟਰੀ ਫ੍ਰਾਂਸੇਸਕਾ ਡਿ ਡਿਓਵਾਨੀ ਸ਼ਾਮਲ ਹਨ।


Khushdeep Jassi

Content Editor

Related News